ਕੈਪਟਨ ਤੇ ਬਾਦਲ ਖੇਡ ਰਹੇ ਨੇ ਸਿਆਸਤ ''ਚ ਫਰੈਂਡਲੀ ਮੈਚ: ਬੀਰ ਦਵਿੰਦਰ ਸਿੰਘ

Saturday, Apr 27, 2019 - 06:33 PM (IST)

ਕੈਪਟਨ ਤੇ ਬਾਦਲ ਖੇਡ ਰਹੇ ਨੇ ਸਿਆਸਤ ''ਚ ਫਰੈਂਡਲੀ ਮੈਚ: ਬੀਰ ਦਵਿੰਦਰ ਸਿੰਘ

ਰੂਪਨਗਰ (ਸੱਜਣ ਸੈਣੀ)— ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਤਾਂ ਕਾਫੀ ਸਮੇਂ ਤੋਂ ਸਿਆਸਤ ਦੇ 'ਚ ਫਲੈਡਲੀ ਮੈਚ ਖੇਡ ਰਹੇ ਹਨ ਤਾਂ ਕਿ ਕੋਈ ਜਿੱਤੀ ਧੀਰ ਸੱਤਾ 'ਤੇ ਕਾਬਜ ਨਾ ਹੋ ਜਾਵੇ। 2017 ਦੀਆਂ  ਵਿਧਾਨ ਸਭਾ ਚੋਣਾਂ 'ਚ ਵੀ ਇਨ੍ਹਾਂ ਨੇ ਫਰੈਂਡਲੀ ਮੈਚ ਖੇਡਿਆ ਅਤੇ ਬਰਗਾੜੀ ਮੋਰਚਾ ਵੀ ਫਰੈਂਡਲੀ ਮੈਂਚ ਦਾ ਹੀ ਇਕ ਹਿੱਸਾ ਸੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਉਮੀਦਵਾਰ ਬੀਰ ਦਵਿੰਦਰ ਸਿੰਘ ਨੇ ਰੂਪਨਗਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕੀਤਾ।
ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਮੰਤਰੀਆਂ 'ਤੇ ਵਿਸ਼ਵਾਸ ਨਹੀਂ ਇਸੇ ਕਰਕੇ ਮੰਤਰੀਆਂ ਨੂੰ ਚਿਤਾਵਨੀ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਆਪਣੀ ਹਾਰ ਦਿੱਸ ਰਹੀ ਹੈ।  
ਮੌਜੂਦਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਕਾਰਜਕਾਲ ਦੌਰਾਨ ਵਿਕਾਸ ਸਬੰਧੀ ਪੁੱਛੇ ਸਵਾਲ 'ਤੇ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਚੰਦੂ ਮਾਜਰਾ ਦੇ ਕਾਰਜਕਾਲ 'ਚ ਵਿਕਾਸ ਨਹੀਂ ਵਿਨਾਸ਼ ਹੀ ਹੋਇਆ ਹੈ। ਇਕ ਸਵਾਲ ਦੇ ਜਵਾਬ 'ਚ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਸਾਡੀ ਪਾਰਟੀ ਵੱਲੋਂ ਬੀਬੀ ਪਰਮਜੀਤ ਕੌਰ ਦੇ ਹੱਕ 'ਚ ਆਪਣਾ ਉਮੀਦਵਾਰ ਵਾਪਸ ਲਿਆ ਸੀ ਅਤੇ ਪਾਰਟੀ ਪ੍ਰਧਾਨ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਕਿਸੇ ਪਾਰਟੀ ਦੇ ਝੰਡੇ ਹੇਠ ਤੁਸੀਂ ਚੋਣ ਨਾ ਲੜੋ ਸਗੋਂ ਆਜ਼ਾਦ ਹੋ ਕੇ ਚੋਣ ਲੜੋ ਸਾਡਾ ਸਮਰਥਨ ਤੁਹਾਡੇ ਨਾਲ ਹੋਵੇਗਾ ਪਰ ਇਸ ਦੇ ਬਾਅਦ ਵੀ ਉਨ੍ਹਾਂ ਵੱਲੋਂ ਖਹਿਰਾ ਦੀ ਪਾਰਟੀ ਤੋਂ ਪੇਪਰ ਦਾਖਲ ਕਰ ਦਿੱਤੇ ਹਨ ਪਰ ਹੁਣ ਵੀ ਸਾਡੀ ਪਾਰਟੀ ਬੀਬੀ ਖਾਲੜਾ ਦਾ ਸਮਰਥਨ ਕਰੇਗੀ।


Related News