ਭਾਜਪਾ ਆਗੂ ਸੁਸ਼ੀਲ ਕੁਮਾਰ ਰਿੰਕੂ ਨੇ MP ਚਰਨਜੀਤ ਸਿੰਘ ਚੰਨੀ ਨੂੰ ਭੇਜਿਆ ਲੀਗਲ ਨੋਟਿਸ, ਜਾਣੋ ਪੂਰਾ ਮਾਮਲਾ

Sunday, Jul 07, 2024 - 06:42 PM (IST)

ਭਾਜਪਾ ਆਗੂ ਸੁਸ਼ੀਲ ਕੁਮਾਰ ਰਿੰਕੂ ਨੇ MP ਚਰਨਜੀਤ ਸਿੰਘ ਚੰਨੀ ਨੂੰ ਭੇਜਿਆ ਲੀਗਲ ਨੋਟਿਸ, ਜਾਣੋ ਪੂਰਾ ਮਾਮਲਾ

ਜਲੰਧਰ (ਵਾਰਤਾ)- ਭਾਜਪਾ ਆਗੂ ਸੁਸ਼ੀਲ ਕੁਮਾਰ ਰਿੰਕੂ ਨੇ ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ 5 ਕਰੋੜ ਰੁਪਏ ਦਾ ਮਾਣਹਾਨੀ ਦਾ ਦਾਅਵਾ ਕੀਤਾ ਹੈ। ਸੁਸੀਲ ਰਿੰਕੂ ਨੇ ਮਾਣਹਾਨੀ ਕੇਸ (Defamation Case) ਲਈ ਚੰਨੀ ਖਿਲਾਫ਼ 5 ਕਰੋੜ ਰੁਪਏ ਦਾ ਨੋਟਿਸ ਭੇਜਿਆ ਹੈ। ਰਿੰਕੂ ਨੇ ਐਤਵਾਰ ਨੂੰ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ 6 ਪੰਨਿਆਂ ਦਾ ਨੋਟਿਸ ਭੇਜ ਕੇ ਕਿਹਾ ਹੈ ਕਿ ਜਲੰਧਰ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਲਈ ਕਰਵਾਈ ਗਈ ਕਾਂਗਰਸ ਦੀ ਮੀਟਿੰਗ ਦੌਰਾਨ ਪੱਤਰਕਾਰਾਂ ਨੂੰ ਦਿੱਤੇ ਬਿਆਨ ਵਿੱਚ ਉਨ੍ਹਾਂ ਰਿੰਕੂ ’ਤੇ ਗੰਭੀਰ ਦੋਸ਼ ਲਗਾਏ ਸਨ ਕਿ ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ, ਲਾਟਰੀ, ਜੂਏ, ਡਕੈਤੀ, ਚੋਰੀ ਅਤੇ ਖੋਹਣ ਵਿੱਚ ਸ਼ਾਮਲ ਰਹੇ ਹਨ।

ਸੁਸ਼ੀਲ ਰਿੰਕੂ ਨੇ ਕਿਹਾ ਕਿ ਮੈਨੂੰ ਬਹੁਤ ਦੁੱਖ਼ ਹੈ ਕਿ ਅੱਜ ਚੰਨੀ ਸਾਬ੍ਹ ਮੇਰੇ 'ਤੇ ਆਪਣੇ ਇਲਾਕੇ 'ਚ ਸੱਟੇਬਾਜ਼ੀ ਕਰਵਾਉਣ ਦਾ ਦੋਸ਼ ਲਗਾ ਰਹੇ ਹਨ। ਰਿੰਕੂ ਨੇ ਕਿਹਾ ਕਿ ਮੈਂ ਚੰਗੇ ਪਰਿਵਾਰ ਤੋਂ ਹਾਂ, ਮੇਰੇ ਪਰਿਵਾਰ 'ਤੇ ਕਈ ਝੂਠੇ ਇਲਜ਼ਾਮ ਲਗਾਏ ਗਏ। ਇਸ ਦੇ ਨਾਲ ਹੀ ਰਿੰਕੂ ਨੇ ਚਰਨਜੀਤ ਸਿੰਘ ਚੰਨੀ ਦੀ ਇਕ ਵੀਡੀਓ ਵੀ ਵਿਖਾਈ, ਜਿਸ 'ਚ ਉਹ ਰਿੰਕੂ 'ਤੇ ਦੋਸ਼ ਲਗਾ ਰਹੇ ਸਨ। ਰਿੰਕੂ ਨੇ ਕਿਹਾ ਕਿ ਮੇਰੇ ਅਤੇ ਮੇਰੇ ਪਰਿਵਾਰ ਨੂੰ ਵੱਡੀ ਠੇਸ ਪਹੁੰਚੀ ਹੈ ਕਿ ਚਰਨਜੀਤ ਸਿੰਘ ਨੇ ਅਜਿਹੇ ਵੱਡੇ ਇਲਜ਼ਾਮ ਲਾਏ ਹਨ। 

