ਜਲੰਧਰ ਵੈਸਟ ਤੋਂ ਭਾਜਪਾ ਦੇ ਆਗੂ ਸ਼ੀਤਲ ਅੰਗੁਰਾਲ ‘ਆਪ’ ’ਚ ਹੋਏ ਸ਼ਾਮਲ

Monday, Dec 27, 2021 - 01:56 PM (IST)

ਜਲੰਧਰ ਵੈਸਟ ਤੋਂ ਭਾਜਪਾ ਦੇ ਆਗੂ ਸ਼ੀਤਲ ਅੰਗੁਰਾਲ ‘ਆਪ’ ’ਚ ਹੋਏ ਸ਼ਾਮਲ

ਜਲੰਧਰ/ਚੰਡੀਗੜ੍ਹ— ਪੰਜਾਬ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਲੰਧਰ ਵੈਸਟ ’ਚ ਭਾਜਪਾ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਭਾਜਪਾ ਦੇ ਆਗੂ ਸ਼ੀਤਲ ਅੰਗੁਰਾਲ ਨੇ ‘ਆਪ’ ਦਾ ਝਾੜੂ ਫੜ ਲਿਆ। ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ‘ਆਪ’ ਦੇ ਸੀਨੀਅਰ ਆਗੂ ਰਾਘਵ ਚੱਢਾ ਨੇ ਸ਼ੀਤਲ ਅੰਗੂਰਾਲ ਨੂੰ ਆਪਣੀ ਪਾਰਟੀ ’ਚ ਜੁਆਇਨ ਕਰਵਾਇਆ। ਸ਼ੀਤਲ ਅੰਗੁਰਾਲ ਦੇ ‘ਆਪ’ ’ਚ ਸ਼ਾਮਲ ਹੋਣ ਉਪਰੰਤ ਇਸ ਦੇ ਨਾਲ ਹੀ ਇਹ ਵੀ ਚਰਚਾ ਛਿੜ ਗਈ ਹੈ ਕਿ ਆਮ ਆਦਮੀ ਪਾਰਟੀ ਸ਼ੀਤਲ ਅੰਗੁਰਾਲ ਨੂੰ ਜਲੰਧਰ ਵੈਸਟ ਤੋਂ ਵਿਧਾਨ ਸਭਾ ਚੋਣਾਂ ਲਈ ਆਪਣਾ ਉਮੀਦਵਾਰ ਬਣਾ ਸਕਦੀ ਹੈ। ਪ੍ਰੈੱਸ ਕਾਨਫ਼ਰੰਸ ਦੌਰਾਨ ਰਾਘਵ ਚੱਢਾ ਨੇ ਕਿਹਾ ਕਿ ਸ਼ੀਤਲ ਅੰਗੁਰਾਲ ਦੇ ‘ਆਪ’ ਵਿਚ ਸ਼ਾਮਲ ਹੋਣ ਨਾਲ ਜਲੰਧਰ ਵੈਸਟ ’ਚ ਆਮ ਆਦਮੀ ਪਾਰਟੀ ਨੂੰ ਮਜ਼ਬੂਤੀ ਮਿਲੇਗੀ। ਇਥੇ ਦੱਸ ਦੇਈਏ ਕਿ ਸ਼ੀਤਲ ਅੰਗੁਰਾਲ ਦੇ ਨਾਲ ਹੋਰ ਸਾਥੀਆਂ ਸਮੇਤ ਬਠਿੰਡਾ ਤੋਂ ਉਦਯੋਗਪਤੀ ਅਤੇ ਸਮਾਜ ਸੇਵੀ ਅਮਰਜੀਤ ਮਹਿਤਾ ਵੀ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ। 

ਇਹ ਵੀ ਪੜ੍ਹੋ: ਚੰਡੀਗੜ੍ਹ ਚੋਣ ਨਤੀਜਿਆਂ ’ਤੇ ਬੋਲੇ ਰਾਘਵ ਚੱਢਾ, ਕਿਹਾ-ਇਹ ਇਕ ਝਾਕੀ ਹੈ, ਪੰਜਾਬ ਅਜੇ ਬਾਕੀ ਹੈ

PunjabKesari
ਚੰਡੀਗੜ੍ਹ ’ਚ ਹੋਈਆਂ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਨੂੰ ਵੇਖਦੇ ਹੋਏ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਨੇ ਕਿਹਾ ਕਿ ਇਹ ਤਾਂ ਇਕ ਝਾਕੀ ਹੈ ਅਤੇ ਪੰਜਾਬ ਅਜੇ ਬਾਕੀ ਹੈ। ਰਾਘਵ ਚੱਢਾ ਨੇ ਚੰਡੀਗੜ੍ਹ ਦੇ ਹੁਣ ਤੱਕ ਦੇ ਚੋਣ ਨਤੀਜਿਆਂ ਨੂੰ ਵੇਖ ਚੰਡੀਗੜ੍ਹ ਵਾਸੀਆਂ ਦਾ ਧੰਨਵਾਦ ਕਰਦਿਆਂ ਸ਼ਾਇਰਾਨਾ ਅੰਦਾਜ਼ ’ਚ ਕਿਹਾ ਅਜੇ ਇਹ ਟਰੇਲਰ ਹੈ ਅਤੇ ਪਿਕਚਰ ਸਾਰੀ ਬਾਕੀ ਹੈ, ਇਹ ਇਕ ਝਾਕੀ ਹੈ, ਪੰਜਾਬ ਅਜੇ ਬਾਕੀ ਹੈ। ਇਹ ਜਿੱਤ ਕੇਜੀਰਵਾਲ ਮਾਡਲ ਆਫ਼ ਗਵਰਨੈਂਸ ਦੀ ਜਿੱਤ ਹੈ। ਅੱਜ ਚੰਡੀਗੜ੍ਹ ਦੇ ਲੋਕ ਵੀ ਦਿੱਲੀ ਮਾਡਲ ਨੂੰ ਵੇਖਣਾ ਚਾਹੁੰਦੇ ਹਨ। ਉਸ ਮਾਡਲ ਨੂੰ ਅਜ਼ਮਾਉਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ:  ਪੰਜਾਬ ਦੇ ਲੋਕਾਂ ਲਈ ਛੇਤੀ ਹੀ ਤੋਹਫ਼ੋ ਲੈ ਕੇ ਆ ਰਹੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ : ਹੰਸ ਰਾਜ ਹੰਸ 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News