ਭਾਜਪਾ ਨੇ ਅਕਾਲੀਆਂ ਦੇ ਖੜ੍ਹੇ ਕੀਤੇ ਕੰਨ!
Saturday, Jul 28, 2018 - 12:36 PM (IST)

ਲੁਧਿਆਣਾ : ਪਿਛਲੇ ਦਿਨੀਂ ਲੁਧਿਆਣਾ ਨਗਰ ਨਿਗਮ ਮੌਕੇ ਅਕਾਲੀ-ਭਾਜਪਾ ਗਠਜੋੜ ਵਲੋਂ ਦਿੱਤਾ ਗਿਆ ਧਰਨਾ ਤੇ ਤਾਲਾ ਲਾਉਣ ਦਾ ਜੋ ਕਾਰਜ ਹੋਇਆ, ਉਸ 'ਚ ਪਹਿਲੀ ਵਾਰ ਭਾਜਪਾ ਦੇ ਸਥਾਨਕ ਆਗੂਆਂ ਦੀ ਵੱਡੀ ਹਾਜ਼ਰੀ ਤੇ ਖਾਂਦੇ-ਪੀਂਦੇ ਪਰਿਵਾਰ ਨਾਲ ਜੁੜੀਆਂ ਭਾਜਪਾ ਦੀਆਂ ਨੇਤਰੀਆਂ ਗੇਟ ਦੇ ਸਭ ਤੋਂ ਅੱਗੇ ਡਟ ਕੇ ਬੈਠੀਆਂ ਰਹੀਆਂ, ਜਦੋਂ ਕਿ ਅਕਾਲੀ ਦਲ ਦੀਆਂ ਬੀਬੀਆਂ ਵੀ ਧਰਨੇ 'ਚ ਸਨ।
ਸ਼ਾਇਦ ਇਹ ਪਹਿਲਾ ਮੌਕਾ ਹੋਵੇਗਾ ਕਿ ਇਸ ਵਾਰ ਜਿੰਨੀ ਹਾਜ਼ਰੀ ਸਰਕਾਰ ਮੌਕੇ ਅਕਾਲੀ ਦਲ ਦੀ ਹੁੰਦੀ ਸੀ, ਓਨੀ ਨਜ਼ਰ ਨਹੀਂ ਆਈ ਪਰ ਇਸ ਵਾਰ ਇਕ ਹੋਰ ਚੀਜ਼ ਦੇਖਣ ਨੂੰ ਮਿਲੀ ਕਿ ਧੜੇਬੰਦੀ ਖਤਮ ਹੋਈ ਦਿਸ ਰਹੀ ਸੀ ਕਿਉਂਕਿ ਸਾਰੇ ਧੜਿਆਂ ਦੇ ਆਗੂ ਪੁੱਜੇ ਹੋਏ ਸਨ। ਇਹ ਦੇਖ ਕੇ ਜ਼ਿਲਾ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਵੀ ਖੁਸ਼ ਸਨ। ਬਾਕੀ ਇਸ ਧਰਨੇ 'ਚ ਅਕਾਲੀਆਂ ਦੇ ਕੰਨ ਜ਼ਰੂਰ ਖੜ੍ਹੇ ਹੋ ਗਏ ਕਿ ਲੁਧਿਆਣਾ 'ਚ ਭਾਜਪਾ ਵੀ ਕਿਸੇ ਨਾਲੋਂ ਘੱਟ ਨਹੀਂ। ਲੁਧਿਆਣਾ ਦੀ ਸੀਟ ਭਾਜਪਾ ਨੂੰ ਛੱਡਣ ਬਾਰੇ ਚੱਲ ਰਹੀ ਚਰਚਾ ਤੋਂ ਲੱਗਣ ਲੱਗ ਪਿਆ ਹੈ ਕਿ ਕੁਝ ਨਾ ਕੁਝ ਸੱਚਾਈ ਜ਼ਰੂਰ ਹੈ।