ਵਿਜੇ ਰੂਪਾਨੀ, ਅਸ਼ਵਨੀ ਸ਼ਰਮਾ ਸਮੇਤ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਕਈ ਭਾਜਪਾ ਆਗੂ

Monday, Jan 23, 2023 - 11:14 AM (IST)

ਵਿਜੇ ਰੂਪਾਨੀ, ਅਸ਼ਵਨੀ ਸ਼ਰਮਾ ਸਮੇਤ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਕਈ ਭਾਜਪਾ ਆਗੂ

ਅੰਮ੍ਰਿਤਸਰ (ਸਰਬਜੀਤ)- ਅੰਮ੍ਰਿਤਸਰ ਵਿਚ ਕੱਲ੍ਹ ਤੇ ਅੱਜ ਦੋ ਦਿਨ ਭਾਜਪਾ ਦੀ ਕਾਰਜਕਾਰਨੀ ਮੀਟਿੰਗ  ਚੱਲ ਰਹੀ ਹੈ। ਜਿਸ ਵਿਚ ਦੇਸ਼ ਭਰ ਦੇ ਰਾਸ਼ਟਰੀ ਨੇਤਾ ਅਤੇ ਸੂਬੇ ਦੇ ਨੇਤਾ ਇੱਥੇ ਪੁੱਜੇ ਹਨ। ਅੱਜ ਦੂਸਰੇ ਦਿਨ ਦੀ ਕਾਰਜਕਾਰਨੀ ਨੂੰ ਲੈਕੇ ਭਾਜਪਾ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਇੰਚਾਰਜ ਵਿਜੇ ਰੂਪਾਨੀ, ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਉਨ੍ਹਾਂ ਦੇ ਨਾਲ ਹੋਰ ਭਾਜਪਾ ਦੇ ਵੱਡੇ ਨੇਤਾ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ ਹਨ। 

PunjabKesari

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਜੇ ਰੂਪਾਨੀ ਨੇ ਕਿਹਾ ਕਿ ਭਾਜਪਾ ਦੀ ਦੋ ਦਿਨ ਦੀ ਕਾਰਜਕਾਰਨੀ ਮੀਟਿੰਗ ਨੂੰ ਲੈ ਕੇ ਅੰਮ੍ਰਿਤਸਰ ਪੁੱਜੇ ਹਾਂ ਅਤੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ 'ਤੇ ਵਾਹਿਗੁਰੂ ਦਾ ਅਸ਼ੀਰਵਾਦ ਲੈਣ ਲਈ ਆਏ ਹਾਂ। ਉਨ੍ਹਾਂ ਕਿਹਾ ਕਿ ਮੈਨੂੰ ਪੰਜਾਬ ਇੰਚਾਰਜ ਬਣਾ ਕੇ ਭੇਜਿਆ ਗਿਆ ਹੈ। ਦੋ ਦਿਨ ਦੀ ਕਾਰਜਕਾਰਨੀ ਵਿਚ ਇਹ ਰਣਨੀਤੀ ਤੈਅ ਕੀਤੀ ਜਾਵੇਗੀ ਕਿ ਪੰਜਾਬ ਦੀਆਂ ਲੋਕ ਸਭਾ ਸੀਟਾਂ ਇਸ ਵਾਰ ਸਾਰੀਆਂ ਭਾਜਪਾ ਦੀ ਝੋਲੀ ਵਿਚ ਪੈਣ। 

ਇਹ ਵੀ ਪੜ੍ਹੋ- ਸਰਹੱਦ ਪਾਰ ਵੱਡੀ ਘਟਨਾ, ਪ੍ਰੇਮੀ ਜੋੜੇ ਨੂੰ ਅਗਵਾ ਕਰ ਪ੍ਰੇਮਿਕਾ ਨਾਲ ਕੀਤਾ ਸਮੂਹਿਕ ਜਬਰ ਜ਼ਿਨਾਹ

PunjabKesari

ਉਨ੍ਹਾਂ ਅੱਗੇ ਕਿਹਾ ਕਿ ਅੰਮ੍ਰਿਤਸਰ 'ਚ ਮੈਂ ਪਹਿਲੀ ਵਾਰ ਆਇਆ ਹਾਂ ਜਿਸ ਕਰਕੇ ਅੱਜ ਅਸੀਂ ਵਾਹਿਗੁਰੂ ਜੀ ਦਾ ਅਸ਼ੀਰਵਾਦ ਲੈਣ ਲਈ ਪੁੱਜੇ ਹਾਂ ਅਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ ਕਿ ਪੰਜਾਬ 'ਚ ਭਾਈਚਾਰੇ ਦੀ ਸਾਂਝ ਅਤੇ ਸ਼ਾਂਤੀ ਬਣੀ ਰਹੇ। ਉਨ੍ਹਾਂ ਕਿਹਾ ਕਿ ਪੰਜਾਬ ਹੋਰ ਤਰੱਕੀ ਦੇ ਰਾਹ ਜਾਵੇ। ਇਸ ਤਰ੍ਹਾਂ ਦੀ ਰਣਨੀਤੀ ਬਣਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਭਾਰਤੀ ਜਨਤਾ ਪਾਰਟੀ ਦਾ ਪੰਜਾਬ 'ਚ ਪੂਰੀ ਤਰ੍ਹਾਂ ਵਿਸਥਾਰ ਹੋਵੇਗਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਪਵਿੱਤਰ ਭੂਮੀ ਹੈ ਤੇ ਇਸ ਦਾ ਪੰਜਾਬ 'ਚ ਮਹੱਤਵਪੂਰਨ ਸਥਾਨ ਹੈ। ਇਹ ਸ਼ਰਧਾ ਦਾ ਪ੍ਰਤੀਕ ਹੈ, ਇਸ ਕਰਕੇ ਇੱਥੇ ਕਾਰਜਕਾਰਨੀ ਦੀ ਮੀਟਿੰਗ ਰੱਖੀ ਗਈ ਹੈ।

PunjabKesari

ਇਸ ਮੌਕੇ ਗੱਲਬਾਤ ਕਰਦੇ ਹੋਏ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅੱਜ ਪੰਜਾਬ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਦੀ ਪਹਿਲੀ ਫੇਰੀ ਹੈ ਤੇ ਕਾਰਜਕਾਰਨੀ ਦੀ ਬੈਠਕ ਸਾਡੇ ਪਵਿੱਤਰ ਸ਼ਹਿਰ ਅੰਮ੍ਰਿਤਸਰ 'ਚ ਚੱਲ ਰਹੀ ਹੈ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਰਾਜਧਾਨੀ ਚਾਹੇ ਸਾਡੀ ਚੰਡੀਗੜ੍ਹ ਹੈ ਪਰ ਸੱਭਿਆਚਾਰ ਰਾਜਧਾਨੀ ਸਾਡੀ ਅੰਮ੍ਰਿਤਸਰ ਹੈ। ਇਸ ਕਰਕੇ ਅੱਜ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਪਹੁੰਚੇ ਹਾਂ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਸ ਤੋਂ ਬਾਅਦ ਪੰਜਾਬ ਪ੍ਰਭਾਰੀ ਦੁਰਗਿਆਣਾ ਮੰਦਰ ਵੀ ਨਤਮਸਤਕ ਹੋਣਗੇ। 

ਇਹ ਵੀ ਪੜ੍ਹੋ- ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਸ਼ਰਧਾਲੂ ਕੋਲੋਂ ਅਫ਼ੀਮ-ਭੁੱਕੀ ਬਰਾਮਦ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News