ਭਾਜਪਾ ਦਾ ਚੰਦਾ ਵਧ ਕੇ ਹੋਇਆ 2,361 ਕਰੋੜ ਰੁਪਏ, ਪਾਰਟੀ ਦੇ ਖ਼ਰਚੇ ਵੀ 59 ਫ਼ੀਸਦੀ ਵਧੇ

Sunday, Feb 11, 2024 - 06:38 PM (IST)

ਭਾਜਪਾ ਦਾ ਚੰਦਾ ਵਧ ਕੇ ਹੋਇਆ 2,361 ਕਰੋੜ ਰੁਪਏ, ਪਾਰਟੀ ਦੇ ਖ਼ਰਚੇ ਵੀ 59 ਫ਼ੀਸਦੀ ਵਧੇ

ਜਲੰਧਰ (ਇੰਟ.)–ਭਾਜਪਾ ਦੇ ਚੋਣ ਚੰਦੇ ਵਿਚ 2022-23 ’ਚ 23 ਫ਼ੀਸਦੀ ਦਾ ਵਾਧਾ ਹੋਇਆ ਹੈ। ਪਾਰਟੀ ਨੂੰ ਪਿਛਲੇ ਸਾਲ ਦੇ ਮੁਕਾਬਲੇ ਚੰਦੇ ਵਿਚ 444 ਕਰੋੜ ਰੁਪਏ ਦੀ ਰਕਮ ਵੱਧ ਮਿਲੀ ਹੈ, ਜੋ ਹੁਣ ਵਧ ਕੇ 2,361 ਕਰੋੜ ਰੁਪਏ ਹੋ ਗਈ ਹੈ। ਪਾਰਟੀ ਦਾ ਖ਼ਰਚਾ ਵੀ 59 ਫ਼ੀਸਦੀ ਵਧ ਕੇ 1361 ਕਰੋੜ ਰੁਪਏ ਹੋ ਗਿਆ ਹੈ। ਪਿਛਲੇ ਸਾਲ ਇਹ ਖ਼ਰਚਾ 854 ਕਰੋੜ ਰੁਪਏ ਸੀ।

ਚੋਣ ਬਾਂਡਾਂ ਤੋਂ ਮਿਲੇ 1,294 ਕਰੋੜ ਰੁਪਏ
ਚੋਣ ਕਮਿਸ਼ਨ ਵੱਲੋਂ ਜਨਤਕ ਕੀਤੀ ਗਈ ਭਾਜਪਾ ਦੀ 2022-23 ਦੀ ਸਾਲਾਨਾ ਆਡਿਟ ਰਿਪੋਰਟ ਮੁਤਾਬਕ ਪਾਰਟੀ ਨੂੰ ਚੋਣ ਬਾਂਡਾਂ ਤੋਂ 1,294 ਕਰੋੜ ਰੁਪਏ ਮਿਲੇ, ਜੋਕਿ ਪਿਛਲੇ ਸਾਲ ਦੇ 1,033.7 ਕਰੋੜ ਰੁਪਏ ਤੋਂ 25 ਫ਼ੀਸਦੀ ਵੱਧ ਹਨ। ਵਿਅਕਤੀਆਂ, ਕੰਪਨੀਆਂ ਅਤੇ ਚੋਣ ਟਰੱਸਟਾਂ ਦੇ ਦਾਨ ਸਮੇਤ ਹੋਰ ਸੋਮਿਆਂ ਤੋਂ ਮਿਲਿਆ ਚੰਦਾ ਕੁਲ 648 ਕਰੋੜ ਰੁਪਏ ਰਿਹਾ, ਜੋ ਪਿਛਲੇ ਸਾਲ ਦੇ 721.7 ਕਰੋੜ ਰੁਪਏ ਤੋਂ ਘੱਟ ਹੈ।

ਇਹ ਵੀ ਪੜ੍ਹੋ:ਮੁੜ ਚਰਚਾ 'ਚ ਸੰਦੀਪ ਨੰਗਲ ਅੰਬੀਆਂ ਕਤਲ ਕਾਂਡ, ਬਠਿੰਡਾ ਜੇਲ੍ਹ ’ਚੋਂ ਜਲੰਧਰ ਲਿਆਂਦੇ ਗਏ 2 ਸ਼ਾਰਪ ਸ਼ੂਟਰ