PunjabKesari

ਇਹ ਵੀ ਪੜ੍ਹੋ- ਸੁਰਿੰਦਰ ਕੌਰ 'ਤੇ 'ਆਪ' ਦੇ ਵੱਡੇ ਦੋਸ਼, ਪਵਨ ਟੀਨੂੰ ਬੋਲੇ-ਡਿਪਟੀ ਮੇਅਰ ਰਹਿੰਦਿਆਂ ਕਟਵਾਏ ਨਾਜਾਇਜ਼ ਪਲਾਟ

ਜਦੋਂ ਮੈਂ ਕਾਂਗਰਸ ਵਿੱਚ ਸੀ ਤਾਂ ਚਰਨਜੀਤ ਸਿੰਘ ਚੰਨੀ ਮੇਰੀ ਤਾਰੀਫ਼ ਕਰਦੇ ਸਨ। ਹੁਣ ਅਜਿਹਾ ਕੀ ਹੋਇਆ ਕਿ ਉਹ ਮੇਰੇ 'ਤੇ ਅਜਿਹੇ ਦੋਸ਼ ਲਗਾ ਰਹੇ ਹਨ। ਪਹਿਲਾਂ ਮੈਨੂੰ ਕਿਹਾ ਜਾਂਦਾ ਸੀ ਕਿ ਰਿੰਕੂ ਇਕ ਹੀਰਾ ਹੈ। ਅਜਿਹੇ 'ਚ ਮੇਰੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੈਂ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਚੰਨੀ ਸਾਬ੍ਹ ਨੂੰ ਮੇਰੇ 'ਤੇ ਲੱਗੇ ਦੋਸ਼ਾਂ ਦਾ ਜਵਾਬ ਦੇਣਾ ਚਾਹੀਦਾ ਹੈ ਜਾਂ ਮੁਆਫ਼ੀ ਮੰਗਣੀ ਚਾਹੀਦੀ ਹੈ। ਸੁਸ਼ੀਲ ਰਿੰਕੂ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਝੂਠਾ ਦੱਸਦੇ ਹੋਏ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਕਰੀਬ 6 ਪੰਨਿਆਂ ਦਾ ਕਾਨੂੰਨੀ ਨੋਟਿਸ ਭੇਜਿਆ ਹੈ।

ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਮੇਰੇ ਪਿਤਾ ਤੋਂ ਬਾਅਦ ਮੇਰਾ ਪਰਿਵਾਰ ਪੱਛਮੀ ਹਲਕੇ ਦੀ ਸੇਵਾ ਕਰ ਰਿਹਾ ਹੈ। ਭਾਵੇਂ ਮੈਂ ਵਿਧਾਇਕ ਰਿਹਾ ਭਾਵੇਂ ਸੰਸਦ ਮੈਂਬਰ ਪਰ ਸਾਡਾ ਇਕ ਹੀ ਮਕਸਦ ਸੀ ਕਿ ਮੈਂ ਜਲੰਧਰ ਦੀ ਸੇਵਾ ਕਰ ਸਕਾਂ। ਮੈਂ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਉਨ੍ਹਾਂ ਦੀ ਜਿੱਤ 'ਤੇ ਵਧਾਈ ਦਿੱਤੀ ਅਤੇ ਮੈਂ ਉਨ੍ਹਾਂ ਨਾਲ ਫ਼ੋਨ 'ਤੇ ਗੱਲ ਕੀਤੀ ਸੀ।

ਇਹ ਵੀ ਪੜ੍ਹੋ- ਮਾਂ ਵੱਲੋਂ ਖਾਲਿਸਤਾਨ ਨੂੰ ਲੈ ਕੇ ਦਿੱਤੇ ਗਏ ਬਿਆਨ ਮਗਰੋਂ ਅੰਮ੍ਰਿਤਪਾਲ ਨੇ ਦਿੱਤੀ ਸਫ਼ਾਈ, ਪੋਸਟ ਸ਼ੇਅਰ ਕਰਕੇ ਆਖੀਆਂ ਵੱਡੀਆਂ ਗੱਲਾਂ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News