ਬਿਕਰਮ ਮਜੀਠੀਆ ਨੇ ਰਾਜੋਆਣਾ ਦੀ ਭੈਣ ਨਾਲ ਕੀਤੀ ਮੁਲਾਕਾਤ, ਦਿੱਤਾ ਵੱਡਾ ਬਿਆਨ

Friday, Sep 09, 2022 - 06:27 PM (IST)

ਬਿਕਰਮ ਮਜੀਠੀਆ ਨੇ ਰਾਜੋਆਣਾ ਦੀ ਭੈਣ ਨਾਲ ਕੀਤੀ ਮੁਲਾਕਾਤ, ਦਿੱਤਾ ਵੱਡਾ ਬਿਆਨ

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਅਤੇ ਸਾਬਕਾ ਵਜ਼ੀਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਲੁਧਿਆਣਾ ਵਿਚ ਪਟਿਆਲਾ ਜੇਲ ਵਿਚ ਲੰਬੇ ਸਮੇਂ ਤੋਂ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਵਿਚ ਕੈਦ ਕੱਟ ਰਹੇ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਦੇ ਘਰ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਹੈਰਾਨ ਹਨ ਭਾਰਤ ਦੇਸ਼ ਵਿਚ ਸੰਵਿਧਾਨ ਦੀ ਮੰਨਣ ਵਾਲੇ ਨੂੰ ਸਜ਼ਾ ਪੂਰੀ ਹੋਣ ’ਤੇ ਵੀ ਕਾਲ ਕੋਠੜੀਆਂ ਵਿਚ ਬੰਦ ਕਰਕੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਮਜੀਠੀਆ ਨੇ ਕਿਹਾ ਕਿ ਅੱਜ ਭਾਰਤ ਵਿਚ ਕਾਨੂੰਨ ਦਾ ਡਬਲ ਸਟੈਂਡਰਡ ਚੱਲ ਰਿਹਾ ਹੈ ਅਤੇ ਸਿੱਖ ਬੰਦੀਆਂ ਲਈ ਭਾਵੇਂ ਰਾਜੋਆਣਾ ਭੁੱਲਰ ਲਈ ਕਾਨੂੰਨ ਹੋਰ ਹੈ। ਉਨ੍ਹਾਂ ਕਿਹਾ ਕਿ ਉਹ ਖੁਦ 5 ਮਹੀਨੇ ਪਟਿਆਲਾ ਜੇਲ ਵਿਚ ਬੰਦ ਰਹਿਣ ’ਤੇ ਕਈ ਵਾਰ ਭਾਈ ਰਾਜੋਆਣਾ ਨੂੰ ਮਿਲੇ ਤੇ ਦੱਸਿਆ ਕਿ ਉਹ ਅਮਨ ਕਾਨੂੰਨ ਸਦਭਾਵਨਾ ਤੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ। ਇਥੋਂ ਤੱਕ ਕਿ ਉਨ੍ਹਾਂ ਦੀ ਸਾਂਝ ਮਨੁੱਖਾਂ ਦੇ ਨਾਲ-ਨਾਲ ਜਾਨਵਰਾਂ ਨਾਲ ਵੀ ਹੈ ਕਿਉਂਕਿ ਜਾਨਵਰਾਂ ਨੂੰ ਜਦੋਂ ਉਹ ਸਵੇਰੇ-ਸ਼ਾਮ ਚੋਗਾ ਪਾਉਂਦੇ ਹਨ ਤਾਂ ਉਨ੍ਹਾਂ ਨਾਲ ਗੱਲ ਕਰਦੇ ਹਨ।

ਇਹ ਵੀ ਪੜ੍ਹੋ : ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਝਟਕਾ, ਜ਼ਮਾਨਤ ਦੀ ਅਰਜ਼ੀ ਨਾਮਨਜ਼ੂਰ

