ਮਜੀਠੀਆ ਦੀ ਜਾਇਦਾਦ 5 ਸਾਲਾਂ ਦੌਰਾਨ ਰਹਿ ਗਈ ਅੱਧੀ, ਅਮੀਰ ਹੋਏ OP ਸੋਨੀ ਤੇ ਰਾਜਾ ਵੜਿੰਗ

Saturday, Jan 29, 2022 - 01:33 PM (IST)

ਮਜੀਠੀਆ ਦੀ ਜਾਇਦਾਦ 5 ਸਾਲਾਂ ਦੌਰਾਨ ਰਹਿ ਗਈ ਅੱਧੀ, ਅਮੀਰ ਹੋਏ OP ਸੋਨੀ ਤੇ ਰਾਜਾ ਵੜਿੰਗ

ਚੰਡੀਗੜ੍ਹ : ਪੰਜਾਬ 'ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਜਾਰੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੂਬੇ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਨੇ ਦੱਸਿਆ ਕਿ ਬਿਕਰਮ ਮਜੀਠੀਆ, ਓ. ਪੀ. ਸੋਨੀ, ਰਾਜਾ ਵੜਿੰਗ ਸਮੇਤ ਕਈ ਆਗੂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰ ਚੁੱਕੇ ਹਨ।

ਇਹ ਵੀ ਪੜ੍ਹੋ : ਹੁਣ ਅਧਿਆਪਕਾਂ ਨੂੰ ਲੱਗੇਗੀ 'ਬੂਸਟਰ ਡੋਜ਼', ਵਿਭਾਗ ਨੇ ਮੰਗੀ ਸੂਚਨਾ

ਉਨ੍ਹਾਂ ਦੱਸਿਆ ਕਿ ਪਿਛਲੇ 5 ਸਾਲਾਂ ਦੌਰਾਨ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਜਾਇਦਾਦ ਅੱਧੀ ਰਹਿ ਗਈ ਹੈ। ਸਾਲ 2017 'ਚ ਜਿੱਥੇ ਮਜੀਠੀਆ ਦੀ ਜਾਇਦਾਦ 14.29 ਕਰੋੜ ਸੀ, ਉਹ ਹੁਣ 6.49 ਕਰੋੜ ਰਹਿ ਗਈ ਹੈ। ਦੂਜੇ ਪਾਸੇ ਉਪ ਮੁੱਖ ਮੰਤਰੀ ਓ. ਪੀ. ਸੋਨੀ ਅਤੇ ਉਨ੍ਹਾਂ ਦੀ ਪਤਨੀ ਦੀ ਜਾਇਦਾਦ ਸਾਲ 2017 ਦੇ ਮੁਕਾਬਲੇ ਵੱਧ ਗਈ ਹੈ। ਓ. ਪੀ. ਸੋਨੀ ਦੀ ਕੁੱਲ ਜਾਇਦਾਦ ਕਰੀਬ 40 ਫ਼ੀਸਦੀ ਅਤੇ ਉਨ੍ਹਾਂ ਦੀ ਪਤਨੀ ਦੀ ਕਰੀਬ ਦੁੱਗਣੀ ਵਧੀ ਹੈ।

ਇਹ ਵੀ ਪੜ੍ਹੋ : ਹੁਣ ਜਗਰਾਓਂ ਤੋਂ ਟਿਕਟ ਕੱਟੇ ਜਾਣ 'ਤੇ ਭੜਕੇ ਸਾਬਕਾ ਮੰਤਰੀ ਮਲਕੀਤ ਦਾਖਾ, CM ਚੰਨੀ ਖ਼ਿਲਾਫ਼ ਕੱਢੀ ਭੜਾਸ

ਸਾਲ 2017 ਦੇ ਹਲਫ਼ਨਾਮੇ ਮੁਤਾਬਕ ਓ. ਪੀ. ਸੋਨੀ ਦੇ ਜਾਇਦਾਦ 12.22 ਕਰੋੜ ਅਤੇ ਉਨ੍ਹਾਂ ਦੀ ਪਤਨੀ ਦੀ 4.93 ਕਰੋੜ ਦੇ ਕਰੀਬ ਸੀ, ਜੋ ਕਿ ਹੁਣ 17.70 ਕਰੋੜ ਰੁਪਏ ਅਤੇ ਉਨ੍ਹਾਂ ਦੀ ਪਤਨੀ ਦੀ ਜਾਇਦਾਦ 9.02 ਕਰੋੜ ਰੁਪਏ ਦੇ ਕਰੀਬ ਹੋ ਗਈ ਹੈ। ਇਸੇ ਤਰ੍ਹਾਂ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੀ ਜਾਇਦਾਦ ਵੀ ਸਾਲ 2017 'ਚ 8.27 ਕਰੋੜ ਤੋਂ ਵੱਧ ਕੇ 15.12 ਕਰੋੜ ਹੋ ਗਈ ਹੈ। ਹਾਲਾਂਕਿ ਉਨ੍ਹਾਂ 'ਤੇ 4.84 ਕਰੋੜ ਰੁਪਏ ਦੀ ਦੇਣਦਾਰੀ ਵੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News