ਮਜੀਠੀਆ ਨੇ ਤੰਜ ਕੱਸਦਿਆਂ CM ਚੰਨੀ ਨੂੰ ਦਿੱਤਾ ਨਵਾਂ ''ਨਾਂ'', ਕੇਜਰੀਵਾਲ ਨੂੰ ਵੀ ਪੁੱਛੇ ਸਵਾਲ

Tuesday, Nov 23, 2021 - 03:17 PM (IST)

ਮਜੀਠੀਆ ਨੇ ਤੰਜ ਕੱਸਦਿਆਂ CM ਚੰਨੀ ਨੂੰ ਦਿੱਤਾ ਨਵਾਂ ''ਨਾਂ'', ਕੇਜਰੀਵਾਲ ਨੂੰ ਵੀ ਪੁੱਛੇ ਸਵਾਲ

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ 'ਤੇ ਤਿੱਖੇ ਤੰਜ ਕੱਸੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਦੋਵੇਂ ਮੁੱਖ ਮੰਤਰੀ ਇਕੋ ਸਕੂਲ ਤੋਂ ਸਿਆਸੀ ਸਿਖਲਾਈ ਲੈ ਕੇ ਆਏ ਲੱਗਦੇ ਹਨ, ਜੋ ਸਿਰਫ ਗੱਪਾਂ ਅਤੇ ਝੂਠ ਮਾਰ ਰਹੇ ਹਨ। ਮਜੀਠੀਆ ਨੇ ਕਿਹਾ ਕਿ ਜਿਵੇਂ ਮੁੱਖ ਮੰਤਰੀ ਚੰਨੀ ਐਲਾਨ 'ਤੇ ਐਲਾਨ ਕਰ ਰਹੇ ਹਨ, ਇਨ੍ਹਾਂ ਦਾ ਬਹੁਤ ਛੇਤੀ ਐਲਾਨੀਆਜੀਤ ਸਿੰਘ ਚੰਨੀ ਨਾਂ ਪਾਉਣਾ ਪੈ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਮੌਜੂਦਾ ਸਰਕਾਰ ਨੇ ਪੰਜਾਬ 'ਤੇ 3 ਲੱਖ ਕਰੋੜ ਦਾ ਕਰਜ਼ਾ ਚੜ੍ਹਾ ਦਿੱਤਾ ਹੈ।

ਇਹ ਵੀ ਪੜ੍ਹੋ : CM ਚੰਨੀ ਦੇ ਐਲਾਨ ਮਗਰੋਂ ਵੀ ਸਸਤੀ ਨਹੀਂ ਹੋਈ 'ਬਿਜਲੀ', ਪੁਰਾਣੀਆਂ ਦਰਾਂ 'ਤੇ ਆ ਰਹੇ ਬਿੱਲ

ਮਜੀਠੀਆ ਨੇ ਕਿਹਾ ਕਿ ਪੰਜਾਬ 'ਚ ਸਸਤੀ ਬਿਜਲੀ ਦੇਣ ਦਾ ਚੰਨੀ ਸਰਕਾਰ ਦਾ ਵਾਅਦਾ ਵੀ ਝੂਠਾ ਸਾਬਿਤ ਹੋਇਆ ਹੈ ਕਿਉਂਕਿ ਅਜੇ ਤੱਕ ਪੰਜਾਬ ਦੇ ਲੋਕਾਂ ਨੂੰ ਸਸਤੀ ਬਿਜਲੀ ਨਹੀਂ ਮਿਲੀ ਅਤੇ ਪੁਰਾਣੀਆਂ ਦਰਾਂ 'ਤੇ ਹੀ ਬਿੱਲ ਆ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬਣਨ 'ਤੇ ਚਰਨਜੀਤ ਸਿੰਘ ਚੰਨੀ ਨੂੰ ਤਾਂ ਦੀਵਾਲੀ ਦਾ ਤੋਹਫ਼ਾ ਮਿਲ ਗਿਆ ਪਰ ਲੋਕਾਂ ਦਾ ਅਜੇ ਵੀ ਦੀਵਾਲਾ ਨਿਕਲ ਰਿਹਾ ਹੈ। ਮਜੀਠੀਆ ਨੇ ਕਿਹਾ ਕਿ ਸਰਕਾਰ ਦੇ ਐਲਾਨ ਮੁਤਾਬਕ ਅਜੇ ਤੱਕ ਬਿਜਲੀ ਸਮਝੌਤੇ ਵੀ ਰੱਦ ਨਹੀਂ ਕੀਤੇ ਗਏ ਹਨ।

ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਦੀ ਪਟੀਸ਼ਨ 'ਤੇ ਹਾਈਕੋਰਟ ਵੱਲੋਂ ED ਨੂੰ ਨੋਟਿਸ ਜਾਰੀ

ਮਜੀਠੀਆ ਨੇ ਕਿਹਾ ਕਿ ਜੇਕਰ ਝੂਠ ਬੋਲਣ ਅਤੇ ਗੱਪਾਂ ਮਾਰਨ ਦੇ ਮਾਮਲੇ 'ਚ ਮੁੱਖ ਮੰਤਰੀ ਚੰਨੀ ਅਤੇ ਕੇਜਰੀਵਾਲ ਵਿਚਾਲੇ ਰੇਸ ਲੱਗ ਜਾਵੇ ਤਾਂ ਇਹ ਪਤਾ ਨਹੀਂ ਲੱਗੇਗਾ ਕਿ ਪਹਿਲਾ ਨੰਬਰ ਕਿਸ ਨੂੰ ਦਿੱਤਾ ਜਾਵੇ। ਉਨ੍ਹਾਂ ਕੇਜਰੀਵਾਲ ਦੇ ਔਰਤਾਂ ਨੂੰ 1000 ਰੁਪਿਆ ਦੇਣ ਦੇ ਐਲਾਨ ਬਾਰੇ ਸਵਾਲ ਕਰਦਿਆਂ ਕਿਹਾ ਕਿ ਕੀ ਉਹ ਦਿੱਲੀ 'ਚ ਔਰਤਾਂ ਨੂੰ ਇਹ ਪੈਸਾ ਦਿੰਦੇ ਹਨ? ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਆਪਣੀ ਦਿੱਲੀ ਦੀ ਕਾਰਗੁਜ਼ਾਰੀ ਤੋਂ ਖ਼ੁਸ਼ ਨਹੀਂ ਹਨ ਅਤੇ ਉਨ੍ਹਾਂ ਨੂੰ ਪਤਾ ਹੈ ਕਿ ਅਗਲੀ ਵਾਰ ਉਨ੍ਹਾਂ ਨੂੰ ਵੋਟਾਂ ਨਹੀਂ ਪੈਣੀਆਂ।

ਇਹ ਵੀ ਪੜ੍ਹੋ : ਵਿਆਹ ਦੀ ਵਰ੍ਹੇਗੰਢ 'ਤੇ ਜੇਲ੍ਹ 'ਚ 'ਸੁਖਪਾਲ ਖਹਿਰਾ', ਪਤਨੀ ਦੀਆਂ ਤਾਰੀਫ਼ਾਂ ਦੇ ਬੰਨ੍ਹੇ ਪੁਲ

ਇਸ ਲਈ ਉਹ ਦਿੱਲੀ ਤੋਂ ਭੱਜਣ ਦਾ ਰਾਹ ਦੇਖ ਰਹੇ ਹਨ ਕਿ ਕਿਸੇ ਹੋਰ ਸੂਬੇ 'ਚ ਜਾ ਕੇ ਮੁੱਖ ਮੰਤਰੀ ਬਣ ਜਾਣ ਪਰ ਪੰਜਾਬੀ ਇੰਨੇ ਕੱਚੇ ਨਹੀਂ ਹਨ। ਮਜੀਠੀਆ ਨੇ ਕਿਹਾ ਕਿ ਕਾਂਗਰਸ ਨੂੰ ਪਤਾ ਹੈ ਕਿ ਉਨ੍ਹਾਂ ਦਾ ਮੁੱਖ ਮੰਤਰੀ ਕਿਸੇ ਕੰਮ ਦਾ ਨਹੀਂ ਹੈ, ਇਸ ਲਈ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਦੇ ਚਿਹਰੇ ਦਾ ਪਾਰਟੀ ਵੱਲੋਂ ਐਲਾਨ ਨਹੀਂ ਕੀਤਾ ਜਾ ਰਿਹਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News