ਦਿੱਲੀ ਸਰਕਾਰ ਦੇ ਮੰਤਰੀ ਸਤਿੰਦਰ ਜੈਨ ਨੂੰ ਈ. ਡੀ. ਰਾਹੀਂ ਗ੍ਰਿਫਤਾਰ ਕਰਨ ਵਾਲੀ ਹੈ ਭਾਜਪਾ: ਕੇਜਰੀਵਾਲ

Monday, Jan 24, 2022 - 03:49 PM (IST)

ਦਿੱਲੀ ਸਰਕਾਰ ਦੇ ਮੰਤਰੀ ਸਤਿੰਦਰ ਜੈਨ ਨੂੰ ਈ. ਡੀ. ਰਾਹੀਂ ਗ੍ਰਿਫਤਾਰ ਕਰਨ ਵਾਲੀ ਹੈ ਭਾਜਪਾ: ਕੇਜਰੀਵਾਲ

ਚੰਡੀਗੜ੍ਹ/ਨਵੀਂ ਦਿੱਲੀ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਚੋਣਾ ਤੋਂ ਪਹਿਲਾਂ ਭਾਜਪਾ ਦੀ ਕੇਂਦਰ ਸਰਕਾਰ ਵਲੋਂ ਈ. ਡੀ. ਦੀ ਗਲਤ ਵਰਤੋਂ ਕਰਨ ਦਾ ਸ਼ੱਕ ਜਾਹਰ ਕੀਤਾ ਹੈ। ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਚੋਣਾ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਦਿੱਲੀ ਸਰਕਾਰ ਦੇ ਮੰਤਰੀ ਸਤਿੰਦਰ ਜੈਨ ਨੂੰ ਈ. ਡੀ. ਗ੍ਰਿਫ਼ਤਾਰ ਕਰਨ ਵਾਲੀ ਹੈ। ਭਾਜਪਾ ਜਦੋਂ ਵੀ ਕਿਤੇ ਚੋਣ ਹਾਰ ਰਹੀ ਹੁੰਦੀ ਹੈ, ਤਾਂ ਉਹ ਆਪਣੀਆਂ ਸਾਰੀਆਂ ਏਜੰਸੀਆਂ ਨੂੰ ਛੱਡ ਦਿੰਦੀ ਹੈ। ਸਤਿੰਦਰ ਜੈਨ ’ਤੇ ਪਹਿਲਾਂ ਵੀ ਕੇਂਦਰ ਸਰਕਾਰ ਦੋ ਵਾਰ ਛਾਪਾ ਮਰਵਾ ਚੁੱਕੀ ਹੈ, ਪਰ ਕੁੱਝ ਨਹੀਂ ਮਿਲਿਆ। ਫਿਰ ਤੋਂ ਜੇ ਉਹ ਆਉਣਾ ਚਾਹੁੰਦੀ ਹੈ, ਤਾਂ ਉਸ ਦਾ ਬਹੁਤ-ਬਹੁਤ ਸਵਾਗਤ ਹੈ। ਕੇਜਰੀਵਾਲ ਨੇ ਡਿਜੀਟਲ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਪੰਜ ਰਾਜਾਂ ’ਚ ਵਿਧਾਨ ਸਭਾ ਚੋਣਾ ਹਨ ਤਾਂ ਸ਼ੱਕੀ ਤੌਰ ’ਤੇ ਕੇਂਦਰ ਸਰਕਾਰ ਦੀਆਂ ਸਾਰੀਆਂ ਜਾਂਚ ਏਜੰਸੀਆਂ ਹਰਕਤ ਵਿੱਚ ਆ ਰਹੀਆਂ ਹਨ। ਭਾਜਪਾ ਦੀ ਕੇਂਦਰ ਸਰਕਾਰ ਈ.ਡੀ. ਤੋਂ ਇਲਾਵਾ ਸੀ. ਬੀ. ਆਈ., ਇਨਕਮ ਟੈਕਸ ਅਤੇ ਦਿੱਲੀ ਪੁਲੀਸ ਸਮੇਤ ਸਾਰੀਆਂ ਏਜੰਸੀਆਂ ਭੇਜ ਸਕਦੀ ਹੈ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਨਾ ਜੇਲ ਜਾਣ ਤੋਂ ਡਰ ਲਗਦਾ ਅਤੇ ਨਾ ਹੀ ਕੇਂਦਰ ਸਰਕਾਰ ਦੀਆਂ ਏਜੰਸੀਆਂ ਦੇ ਛਾਪੇ ਤੋਂ ਡਰ ਲਗਦਾ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਚੰਨੀ ਦੀ ਤਰ੍ਹਾਂ ਰੋਣਗੇ ਅਤੇ ਬੁਖਲਾਉਣਗੇ ਨਹੀਂ। ਚੰਨੀ ਨੇ ਗਲਤ ਕੰਮ ਕੀਤਾ ਅਤੇ ਉਨ੍ਹਾਂ ਦੀਆਂ ਗਲਤੀਆਂ ਫੜ੍ਹੀਆਂ ਗਈਆਂ ਹਨ। ਈ.ਡੀ. ਦੇ ਅਧਿਕਾਰੀ ਜਦੋਂ ਨੋਟਾਂ ਦੀਆਂ ਮੋਟੀਆਂ ਮੋਟੀਆਂ ਗੱਥੀਆਂ ਗਿਣਦੇ ਸਨ, ਤਾਂ ਲੋਕ ਦੇਖ ਰਹੇ ਸਨ। ਪੰਜਾਬ ਦੇ ਲੋਕ ਸਦਮੇ ’ਚ ਸਨ ਕਿ ਉਨ੍ਹਾਂ 111 ਦਿਨ ਦੇ ਅੰਦਰ ਕੀ ਕਾਂਡ ਕਰ ਦਿੱਤਾ। ਅਸੀਂ ਕੋਈ ਗਲਤ ਕੰਮ ਨਹੀਂ ਕੀਤਾ, ਇਸ ਲਈ ਸਾਨੂੰ ਕੋਈ ਡਰ ਨਹੀਂ ਹੈ। ਭਾਜਪਾ ਅਤੇ ਕੇਂਦਰ ਸਰਕਾਰ ਆਪਣੀਆਂ ਸਾਰੀਆਂ ਏਜੰਸੀਆਂ ਭੇਜ ਦੇਵੇ, ਅਸੀਂ ਤਿਆਰ ਹੈ।

