ਪੰਜਾਬ ਦੇ ਲੋਕਾਂ ਨੂੰ ''ਜਨਮ ਸਰਟੀਫਿਕੇਟ'' ''ਚ ਮਿਲੀ ਵੱਡੀ ਰਾਹਤ, ਹੁਣ ਸਭ ਦੇ ਨਾਂ ਹੋ ਸਕਣਗੇ ਦਰਜ

Thursday, Dec 24, 2020 - 10:25 AM (IST)

ਜਲੰਧਰ (ਖੁਰਾਣਾ) : ਪੰਜਾਬ ਸਰਕਾਰ ਦੇ ਨਵੇਂ ਹੁਕਮਾਂ ਮੁਤਾਬਕ ਹੁਣ ਜਨਮ ਸਰਟੀਫਿਕੇਟ 'ਚ ਸਾਰਿਆਂ ਦੇ ਨਾਂ ਦਰਜ ਹੋ ਸਕਣਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 15 ਸਾਲ ਉਮਰ ਤੋਂ ਜ਼ਿਆਦਾ ਲੋਕਾਂ ਦੇ ਨਾਂ ਜਨਮ ਸਰਟੀਫਿਕੇਟ 'ਚ ਦਰਜ ਨਹੀਂ ਹੋ ਸਕਦੇ ਸਨ। ਪਿਛਲੇ ਦਿਨੀਂ ਜਲੰਧਰ ਸੈਂਟਰਲ ਤੋਂ ਵਿਧਾਇਕ ਰਾਜਿੰਦਰ ਬੇਰੀ ਨੇ ਇਹ ਮਾਮਲਾ ਪੰਜਾਬ ਵਿਧਾਨ ਸਭਾ 'ਚ ਚੁੱਕਿਆ ਸੀ, ਜਿਸ ਦੇ ਆਧਾਰ ’ਤੇ ਸਰਕਾਰ ਨੇ ਉਕਤ ਫ਼ੈਸਲਾ ਲਿਆ।

ਇਹ ਵੀ ਪੜ੍ਹੋ : ਲੁਧਿਆਣਾ : 'ਕ੍ਰਿਸਮਸ' 'ਤੇ 2500 ਮੁਲਾਜ਼ਮ ਕਰਨਗੇ ਜ਼ਿਲ੍ਹੇ ਦੀ ਸੁਰੱਖਿਆ, ਰਾਤ 9.30 ਵਜੇ ਤੱਕ ਕੀਤੀ ਜਾ ਸਕੇਗੀ ਪਾਰਟੀ

ਰਾਜਿੰਦਰ ਬੇਰੀ ਨੇ ਪ੍ਰਸਤਾਵ ਰੱਖਿਆ ਸੀ ਕਿ 15 ਸਾਲ ਤੋਂ ਜ਼ਿਆਦਾ ਉਮਰ ਵਾਲਿਆਂ ਦੇ ਜਨਮ ਸਰਟੀਫਿਕੇਟ 'ਚ ਵੀ ਨਾ ਦਰਜ ਕਰਨ ਦੀ ਮਨਜ਼ੂਰੀ ਦਿੱਤੀ ਜਾਵੇ। ਇਸ ਤੋਂ ਬਾਅਦ ਇਸ ਮੁੱਦੇ ਸਬੰਧੀ ਕੇਂਦਰ ਸਰਕਾਰ ਨੂੰ ਲਿਖਿਆ ਗਿਆ ਸੀ। ਸਾਰੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਨਵੇਂ ਹੁਕਮ ਜਾਰੀ ਕਰ ਦਿੱਤੇ ਹਨ। ਹੁਣ ਅਗਲੇ 5 ਸਾਲ ਤੱਕ ਹਰ ਉਮਰ ਵਰਗ ਦੇ ਲੋਕ ਆਪਣੇ ਨਾਂ ਜਨਮ ਸਰਟੀਫਿਕੇਟ 'ਚ ਦਰਜ ਕਰਵਾ ਸਕਣਗੇ। ਜ਼ਿਕਰਯੋਗ ਹੈ ਕਿ ਵਿਦੇਸ਼ ਜਾਣ ਦੇ ਇੱਛੁਕ ਲੋਕਾਂ ਨੂੰ ਜਨਮ ਸਰਟੀਫਿਕੇਟ 'ਚ ਆਪਣਾ ਨਾਮ ਨਾ ਹੋਣ ਕਾਰਣ ਕਈ ਪਰੇਸ਼ਾਨੀਆਂ ਆ ਰਹੀਆਂ ਸਨ।

