ਬਿਕਰਮ ਸਿੰਘ ਮਜੀਠਿਆ ਸਣੇ 125 VIP ਦੀ ਸਕਿਓਰਿਟੀ 'ਚ ਕਟੌਤੀ
Tuesday, Jul 10, 2018 - 12:34 AM (IST)
ਜਲੰਧਰ,(ਸੋਮਨਾਥ)—ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠਿਆ ਸਣੇ 125 ਆਗੂਆਂ ਅਤੇ ਪ੍ਰਧਾਨਾਂ ਦੀ ਸਕਿਓਰਿਟੀ 'ਚ ਪੰਜਾਬ ਪੁਲਸ ਵਲੋਂ ਕਟੌਤੀ ਕੀਤੀ ਗਈ ਹੈ। ਮਜੀਠਿਆ ਦੀ ਸਕਿਓਰਿਟੀ 'ਚ ਤਾਇਨਾਤ 11 ਕਰਮਚਾਰੀਆਂ ਨੂੰ ਹਟਾ ਦਿੱਤਾ ਗਿਆ ਹੈ। ਮਜੀਠਿਆ ਤੋਂ ਇਲਾਵਾ ਹੋਰ ਵੀ ਕਈ ਵੀ. ਆਈ. ਪੀ. ਅਧਿਕਾਰੀਆਂ ਅਤੇ ਆਗੂਆਂ ਦੀ ਸਕਿਓਰਿਟੀ 'ਚ ਕਟੌਤੀ ਕੀਤੀ ਗਈ ਹੈ।



