ਪੰਜਾਬ ਤੇ ਹਰਿਆਣਾ HC ਦੇ ਆਦੇਸ਼ ਮਗਰੋਂ ਭਾਜਪਾ ਆਗੂ ਬੱਗਾ ਦਾ ਟਵੀਟ, ਕਹੀਆਂ ਇਹ ਗੱਲਾਂ
Friday, Apr 08, 2022 - 10:40 PM (IST)
ਚੰਡੀਗੜ੍ਹ- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 8 ਅਪ੍ਰੈਲ 2022 ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਤਜਿੰਦਰ ਪਾਲ ਸਿੰਘ ਬੱਗਾ ਵੱਲੋਂ ਦਾਇਰ ਇਕ ਪਟੀਸ਼ਨ 'ਤੇ ਸੁਣਵਾਈ ਦੌਰਾਨ ਪੰਜਾਬ ਪੁਲਸ ਨੂੰ ਫਟਕਾਰ ਲਾਈ। ਹਾਈ ਕੋਰਟ ਨੇ ਪੰਜਾਬ ਪੁਲਸ ਨੂੰ ਸੁਪਰੀਮ ਕੋਰਟ ਨੂੰ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਨਾ ਕਰਨ ਦਾ ਨਿਰਦੇਸ਼ ਦਿੱਤਾ ਅਤੇ ਉਸ ਨੂੰ ਅਨਰੇਸ਼ ਕੁਮਾਰ ਮਾਮਲੇ 'ਚ ਚੋਟੀ ਦੀ ਅਦਾਲਤ ਦੇ ਫੈਸਲੇ ਦੀ ਪਾਲਣਾ ਕਰਨ ਲਈ ਕਿਹਾ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਦਿੱਲੀ ਤੋਂ ਭਾਜਪਾ ਦੇ ਬੁਲਾਰੇ ਤਜਿੰਦਰ ਬੱਗਾ ਸੋਸ਼ਲ ਮੀਡੀਆ 'ਤੇ ਇਕ ਟਵੀਟ ਕੀਤਾ।
ਇਹ ਵੀ ਪੜ੍ਹੋ :ਰੂਸ-ਯੂਕ੍ਰੇਨ ਯੁੱਧ ਦੇ ਚੱਲਦੇ ਅਨਾਜ ਤੇ ਬਨਸਪਤੀ ਤੇਲ ਦੀਆਂ ਕੀਮਤਾਂ ਰਿਕਾਰਡ ਪੱਧਰ 'ਤੇ ਪਹੁੰਚੀਆਂ
ਉਨ੍ਹਾਂ ਟਵੀਟ ਕਰਦੇ ਹੋਏ ਕਿਹਾ ਕਿ ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਦਮਨ ਨੀਤੀ 'ਤੇ ਲਗਾਮ ਲਗਾ ਦਿੱਤੀ ਹੈ। ਪੰਜਾਬ ਪੁਲਸ ਨੂੰ ਕਿਹਾ ਕਿ ਅਰੁਨੇਸ਼ ਕੁਮਾਰ ਦੇ ਫੈਸਲੇ ਦੇ ਹਿਸਾਬ ਨਾਲ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਦਾ। ਮੈਂ ਮਾਣਯੋਗ ਤੇਜਸਵੀ ਸੂਰਿਆ ਜੀ ਅਤੇ ਮੇਰੇ ਵਕੀਲ ਆਰ. ਐੱਸ. ਰਾਏ, ਚੇਤਨ ਮਿੱਤਲ, ਨੀਰਜ ਦਾ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕੋਰਟ ਅਤੇ ਕੋਰਟ ਦੇ ਬਾਹਰ ਇਸ ਲੜਾਈ 'ਚ ਮਦਦ ਕੀਤੀ।
ਇਹ ਵੀ ਪੜ੍ਹੋ : ਪਾਕਿ ਦੀ ਅੱਤਵਾਦ ਰੋਕੂ ਅਦਾਲਤ ਨੇ ਹਾਫਿਜ਼ ਸਈਦ ਨੂੰ 2 ਹੋਰ ਮਾਮਲਿਆਂ 'ਚ ਸੁਣਾਈ ਸਜ਼ਾ
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਅਪਮਾਨਜਨਕ ਟਿੱਪਣੀ ਕਰਨ 'ਤੇ ਤਜਿੰਦਰ ਬੱਗਾ ਖਿਲਾਫ ਪਟਿਆਲਾ ਥਾਣੇ 'ਚ ਐੱਫ.ਆਈ.ਆਰ. ਦਰਜ ਹੋਈ ਸੀ। ਬੱਗਾ ਨੇ ਸੋਸ਼ਲ ਮੀਡੀਆ 'ਤੇ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਟਵੀਟ ਕੀਤਾ ਸੀ ਜਿਸ 'ਚ
ਉਨ੍ਹਾਂ ਲਿਖਿਆ ਸੀ ਕਿ ਇਕ ਨਹੀਂ 100 ਐੱਫ.ਆਈ.ਆਰ. ਦਰਜ ਕਰਨਾ ਪਰ ਕੇਜਰੀਵਾਲ ਜੇਕਰ ਕਸ਼ਮੀਰੀ ਹਿੰਦੂਆਂ ਦੇ ਕਤਲੇਆਮ ਨੂੰ ਝੂਠ ਦੱਸੇਗਾ ਤਾਂ ਮੈਂ ਬੋਲਾਂਗਾ, ਜੇਕਰ ਕੇਜਰੀਵਾਲ ਕਸ਼ਮੀਰੀ ਹਿੰਦੂਆਂ ਦੇ ਕਤਲੇਆਮ 'ਤੇ ਠਹਾਕੇ ਲਗਾਏਗਾ ਤਾਂ ਮੈਂ ਬੋਲਾਂਗਾ ਚਾਹੇ ਉਸ ਦੇ ਲਈ ਮੈਨੂੰ ਜੋ ਅੰਜਾਮ ਭੁਗਤਣਾ ਪਵੇ, ਮੈਂ ਤਿਆਰ ਹਾਂ। ਉਨ੍ਹਾਂ ਕਿਹਾ ਕਿ ਮੈਂ ਕੇਜਰੀਵਾਲ ਨੂੰ ਛੱਡਣ ਵਾਲਾ ਨਹੀਂ ਅਤੇ ਉਸ ਦੇ ਨੱਕ 'ਚ ਦਮ ਕਰਕੇ ਛਡਾਂਗਾ।
ਇਹ ਵੀ ਪੜ੍ਹੋ : ਯੂਰਪੀਅਨ ਯੂਨੀਅਨ ਰੂਸੀ ਕੋਲੇ 'ਤੇ ਪਾਬੰਦੀ ਲਾਉਣ ਲਈ ਸਹਿਮਤ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