ਬਿਕਰਮ ਮਜੀਠੀਆ ਨੇ ਕੀਤੀ ਸਿਆਸਤ ਛੱਡਣ ਦੀ ਗੱਲ, ਟਵਿੱਟਰ ’ਤੇ ਪਾਈ ਪੋਸਟ

Wednesday, Jan 31, 2024 - 07:02 PM (IST)

ਬਿਕਰਮ ਮਜੀਠੀਆ ਨੇ ਕੀਤੀ ਸਿਆਸਤ ਛੱਡਣ ਦੀ ਗੱਲ, ਟਵਿੱਟਰ ’ਤੇ ਪਾਈ ਪੋਸਟ

ਚੰਡੀਗੜ੍ਹ : ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸਿਆਸਤ ਛੱਡਣ ਦੀ ਗੱਲ ਆਖੀ ਹੈ ਪਰ ਇਸ ਲਈ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਹਮਣੇ ਇਕ ਸ਼ਰਤ ਰੱਖੀ ਹੈ। ਮਜੀਠੀਆ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਉਹੀ ਪੰਜ ਮੰਗਾਂ ਨੂੰ ਪੰਜਾਬ ਵਿਚ ਪੂਰਾ ਕਰਨ ਦੀ ਸ਼ਰਤ ਰੱਖੀ ਹੈ ਜਿਹੜੀਆਂ ਉਨ੍ਹਾਂ ਨੇ ਭਾਜਪਾ ਕੋਲ ਰੱਖੀਆਂ ਸਨ। ਮਜੀਠੀਆ ਨੇ ਆਖਿਆ ਹੈ ਕਿ ਜੇ ਅਜਿਹਾ ਹੁੰਦਾ ਹੈ ਤਾਂ ਉਹ ਸਿਆਸਤ ਛੱਡ ਦੇਣਗੇ। 

ਇਹ ਵੀ ਪੜ੍ਹੋ : ਪੰਜਾਬ ਵਿਚ ਫਿਰ ਵੱਡਾ ਹਾਦਸਾ, ਨਵਵਿਆਹੇ ਜੋੜੇ ਦੀ ਮੌਕੇ ’ਤੇ ਮੌਤ

ਦਰਅਸਲ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਕੋਲੋਂ ਪੰਜ ਮੰਗਾਂ ਰੱਖੀਆਂ ਸਨ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਦੇਸ਼ ਦੀ ਸਿੱਖਿਆ ਪ੍ਰਣਾਲੀ ਠੀਕ ਕਰੋ ਸਭ ਲਈ ਚੰਗੇ ਇਲਾਜ ਦਾ ਪ੍ਰਬੰਧ ਕਰੋ, ਮਹਿੰਗਾਈ ਘਟਾਓ, ਹਰ ਨੌਜਵਾਨ ਨੂੰ ਰੋਜ਼ਗਾਰ ਦਿਓ, ਗਰੀਬਾਂ ਨੂੰ ਮੁਫ਼ਤ ਬਿਜਲੀ ਅਤੇ ਹਰ ਵਿਅਕਤੀ ਨੂੰ 24 ਘੰਟੇ ਬਿਜਲੀ ਦਿਓ। ਜੇ ਕੇਂਦਰ ਸਰਕਾਰ ਅਜਿਹਾ ਕਰਦੀ ਹੈ ਤਾਂ ਉਹ ਸਿਆਸਤ ਛੱਡ ਦੇਣਗੇ। ਹੁਣ ਬਿਕਰਮ ਮਜੀਠੀਆ ਨੇ ਇਹੋ ਮੰਗਾਂ ਪੰਜਾਬ ਲਈ ਕੀਤੀਆਂ ਹਨ ਅਤੇ ਅਰਵਿੰਦ ਕੇਜਰੀਵਾਲ ਨੂੰ ਆਖਿਆ ਹੈ ਕਿ ਹੁਣ ਇਹੋ ਮੰਗਾਂ ਪੰਜਾਬ ਵਿਚ ਪੂਰੀਆਂ ਕਰੋ ਉਹ ਵੀ ਸਿਆਸਤ ਛੱਡ ਦੇਣਗੇ।

ਇਹ ਵੀ ਪੜ੍ਹੋ : ਕਾਲ ਬਣ ਕੇ ਆਈ ਫਾਰਚੂਨਰ ਨੇ ਖੋਹ ਲਿਆ ਸਕੂਲੋਂ ਆ ਰਿਹਾ ਇਕਲੌਤਾ ਪੁੱਤ, ਜਨਮ ਦਿਨ ਤੋਂ ਪਹਿਲਾਂ ਆ ਗਈ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News