ਪਰਾਲੀ ਨੂੰ ਸਾੜਨ ਦੀ ਥਾਂ ਬਾਇਓਮਾਸ ਬੇਸਡ ਪਾਵਰ ਪਲਾਂਟ ਨੂੰ ਦੇਣ ਨਾਲ ਮਿਲੇਗਾ ਸਮੋਗ ਤੋਂ ਛੁਟਕਾਰਾ

Monday, Nov 13, 2017 - 01:32 PM (IST)

ਪਰਾਲੀ ਨੂੰ ਸਾੜਨ ਦੀ ਥਾਂ ਬਾਇਓਮਾਸ ਬੇਸਡ ਪਾਵਰ ਪਲਾਂਟ ਨੂੰ ਦੇਣ ਨਾਲ ਮਿਲੇਗਾ ਸਮੋਗ ਤੋਂ ਛੁਟਕਾਰਾ


ਮੁਕਤਸਰ/ਪਟਿਆਲਾ - ਪਰਾਲੀ ਨੂੰ ਸਾੜਨ ਨਾਲ ਵੱਧ ਰਹੇ ਸਮੋਗ ਨਾਲ ਪੈਦਾ ਹੋਣ ਵਾਲਿਆਂ ਸਮੱਸਿਆਵਾਂ ਵਿਚਕਾਰ ਸੂਬੇ ਦੇ ਕਿਸਾਨਾਂ ਦਾ ਇਕ ਵਰਗ ਪਰਾਲੀ ਨੂੰ ਸਾੜਨ ਦੀ ਥਾਂ ਇਸ ਨੂੰ ਬਾਇਓਮਾਸ ਬੇਸਡ ਪਾਵਰ ਪਲਾਂਟ ਨੂੰ ਦੇ ਰਿਹਾ ਹੈ। ਪੰਜਾਬ 'ਚ ਅਜਿਹੇ 7 ਪਲਾਂਟ ਦੇ ਕਾਰਨ ਇਸ ਸਾਲ 2.5 ਲੱਖ ਹੈਕਟੇਅਰ ਦੀ ਪਰਾਲੀ ਜਲਣ ਤੋਂ ਬਚ ਗਈ। ਇਹ ਸਿਲਸਿਲਾ 10 ਸਾਲ ਪਹਿਲਾਂ ਮੁਕਤਸਰ ਪਲਾਂਟ ਤੋਂ ਸ਼ੁਰੂ ਹੋਇਆ ਸੀ ਅਤੇ ਸਾਲ ਭਰ 'ਚ ਇਹ ਹੋਰ ਜ਼ਿਆਦਾ ਵੱਧ ਰਿਹਾ ਹੈ। ਹੁਸ਼ਿਆਰਪੁਰ 'ਚ 220 ਪਿੰਡਾ ਦੇ ਕਿਸਾਨ ਪਰਾਲੀ ਪਲਾਂਟ ਨੂੰ ਦੇ ਰਹੇ ਹਨ। 
ਇਸ ਸਾਲ ਇਨ੍ਹਾਂ ਪਲਾਂਟਾਂ 'ਚ ਪਰਾਲੀ ਦੀ ਆਮਦ ਢਾਈ ਗੁਣਾ ਵੱਧ ਗਈ ਹੈ ਪਰ ਅਜਿਹਾ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਅਜੇ ਘੱਟ ਹੈ। ਇਸ ਸਾਲ ਸੂਬੇ 'ਚ ਧਾਨ ਦੀ ਫਸਲ ਦਾ ਕੁਲ ਰਕਬਾ 29.72 ਲੱਖ ਹੈਕਟੇਅਰ ਹੈ, ਜਿਸ ਤੋਂ ਕੁਲ 200 ਲੱਖ ਟਨ ਦੀ ਪਰਾਲੀ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਜੇਕਰ ਸਰਕਾਰ ਪੰਜਾਬ ਨੂੰ ਪਰਾਲੀ ਸਾੜਨ ਤੋਂ ਮੁਕਤ ਕਰਨਾ ਚਾਹੁੰਦੀ ਹੈ ਤਾਂ ਮਾਲਵੇ ਦੇ ਹਰੇਕ 40 ਅਤੇ ਮਾਝਾ 'ਚ 50 ਕਿਲੋਮੀਟਰ ਦੀ ਦੂਰੀ 'ਤੇ ਪਿੰਡਾਂ 'ਚ ਇਕ ਪਲਾਂਟ ਦਾ ਪ੍ਰਬੰਧ ਕਰਨਾ ਚਾਹੀਦਾ ਹੈ। 
ਕਿਸਾਨ ਪਰਾਲੀ ਨੂੰ ਸਿੱਧੇ ਪਲਾਂਟ 'ਤੇ ਵੀ ਦੇ ਸਕਦੇ ਹਨ ਅਤੇ ਦਲਾਲਾਂ ਦੇ ਜ਼ਰੀਏ ਵੀ। ਪਲਾਂਟ ਦੇ ਮਾਲਕ ਸਿਰਫ ਇਸ ਦੀਆਂ ਗੰਢਾਂ ਹੀ ਖਰੀਦਦੇ ਹਨ, ਖੁਲੀ ਪਰਾਲੀ ਨਹੀਂ। ਇਹ ਗੰਢ 130 ਤੋਂ ਲੈ ਕੇ 140 ਰੁਪਏ ਪ੍ਰਤੀ ਕੁਇੰਟਲ ਤੱਕ ਵਿਕ ਜਾਂਦੀ ਹੈ। ਕਿਸਾਨ ਜੇਕਰ ਪਰਾਲੀ ਸਾੜਨ ਦੀ ਥਾਂ ਉਸ ਨੂੰ ਦਲਾਲਾਂ ਦੇ ਜ਼ਰੀਏ ਪਾਵਰ ਪਲਾਂਟ ਦਿੰਦਾ ਹੈ ਤਾਂ ਉਸ ਨੂੰ ਲਾਭ ਨਹੀਂ ਹੁੰਦਾ ਪਰ ਇਸ ਨਾਲ ਕੁਦਰਤੀ ਤੌਰ 'ਤੇ 2 ਤੋਂ 3 ਹਜ਼ਾਰ ਰੁਪਏ ਬਚ ਜਾਂਦੇ ਹਨ।


Related News