ਭਾਜਪਾ ਆਗੂ ਨੇ ਹੋਟਲ ਦੀ ਤੀਜੀ ਮੰਜ਼ਿਲ ਤੋਂ ਮਾਰੀ ਛਾਲ, ਪੀ. ਜੀ. ਆਈ. ''ਚ ਦਾਖਲ
Friday, May 22, 2020 - 07:37 PM (IST)

ਚੰਡੀਗੜ੍ਹ: ਸ਼ਹਿਰ 'ਚ ਇਕ ਭਾਜਪਾ ਆਗੂ ਵਲੋਂ ਹੋਟਲ ਦੀ ਤੀਜੀ ਛੱਤ ਤੋਂ ਛਾਲ ਮਾਰੀ ਗਈ,, ਜਿਸ ਦੌਰਾਨ ਉਹ ਜ਼ਖਮੀ ਹੋ ਗਿਆ। ਜ਼ਖਮੀ ਹਾਲਾਤ 'ਚ ਭਾਜਪਾ ਆਗੂ ਤੇ ਸਾਬਕਾ ਚੈਅਰਮੈਨ ਸ਼ੂਗਰਫੈਡ ਚੰਦਰ ਪ੍ਰਕਾਸ਼ ਕਥੂਰੀਆ ਨੂੰ ਚੰਡੀਗੜ੍ਹ ਦੇ ਪੀ. ਜੀ. ਆਈ. ਲਿਆਂਦਾ ਗਿਆ। ਸੂਤਰਾਂ ਮੁਤਾਬਕ ਭਾਜਪਾ ਆਗੂ ਇਕ ਹੋਟਲ 'ਚ ਆਪਣੀ ਪ੍ਰੇਮੀ ਨਾਲ ਮੌਜੂਦ ਸੀ, ਜਿਸ ਦੇ ਚੱਲਦੇ ਉਸ ਵਲੋਂ ਹੋਟਲ ਦੀ ਤੀਜੀ ਮਜ਼ਿੰਲ ਤੋਂ ਛਾਲ ਮਾਰੀ ਗਈ ਅਤੇ ਉਹ ਜ਼ਖਮੀ ਹੋ ਗਿਆ। ਹਾਲਾਂਕਿ ਇਸ ਬਾਰੇ ਅਜੇ ਪੂਰੀ ਜਾਣਕਾਰੀ ਨਹੀਂ ਮਿਲ ਸਕੀ ਹੈ।