ਭਾਜਪਾ ਨੇ ਜਨਤਾ ਦੀ ਨਬਜ਼ ਟੋਹਣ ਲਈ 13 ਲੋਕ ਸਭਾ ਹਲਕਿਆਂ ’ਚ ਉਤਾਰੀਆਂ ਵੈਨਾਂ : ਸੁਨੀਲ ਜਾਖੜ
Saturday, Mar 09, 2024 - 04:01 PM (IST)
ਚੰਡੀਗੜ੍ਹ (ਮਨਜੋਤ) : ਪੰਜਾਬ ਭਾਜਪਾ ਨੇ ਲੋਕ ਸਭਾ ਚੋਣਾਂ ਦੀਆਂ ਵੱਡੇ ਪੱਧਰ ’ਤੇ ਤਿਆਰੀਆਂ ਆਰੰਭ ਦਿੱਤੀਆਂ ਹਨ। ਇਸ ਲੜੀ ’ਚ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਤੋਂ ਸਾਰੇ 13 ਲੋਕ ਸਭਾ ਹਲਕਿਆਂ ’ਚ ਪ੍ਰਤੀ ਸੀਟ 2 ਵੈਨਾਂ ਭੇਜੀਆਂ ਗਈਆਂ ਹਨ। ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਇਸ ਪ੍ਰਕਿਰਿਆ ਰਾਹੀਂ ਮੋਦੀ ਵੱਲੋਂ ਪੰਜਾਬ ਦੇ ਸਾਰੇ ਸੰਸਦੀ ਹਲਕਿਆਂ ਦੀ ਨਬਜ਼ ਟੋਹ ਕੇ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਸੰਭਾਵਿਤ ਕੰਮ ਕਰਨ ਦੀ ਗਾਰੰਟੀ ਦਿੱਤੀ ਜਾਵੇਗੀ। ਇੰਚਾਰਜ ਸਟੇਟ ਸੈੱਲ ਭਾਜਪਾ ਰੰਜਮ ਕਾਮਰਾ ਨੇ ਦੱਸਿਆ ਕਿ ਹਰ ਵੈਨ ’ਚ ਇਕ ਸੁਝਾਅ ਬਾਕਸ ਹੋਵੇਗਾ। ਇਸ ਦੇ ਨਾਲ ਹੀ ਮਿਸਡ ਕਾਲ ਲਈ ਇਕ ਨੰਬਰ ਹੋਵੇਗਾ, ਜਿਸ ’ਚ ਜਨਤਾ ਦੇ ਸੁਝਾਅ ਰਿਕਾਰਡ ਕੀਤੇ ਜਾਣਗੇ। ਇਸ ਤੋਂ ਇਲਾਵਾ ਵ੍ਹਟਸਐਪ ਨੰਬਰ ਵੀ ਹੋਵੇਗਾ। ਵੈਨ ’ਚ ਪਾਰਟੀ ਦੀਆਂ ਵੱਖ-ਵੱਖ ਯੂਨਿਟਾਂ ਦੇ 2-2 ਨੁਮਾਇੰਦੇ ਵੀ ਹੋਣਗੇ ਤਾਂ ਜੋ ਸਮਝਣ ਦੀ ਦਿੱਕਤ ਮੌਕੇ ’ਤੇ ਹੀ ਦੂਰ ਕੀਤੀ ਜਾ ਸਕੇ। ਕਾਮਰਾ ਨੇ ਕਿਹਾ ਕਿ ਸੁਝਾਵਾਂ ਨੂੰ ਪੜ੍ਹ ਕੇ ਵਿਸ਼ਲੇਸ਼ਣ ਕੀਤਾ ਜਾਵੇਗਾ। ਸਮੁੱਚੀ ਪ੍ਰਕਿਰਿਆ ਦਾ ਮਕਸਦ ਪੰਜਾਬ ਦੇ ਸਮੂਹ ਨਾਗਰਿਕਾਂ ਦੇ ਮਨਾਂ ਨੂੰ ਸਮਝਣ ਅਤੇ ਉਨ੍ਹਾਂ ਦੀ ਸੋਚ ਨੂੰ ਪ੍ਰਮਾਣਿਤ ਕਰਨਾ ਹੈ ਤਾਂ ਜੋ ਭਾਜਪਾ ਦੇ ਚੋਣ ਪ੍ਰਬੰਧਾਂ ਤੇ ਸਰਕਾਰ ਦੇ ਕੰਮਕਾਜ ’ਚ ਮਿਲੇ ਸੁਝਾਵਾਂ ਨੂੰ ਜੋੜ ਕੇ ਵਿਵਹਾਰਕ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਕਾਂਗਰਸ, ਫਾਰੂਕ ਤੇ ਮੁਫਤੀ ਦੀ ਤਿਕੜੀ ਨੇ ਹੀ ਕਸ਼ਮੀਰ ਦੀ ਖੇਡ ਵਿਗਾੜੀ ਸੀ : ਚੁੱਘ
ਜਾਖੜ ਨੇ ਕਿਹਾ ਕਿ ਜਿਸ ਤਰ੍ਹਾਂ ਵਿਧਾਨ ਸਭਾ ’ਚ ਤਾਲਾਬੰਦੀ ਤੇ ਰੌਲੇ-ਰੱਪੇ ਦਾ ਮਾਹੌਲ ਬਣਿਆ ਹੈ ਅਤੇ ’ਆਪ’ ਅਤੇ ਕਾਂਗਰਸ ਦਾ ਜੋ ਸਾਂਝਾ ਡਰਾਮਾ ਜਨਤਾ ਨੇ ਦੇਖਿਆ ਹੈ, ਇਸ ਨਾਲ ਅਸੈਂਬਲੀ ਵਰਗੀ ਜਮਹੂਰੀਅਤ ਦੇ ਮੰਦਰ ਦੀ ਮਰਿਆਦਾ ਨੂੰ ਢਾਹ ਲੱਗੀ ਹੈ। ਇਸ ਮੌਕੇ ਸਾਬਕਾ ਪ੍ਰਦੇਸ਼ ਪ੍ਰਧਾਨ ਸ਼ਵੇਤ ਮਾਲਿਕ, ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ, ਪ੍ਰਦੇਸ਼ ਜਨਰਲ ਸਕੱਤਰ ਪਰਮਿੰਦਰ ਬਰਾੜ, ਸੂਬਾ ਮੀਤ ਪ੍ਰਧਾਨ ਜੈਸਮੀਨ ਸੰਧਾਵਾਲੀਆ ਤੇ ਸਟੇਟ ਮੀਡੀਆ ਇੰਚਾਰਜ ਵਿਨੀਤ ਜੋਸ਼ੀ ਹਾਜ਼ਰ ਸਨ।
ਇਹ ਵੀ ਪੜ੍ਹੋ : ਲੁਧਿਆਣਾ ਲੋਕ ਸਭਾ ਹਲਕੇ ਤੋਂ ਤਗੜਾ ਮੁਕਾਬਲਾ ਦੇ ਸਕਦੇ ਜੱਸੀ ਖੰਗੂੜਾ!
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e