ਉਨ੍ਹਾਂ ਕਿਹਾ ਕਿ ਜੇਲ ਰਿਕਾਰਡ ਰਾਜੋਆਣਾ ਨੇ ਅਜੇ ਤੱਕ ਕੋਈ ਕੋਤਾਹੀ ਨਹੀਂ ਕੀਤੀ ਕਿਸੇ ਨੂੰ ਮਾੜਾ ਬੋਲ ਨਹੀਂ ਬੋਲਿਆ। ਫਿਰ ਵੀ ਜੇਲਾਂ ਵਿਚ ਇਸ ਤਰ੍ਹਾਂ ਮੁਆਫੀ ਮਿਲਣ ਦੀ ਬਜਾਏ ਚੱਕੀਆਂ ਵਿਚ ਬੰਦ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਬੈਠੇ ਕੁਝ ਕਾਂਗਰਸੀ (ਭਾਵ) ਐੱਮ.ਪੀ. ਬਿੱਟੂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਕ ਲੋਕ ਸੁਰੱਖਿਆ ਕਵਚ ਲੈਣ ਲਈ ਭਾਈ ਰਾਜੋਆਣਾ ਦੀ ਰਿਹਾਈ ਵਿਚ ਵੱਡਾ ਅੜਿੱਕਾ ਬਣ ਰਹੇ ਹਨ ਤੇ ਵਾਰ ਹਿੰਦੂਆਂ ਨੂੰ ਡਰਾ ਰਹੇ ਹਨ। ਰਾਜੋਆਣਾ ਦੇ ਬਾਹਰ ਆਉਣ ’ਤੇ ਅੱਤਵਾਦ ਆ ਜਾਵੇਗਾ। ਮਜੀਠੀਆ ਨੇ ਕਿਹਾ ਕਿ ਜਦੋਂ ਕਿਸੇ ਕੈਦੀ ਨੇ ਸੁਪਰੀਮ ਕੋਰਟ ਵਿਚ ਅਰਜ਼ੀ ਦਾਖਲ ਕਰ ਦਿੱਤੀ ਹੈ। ਉਸ ਕੋਰਟ ਨੂੰ ਕੋਈ ਨਾ ਕੋਈ ਕਾਰਵਾਈ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ : ਸੂਬਾ ਸਰਕਾਰ ਦਾ ਵੱਡਾ ਫ਼ੈਸਲਾ, ਪੰਜਾਬ ਦੀਆਂ ਸਰਹੱਦਾਂ ’ਤੇ ਲੱਗਣਗੇ ‘ਹਾਈਟੈੱਕ ਨਾਕੇ’

ਉਨ੍ਹਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵੀ ਵਾਅਦਾ ਖਿਲਾਫੀ ਦਾ ਦੋਸ਼ ਲਾਇਆ ਕਿ ਉਨ੍ਹਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ’ਤੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਕਿਹਾ ਸੀ ਪਰ ਇਹ ਵਾਅਦਾ ਹਵਾ ਵਿਚ ਲਟਕ ਰਿਹਾ ਹੈ। ਮਜੀਠੀਆ ਨੇ ਕਿਹਾ ਕਿ ਭਾਵੇਂ ਉਹ ਜੇਲ ’ਚੋਂ ਬਾਹਰ ਆ ਗਏ ਹਨ ਜਦੋਂ ਤੱਕ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋ ਜਾਂਦੀ, ਓਨਾ ਚਿਰ ਉਨ੍ਹਾਂ ਦੀ ਤਸੱਲੀ ਨਹੀਂ ਹੋਵੇਗੀ। ਅੱਜ ਉਨ੍ਹਾਂ ਦੇ ਨਾਲ ਭੈਣ ਕਵਲਜੀਤ ਕੌਰ, ਤਲਵੀਰ ਸਿੰਘ ਗਿੱਲ, ਮੀਤ ਪਾਲ ਸਿੰਘ ਦੁੱਗਰੀ, ਜੋਧਾ ਸਿੰਘ, ਰਣਜੋਧ ਸਿੰਘ ਸਮਰਾ, ਪ੍ਰਭਜੋਤ ਸਿੰਘ ਧਾਲੀਵਾਲ, ਸਾਹਿਬ ਸਿੰਘ ਚਾਵਲਾ ਆਦਿ ਸ਼ਾਮਲ ਸਨ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦੀ ਫਿਰਾਕ ’ਚ ਬੰਬੀਹਾ ਗੈਂਗ, ਪੰਜਾਬ ’ਚ ਵੱਡੀ ਗੈਂਗਵਾਰ ਦਾ ਖ਼ਤਰਾ

