ਭਾਜਪਾ ਆਗੂ ਦੇ ਘਰ ਨੂੰ ਚੋਰਾਂ ਨੇ ਬੋਲਿਆ ਧਾਵਾ

12/2/2019 6:40:41 PM

ਗੋਰਾਇਆ (ਮੁਨੀਸ਼ ਬਾਵਾ) : ਇਲਾਕੇ 'ਚ ਰੋਜ਼ਾਨਾ ਹੋ ਰਹੀਆਂ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਹੌਲ ਬਣਿਆ ਹੋਇਆ ਹੈ। ਮਾੜੇ ਅਨਸਰਾਂ ਵੱਲੋਂ ਰੋਜ਼ਾਨਾ ਹੀ ਗੋਰਾਇਆ ਇਲਾਕੇ 'ਚ ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਵਾਰਡ ਨੰਬਰ 8 'ਚ ਭਾਜਪਾ ਆਗੂ ਆਸ਼ੂਤੋਸ਼ ਕਾਲੀਆ ਜੋ ਹੁਣ ਵਿਦੇਸ਼ 'ਚ ਹਨ ਦੇ ਘਰ 'ਚ ਇਕ ਬੈਂਕ ਮੁਲਾਜ਼ਮ ਰਹਿੰਦਾ ਹੈ ਜੋ 15  ਦਿਨਾਂ ਤੋਂ ਪਿੰਡ ਗਿਆ ਹੋਇਆ ਹੈ ਦੇ ਘਰ ਵਿਚ ਚੋਰਾਂ ਨੇ ਧਾਵਾ ਬੋਲ ਦਿੱਤਾ। ਵਾਰਡ ਦੇ ਕੌਂਸਲਰ ਬਲਜਿੰਦਰ ਕਾਲਾ, ਕਾਂਗਰਸ ਦੇ ਬਲਾਕ ਪ੍ਰਧਾਨ ਰਾਕੇਸ਼ ਦੁੱਗਲ ਦੇ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰਾ ਨੂੰ ਸਵੇਰੇ ਕਿਸੇ ਨੇ ਇਸ ਵਾਰਦਾਤ ਦਾ ਦੱਸਿਆ ਜਿਸ ਤੋਂ ਬਾਦ ਜਦੋਂ ਉਹ ਮੌਕੇ 'ਤੇ ਆਏ ਤਾਂ ਦੇਖਿਆਂ ਚੋਰਾਂ ਵਲੋਂ ਬਾਥਰੂਮ ਦੇ ਰੋਸ਼ਨ ਦਾਨ ਰਾਹੀਂ ਘਰ ਚ ਦਾਖ਼ਲ ਹੋ ਕੇ ਅੰਦਰੋਂ 2 ਗੈਸ ਸਿਲੰਡਰ, ਘਰ 'ਚ ਲੱਗੇ ਸਾਰੇ ਪੱਖੇ, ਪਾਣੀ ਵਾਲਾ ਪੰਪ, ਇਨਵੇਟਰ, ਮੋਟਰਸਾਈਕਲ ਦੇ ਟਾਇਰ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਫ਼ਰਾਰ ਹੋ ਗਏ ਹਨ। 

ਕੌਂਸਲਰ ਬਲਜਿੰਦਰ ਕਾਲਾ ਨੇ ਕਿਹਾ ਕਿ ਮਾੜੇ ਅਨਸਰਾਂ ਵੱਲੋਂ ਗੋਰਾਇਆ ਇਲਾਕੇ ਨੂੰ ਆਪਣਾ ਸਭ ਤੋਂ ਸਾਫ਼ਟ ਟਾਰਗੇਟ ਰੱਖਿਆ ਗਿਆ ਹੈ। ਜਿੱਥੇ ਰੋਜ਼ਾਨਾ ਹੀ ਵਾਰਦਾਤਾਂ ਹੋ ਰਹੀਆਂ ਹਨ। ਉਨ੍ਹਾਂ ਪੁਲਸ ਪ੍ਰਸ਼ਾਸਨ ਤੇ ਸਰਕਾਰ ਪਾਸੋਂ ਮੰਗ ਕਰਦੇ ਹੋਏ ਕਿਹਾ ਕਿ ਇਨ੍ਹਾਂ ਨੂੰ ਜਲਦ ਕਾਬੂ ਕੀਤਾ ਜਾਵੇ ਤਾਂ ਜੋ ਇਹ ਕਿਸੇ ਦਾ ਜਾਨੀ ਨੁਕਸਾਨ ਨਾ ਕਰ ਜਾਣ। ਮੌਕੇ 'ਤੇ ਆਏ ਥਾਣਾ ਗੋਰਾਇਆ ਦੇ ਸਬ-ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਮੌਕਾ ਦੇਖ ਲਿਆ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurminder Singh

This news is Edited By Gurminder Singh