ਮੋਹਾਲੀ 'ਚ BJP ਦੀ ਮੈਂਬਰਸ਼ਿਪ ਮੁਹਿੰਮ ਦਾ ਆਗਾਜ਼, ਜਾਖੜ ਸਣੇ ਜੁੱਟੇ ਪਾਰਟੀ ਦੇ ਵੱਡੇ ਨੇਤਾ

Wednesday, Aug 21, 2024 - 01:55 PM (IST)

ਮੋਹਾਲੀ 'ਚ BJP ਦੀ ਮੈਂਬਰਸ਼ਿਪ ਮੁਹਿੰਮ ਦਾ ਆਗਾਜ਼, ਜਾਖੜ ਸਣੇ ਜੁੱਟੇ ਪਾਰਟੀ ਦੇ ਵੱਡੇ ਨੇਤਾ

ਮੋਹਾਲੀ : ਮੋਹਾਲੀ 'ਚ ਭਾਜਪਾ ਆਗੂ ਇਕ ਵਾਰ ਫਿਰ ਸਰਗਰਮ ਹੋਏ ਹਨ। ਇੱਥੇ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਲਈ ਵਰਕਸ਼ਾਪ ਦਾ ਆਗਾਜ਼ ਕੀਤਾ ਗਿਆ ਹੈ। ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਸਣੇ ਵੱਡੇ ਲੀਡਰ ਮੌਜੂਦ ਹਨ। ਭਾਜਪਾ ਪ੍ਰਧਾਨ ਨੇ ਕਿਹਾ ਕਿ ਹਰ 6 ਸਾਲ ਬਾਅਦ ਭਾਜਪਾ ਆਪਣੀ ਮੈਂਬਰਸ਼ਿਪ ਨਵੇਂ ਸਿਰ ਤੋਂ ਕਰਦੀ ਹੈ।

ਇਹ ਵੀ ਪੜ੍ਹੋ : PGI ਦੇ ਡਾਕਟਰ ਹੁਣ ਟੈਂਟ ’ਚ ਦੇਖਣਗੇ ਮਰੀਜ਼, GMCH ’ਚ ਆਨਲਾਈਨ ਰਜਿਸਟ੍ਰੇਸ਼ਨ ਬੰਦ

ਕੋਰੋਨਾ ਕਾਲ 'ਚ ਇਹ ਪ੍ਰਕਿਰਿਆ ਪੂਰੀ ਨਹੀਂ ਹੋ ਸਕੀ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪੂਰੇ ਦੇਸ਼ 'ਚ ਭਾਜਪਾ ਦੇ 18 ਕਰੋੜ ਮੈਂਬਰ ਸਨ। ਪਾਰਟੀ ਪੂਰੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਸੀ। ਇਸੇ ਟੀਚੇ ਨੂੰ ਪਾਰਟੀ ਵਲੋਂ ਹਾਸਲ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਦੀਵਾਲੀ ਤੇ ਛੱਠ ਪੂਜਾ 'ਤੇ ਘਰ ਜਾਣ ਵਾਲਿਆਂ ਲਈ ਜ਼ਰੂਰੀ ਖ਼ਬਰ, ਚੱਲਣਗੀਆਂ 2 ਸਪੈਸ਼ਲ ਟਰੇਨਾਂ

ਜਾਖੜ ਨੇ ਕਿਹਾ ਕਿ ਇਹ ਮੁਹਿੰਮ ਇਕ ਸਤੰਬਰ ਨੂੰ ਸ਼ੁਰੂ ਹੋਣੀ ਹੈ ਪਰ ਇਸ ਦੀ ਰਸਮੀਂ ਸ਼ੁਰੂਆਤ ਅੱਜ ਹੋਈ ਹੈ। ਇਸ ਦੌਰਾਨ ਮੈਂਬਰਸ਼ਿਪ ਮੁਹਿੰਮ ਕਿਵੇਂ ਚਲਾਉਣੀ ਹੈ, ਕਿੰਨੇ ਲੋਕਾਂ ਨੂੰ ਇਸ ਨਾਲ ਜੋੜਨਾ ਹੈ, ਸਮੇਤ ਸਾਰੀਆਂ ਗੱਲਾਂ 'ਤੇ ਮੰਥਨ ਚੱਲ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News