ਇਹ ਵੀ ਪੜ੍ਹੋ : ਹਫ਼ਤੇ 'ਚ ਦਰਿੰਦਗੀ ਦੀ ਦੂਜੀ ਵਾਰਦਾਤ, ਹੁਣ 4 ਬੱਚਿਆਂ ਦੇ ਪਿਓ ਨੇ ਮਾਸੂਮ ਬਾਲੜੀ ਨੂੰ ਬਣਾਇਆ ਨਿਸ਼ਾਨਾ, PGI ਰੈਫਰ
ਪਹਿਲਾਂ ਇਹ ਸੀ ਨਿਯਮ
ਸਾਲ 2004 ਤੋਂ ਪਹਿਲਾਂ ਜਨਮੇ ਬੱਚਿਆਂ ਦੇ ਮਾਮਲੇ 'ਚ ਇਹ ਨਿਯਮ ਸੀ ਕਿ ਜਨਮ ਸਰਟੀਫਿਕੇਟ ਬਣਾਉਂਦੇ ਸਮੇਂ ਸਿਰਫ ਬੱਚੇ ਦੇ ਮਾਤਾ-ਪਿਤਾ ਦਾ ਨਾਂ ਹੀ ਦਰਜ ਕੀਤਾ ਜਾਂਦਾ ਸੀ। ਬੱਚੇ ਦੇ ਨਾਂ ਦੀ ਥਾਂ ਮੁੰਡਾ ਜਾਂ ਕੁੜੀ ਲਿਖ ਦਿੱਤਾ ਜਾਂਦਾ ਸੀ। ਇਸ ਸਬੰਧੀ ਇਮੀਗ੍ਰੇਸ਼ਨ ਸੈਕਟਰ ਸਮੇਤ ਕਈ ਕੰਮਾਂ 'ਚ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਦੀ ਮੁਖਾਲਫ਼ਤ ਨਾ ਕਰਨ ਵਾਲੇ ਪੰਜਾਬ ਦੇ ਭਵਿੱਖ ਨੂੰ ਖ਼ਤਰੇ ’ਚ ਪਾ ਦੇਣਗੇ : ਕੈਪਟਨ

ਸਰਕਾਰ ਵਿਚ-ਵਿਚਾਲੇ ਇਸ ਕੇਸ 'ਚ ਛੋਟ ਦਿੰਦੀ ਰਹੀ ਹੈ ਕਿ ਨਾਂ ਦਰਜ ਕਰਵਾ ਦਿੱਤਾ ਜਾਵੇ ਪਰ ਇਸ ਵਾਰ ਵਿਧਾਇਕ ਰਾਜਿੰਦਰ ਬੇਰੀ ਦੇ ਪ੍ਰਸਤਾਵ 'ਤੇ ਕੇਂਦਰ ਨੂੰ ਭੇਜੀ ਗਈ ਸਿਫਾਰਿਸ਼ ਤਹਿਤ ਅਗਲੇ 5 ਸਾਲ 'ਚ ਨਾਂ ਦਰਜ ਕਰਵਾਉਣ ਦੀ ਛੋਟ ਹੈ। ਵਿਧਾਇਕ ਬੇਰੀ ਨੇ ਕਿਹਾ ਹੈ ਕਿ ਇਹ ਇਕ ਵੱਡੀ ਛੋਟ ਹੈ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਨੋਟ : ਜਨਮ ਸਰਟੀਫਿਕੇਟ 'ਚ ਸਾਰਿਆਂ ਦੇ ਨਾਂ ਦਰਜ ਕਰਾਉਣ ਦੇ ਪੰਜਾਬ ਸਰਕਾਰ ਦੇ ਫ਼ੈਸਲੇ ਸਬੰਧੀ ਦਿਓ ਰਾਏ


Babita

Content Editor

Related News