ਮਜੀਠੀਆ ਇਯਾਲੀ ਗੁਪਤ ਮੀਟਿੰਗ

ਇਹ ਵੀ ਪਤਾ ਲੱਗਾ ਹੈ ਕਿ ਬਿਕਰਮ ਸਿੰਘ ਮਜੀਠੀਆ ਨੇ ਅੱਜ ਲੁਧਿਆਣਾ ਫੇਰੀ ਦੌਰਾਨ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨਾਲ ਕਿਸੇ ਗੁਪਤ ਜਗ੍ਹਾ ’ਤੇ ਮੀਟਿੰਗ ਕੀਤੀ ਹੈ। ਭਾਵੇਂ ਦੋਵਾਂ ਆਗੂਆਂ ਨਾਲ ਸਪੰਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਦੋਵਾਂ ਨੇ ਮੀਟਿੰਗ ਬਾਰੇ ਹੁੰਗਾਰਾ ਵੀ ਭਰਿਆ ਪਰ ਸਥਾਨ ’ਤੇ ਅੰਦਰਲੀਆਂ ਗੱਲਾਂ ਦੱਸਣ ਤੋਂ ਇਨਕਾਰ ਕਰ ਦਿੱਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਯਾਲੀ ਪਾਰਟੀ ਵਿਚ ਵੱਡੇ ਬਦਲਾਅ ਤੇ ਝੂੰਦਾ ਕਮੇਟੀ ਦੀ ਰਿਪੋਰਟ ਲਾਗੂ ਕਰਨ ’ਤੇ ਅੜੇ ਹੋਏ ਸਨ। ਲੱਗਦਾ ਹੈ ਕਿ ਮਜੀਠੀਆ ਨੇ ਉਨ੍ਹਾਂ ਨੂੰ ਕੋਈ ਨਾ ਕੋਈ ਹੱਲ ਕੱਢਣ ਬਾਰੇ ਭਰੋਸਾ ਦਿੱਤਾ ਹੋਵੇਗਾ ਪਰ ਦੋਵੇਂ ਮੀਡੀਆ ਨੂੰ ਮਿਲਣ ਤੋਂ ਦੂਰ ਰਹਿਣ ’ਤੇ ਲੱਗਦਾ ਅਜੇ ਜਦੋਂ ਤੱਕ ਦੋਵੇਂ ਨੇਤਾ ਮੀਡੀਆ ਨੂੰ ਹਾਲਾਤ ਦਾ ਸਪੱਸ਼ਟੀਕਰਨ ਨਹੀਂ ਦਿੰਦੇ, ਉਦੋਂ ਤੱਕ ਇਹ ਮਾਮਲਾ ਖੂਹ ’ਚ ਇੱਟ ਹੋਵੇਗਾ।

ਇਹ ਵੀ ਪੜ੍ਹੋ : ਭਾਰੀ ਸੁਰੱਖਿਆ ਹੇਠ ਗੈਂਗਸਟਰ ਲਾਰੈਂਸ ਬਿਸ਼ਨੋਈ ਖਰੜ ਅਦਾਲਤ ’ਚ ਪੇਸ਼, ਰਿਮਾਂਡ ’ਚ ਹੋਇਆ ਵਾਧਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News