ਵਿਧਾਇਕ ਅਮਨ ਅਰੋੜਾ ਦੀ ਅਗਵਾਈ ’ਚ ਭਾਜਪਾ ਆਗੂ ‘ਆਪ’ ’ਚ ਸ਼ਾਮਲ

1/7/2021 5:38:38 PM

ਸੰਗਰੂਰ (ਬੇਦੀ) : ਕੇਂਦਰ ਦੀ ਭਾਜਪਾ ਸਰਕਾਰ ਦੇ ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਜਿੱਥੇ ਸਮੁੱਚੇ ਪੰਜਾਬ ਅਤੇ ਭਾਰਤ ਦੇ ਕਿਸਾਨਾਂ ’ਚ ਨਿਰਾਸ਼ਾ ਹੈ, ਉਥੇ ਹੀ ਭਾਜਪਾ ਵਰਕਰਾਂ ਦਾ ਪਾਰਟੀ ਨੂੰ ਅਲਵਿਦਾ ਕਹਿਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ‘ਆਪ’ ਨੂੰ ਵਿਧਾਨ ਸਭਾ ਹਲਕਾ ਸੁਨਾਮ ’ਚ ਹੋਰ ਵਧੇਰੇ ਬਲ ਮਿਲਿਆ ਜਦੋਂ ਭਾਜਪਾ ਨਾਲ ਸਬੰਧਤ ਸੀਨੀਅਰ ਆਗੂ ਕੁਲਵੀਰ ਸਿੰਘ ਸੰਧੇ ਨੇ ਆਪਣੇ ਸਾਥੀਆਂ ਸਮੇਤ ਭਾਜਪਾ ਨੂੰ ਅਲਵਿਦਾ ਆਖ ਕੇ ਹਲਕਾ ਵਿਧਾਇਕ ਅਮਨ ਅਰੋੜਾ ਦੀ ਅਗਵਾਈ ’ਚ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ।

ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ ਪੂਰੇ ਦੇਸ਼ ਦੀ ਸਿਆਸਤ ਨੂੰ ਅਰਵਿੰਦ ਕੇਜਰੀਵਾਲ ’ਚ ਇਕ ਉਮੀਦ ਦੀ ਕਿਰਨ ਦਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਵਾਲੇ ਹਰ ਵਿਅਕਤੀ ਦਾ ਪਾਰਟੀ ਸਵਾਗਤ ਕਰਦੀ ਹੈ ਅਤੇ ਪਾਰਟੀ ’ਚ ਪੂਰਾ ਮਾਣ ਸਤਿਕਾਰ ਦਿੱਤਾ ਜਾਏਗਾ। ਇਸ ਸਮੇਂ ਮਨੀ ਸਰਾਓ ਬਲਾਕ ਪ੍ਰਧਾਨ ਸੁਨਾਮ, ਸੀਨੀਅਰ ਆਗੂ ਅਵਤਾਰ ਸਿੰਘ ਸੰਧੇ, ਹਰਦੀਪ ਸਿੰਘ ਸੰਧੇ, ਸਤਗੁਰ ਵਿਰਧੀ, ਗਗਨ, ਸਨੀ ਖੱਟਕ ਆਦਿ ਹਾਜ਼ਰ ਸਨ।

 


Gurminder Singh

Content Editor Gurminder Singh