ਇਹ ਵੀ ਪੜ੍ਹੋ : ਰਾਹੁਲ ਤੇ ਸੋਨੀਆ ਨੇ ਚੰਨੀ ਖ਼ਿਲਾਫ਼ ਸ਼ਿਕਾਇਤ ਮਿਲਣ ’ਤੇ ਕਿਉਂ ਨਹੀਂ ਕੀਤੀ ਕਾਰਵਾਈ?: ਚੱਢਾ

ਕੇਜਰੀਵਾਲ ਨੇ ਕਿਹਾ ਜਦੋਂ-ਜਦੋਂ ਭਾਜਪਾ ਕਿਤੇ ਵੀ ਚੋਣ ਹਾਰ ਰਹੀ ਹੁੰਦੀ ਹੈ, ਤਾਂ ਉਹ ਸਾਰੀਆਂ ਏਜੰਸੀਆਂ ਨੂੰ ਛੱਡ ਦਿੰਦੀ ਹੈ। ਇਸ ਲਈ ਸ਼ੱਕੀ ਤੌਰ ’ਤੇ ਛਾਪਾ ਵੀ ਪਵੇਗਾ ਅਤੇ ਗਿ੍ਰਫ਼ਤਾਰੀਆਂ ਵੀ ਹੋਣਗੀਆਂ। ਉਨਾਂ ਦਾ ਸਾਨੂੰ ਕੋਈ ਡਰ ਨਹੀਂ ਹੈ। ਕਿਉਂਕਿ ਜਦੋਂ ਤੁਸੀਂ ਸੱਚ ਦੇ ਰਸਤੇ ’ਤੇ ਚਲਦੇ ਹੋ, ਤਾਂ ਇਹ ਸਾਰੀਆਂ ਮੁਸ਼ਕਲਾਂ ਆਉਂਦੀਆਂ ਹਨ। ਕੇਜਰੀਵਾਲ ਨੇ ਕਿਹਾ ਕਿ ਭਾਜਪਾ ਸਰਕਾਰ ਸਤਿੰਦਰ ਜੈਨ ਹੀ ਨਹੀਂ ਹੋਰ ਆਗੂਆਂ ਨੂੰ ਵੀ ਗਿ੍ਰਫ਼ਤਾਰ ਕਰ ਸਕਦੀ ਹੈ। ਸਾਨੂੰ ਕੋਈ ਡਰ ਨਹੀਂ ਕਿਉਂਕਿ ਅਸੀਂ ਕੋਈ ਗਲਤ ਕੰਮ ਨਹੀਂ ਕੀਤਾ ਹੈ। ਸਾਡੇ ਸਾਰਿਆਂ ’ਤੇ ਛਾਪੇ ਪੈ ਚੁੱਕੇ ਹਨ। ਸਾਡੇ 21 ਵਿਧਾਇਕਾਂ ਨੂੰ ਗਿ੍ਰਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਸਾਰੇ ਮਾਮਲੇ ਅਦਾਲਤ ’ਚ ਖ਼ਤਮ ਹੋ ਗਏ। ਸਤਿੰਦਰ ਜੈਨ ਦੇ ਮਾਮਲੇ ’ਚ ਵੀ ਇਹੀ ਹੋਵੇਗਾ। ਕੇਜਰੀਵਾਲ ਨੇ ਕਿਹਾ ਕਿ ਜੈਨ ਨੂੰ ਇਹ ਲੋਕ ਗਿ੍ਰਫ਼ਤਾਰ ਕਰਨਗੇ ਤੇ 5-10 ਦਿਨਾਂ ’ਚ ਜ਼ਮਾਨਤ ਹੋ ਜਾਵੇਗੀ ਅਤੇ ਉਹ ਬਾਹਰ ਆ ਜਾਣਗੇ। ਕੇਜਰੀਵਾਲ ਨੇ ਕੇਂਦਰ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਨੂੰ ਕਿਹਾ ਕਿ ਕੇਵਲ ਸਤਿੰਦਰ ਜੈਨ ਹੀ ਕਿਉਂ, ਉਨ੍ਹਾਂ ਦੇ ਘਰ ਵੀ ਈ. ਡੀ ਅਤੇ ਸੀ. ਬੀ. ਆਈ. ਨੂੰ ਭੇਜਣ। ਮਨੀਸ ਸਿਸੋਦੀਆ ਅਤੇ ਭਗਵੰਤ ਮਾਨ ਦੇ ਵੀ ਭੇਜਣ। ਜਿਸ ਦੇ ਮਰਜੀ ਭੇਜ ਦੇਣ। ਜਿਸ ਨੂੰ ਗਿ੍ਰਫ਼ਤਾਰ ਕਰਨਾ ਚਾਹੁੰਦੇ ਹੋ, ਗ੍ਰਿਫ਼ਤਾਰ ਕਰ ਲੋ। ਅਸੀਂ ਸਾਰੀਆਂ ਏਜੰਸੀਆਂ ਦਾ ਹਸਦੇ ਹੋਏ ਸਵਾਗਤ ਕਰਾਂਗੇ ਅਤੇ ਉਨਾਂ ਦੀ ਸੇਵਾ ਵੀ ਕਰਾਂਗੇ।

ਇਹ ਵੀ ਪੜ੍ਹੋ : ED ਦੀ ਰੇਡ ’ਤੇ ਬੋਲੇ ਸਿੱਧੂ, ਮੈਂ ਕਿਸੇ ਨੂੰ ਕਲੀਨ ਚਿੱਟ ਨਹੀਂ ਦੇ ਰਿਹਾ, ਕਾਨੂੰਨ ਨੂੰ ਆਪਣਾ ਕੰਮ ਕਰਨ ਦਿਓ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

Anuradha

Content Editor

Related News