ਚੋਣ ਪ੍ਰਚਾਰ ’ਚ 1 ਹਜ਼ਾਰ ਕਰੋੜ ਤੋਂ ਵੱਧ ਦਾ ਖ਼ਰਚਾ
‘ਆਜੀਵਨ ਸਹਿਯੋਗ ਨਿਧੀ’ ਤੋਂ ਮਿਲਣ ਵਾਲਾ ਚੰਦਾ ਪਿਛਲੇ ਸਾਲ ਦੇ 19.9 ਕਰੋੜ ਰੁਪਏ ਤੋਂ ਵਧ ਕੇ 2022-23 ’ਚ 177.2 ਕਰੋੜ ਰੁਪਏ ਹੋ ਗਿਆ ਹੈ। 2022-23 ’ਚ ਬੈਂਕਾਂ ਤੋਂ ਕੁਲ ਵਿਆਜ 237.3 ਕਰੋੜ ਰੁਪਏ ਸੀ, ਜੋ ਪਿਛਲੇ ਸਾਲ ਇਕੱਠੇ ਹੋਏ 133.3 ਕਰੋੜ ਰੁਪਏ ਦੇ ਵਿਆਜ ਨਾਲੋਂ ਕਾਫੀ ਵੱਧ ਸੀ। 2022-23 ’ਚ ਕੁਲ ਖਰਚੇ ਦਾ 80 ਫ਼ੀਸਦੀ ਚੋਣਾਂ ਤੇ ਆਮ ਪ੍ਰਚਾਰ ’ਤੇ ਸੀ। ਇਸ ਆਈਟਮ ’ਤੇ 1,092 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਗਏ, ਜਦੋਂਕਿ 2021-22 ’ਚ 645.8 ਕਰੋੜ ਰੁਪਏ ਖਰਚ ਹੋਏ ਸਨ। ਇਸ ਵਿਚ ਇਸ਼ਤਿਹਾਰਬਾਜ਼ੀ ਤੇ ਪ੍ਰਚਾਰ ’ਤੇ 844 ਕਰੋੜ ਰੁਪਏ ਅਤੇ ਯਾਤਰਾ ’ਤੇ 132 ਕਰੋੜ ਰੁਪਏ ਖਰਚ ਕੀਤੇ ਗਏ ਹਨ।

ਕਾਂਗਰਸ ਨੂੰ ਮਿਲੇ ਸਿਰਫ਼ 452 ਕਰੋੜ ਰੁਪਏ
ਇਸ ਦੇ ਮੁਕਾਬਲੇ 2022-23 ਦੌਰਾਨ ਕਾਂਗਰਸ ਦੀ ਕੁਲ ਪ੍ਰਾਪਤੀ 2021-22 ’ਚ 541 ਕਰੋੜ ਰੁਪਏ ਤੋਂ ਘਟ ਕੇ 452 ਕਰੋੜ ਰੁਪਏ ਰਹਿ ਗਈ, ਜਦੋਂਕਿ ਇਸ ਦਾ ਖਰਚਾ ਇਕ ਸਾਲ ਪਹਿਲਾਂ ਦੇ 400 ਕਰੋੜ ਰੁਪਏ ਤੋਂ ਵਧ ਕੇ 467 ਕਰੋੜ ਰੁਪਏ ਹੋ ਗਿਆ। 2022-23 ’ਚ ਚੋਣ ਬਾਂਡ ਦੇ ਮਾਧਿਅਮ ਰਾਹੀਂ ਇਸ ਦੀਆਂ ਯੋਗਦਾਨ ਪ੍ਰਾਪਤੀਆਂ ਘਟ ਕੇ 171 ਕਰੋੜ ਰੁਪਏ ਹੋ ਗਈਆਂ, ਜੋ ਇਸ ਦੀਆਂ ਕੁਲ ਦਾਨ ਪ੍ਰਾਪਤੀਆਂ ਦਾ 63 ਫੀਸਦੀ ਅਤੇ ਕੁਲ ਆਮਦਨ ਦਾ 38 ਫ਼ੀਸਦੀ ਹੈ, ਜੋ 2021-22 ’ਚ 236 ਕਰੋੜ ਰੁਪਏ ਸੀ। ਹੋਰ ਪਾਰਟੀਆਂ ਵਲੋਂ ਦਾਖਲ 2022-23 ਲਈ ਆਡਿਟ ਰਿਪੋਰਟ ਅਨੁਸਾਰ ਸੀ. ਪੀ. ਐੱਮ. ਦੀਆਂ ਕੁਲ ਪ੍ਰਾਪਤੀਆਂ 141.6 ਕਰੋੜ ਰੁਪਏ, ਆਮ ਆਦਮੀ ਪਾਰਟੀ ਦੀਆਂ 85.1 ਕਰੋੜ ਰੁਪਏ ਅਤੇ ਬਸਪਾ ਦੀਆਂ 29.2 ਕਰੋੜ ਰੁਪਏ ਸਨ।

ਇਹ ਵੀ ਪੜ੍ਹੋ: ਨਿਊਜ਼ੀਲੈਂਡ ਤੋਂ ਆਈ ਮੰਦਭਾਗੀ ਖ਼ਬਰ, ਕੰਮ ਦੌਰਾਨ ਵਾਪਰੇ ਦਰਦਨਾਕ ਹਾਦਸੇ 'ਚ ਹੁਸ਼ਿਆਰਪੁਰ ਦੇ ਨੌਜਵਾਨ ਦੀ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News