ਲੁਧਿਆਣਾ ਸੀਟ ਲਈ ''ਮਜੀਠੀਆ'' ਦੇ ਨਾਂ ''ਤੇ ਵੀ ਫੀਡਬੈਕ ਲੈ ਰਿਹੈ ਅਕਾਲੀ ਦਲ

03/25/2019 1:50:22 PM

ਲੁਧਿਆਣਾ (ਹਿਤੇਸ਼) : ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੀ ਉਦਯੋਗਿਕ ਰਾਜਧਾਨੀ ਵਜੋਂ ਜਾਣੀ ਜਾਂਦੀ ਲੁਧਿਆਣਾ ਦੀ ਸੀਟ 'ਤੇ ਕਾਂਗਰਸ ਵਲੋਂ ਮੌਜੂਦਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵਲੋਂ ਹੀ ਇਕ ਵਾਰ ਟਿਕਟ ਫਾਈਨਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਵਿਰੋਧੀ ਪਾਰਟੀਆਂ, ਖਾਸ ਕਰਕੇ ਅਕਾਲੀ ਦਲ ਦੇ ਸੰਭਾਵਿਤ ਉਮੀਦਵਾਰ ਨੂੰ ਲੈ ਕੇ ਹੁਣ ਤੱਕ ਤਸਵੀਰ ਸਾਫ ਨਹੀਂ ਹੋ ਸਕੀ, ਜਿਸ ਕਰਕੇ ਰੋਜ਼ਾਨਾ ਨਵਾਂ ਨਾਂ ਸੁਣਨ ਨੂੰ ਮਿਲ ਰਿਹਾ ਹੈ। ਇੱਥੋਂ ਤੱਕ ਕਿ ਹੁਣ ਬਿਕਰਮ ਮਜੀਠੀਆ ਦੇ ਨਾਂ 'ਤੇ ਵੀ ਫੀਡਬੈਕ ਲਈ ਜਾ ਰਹੀ ਹੈ।
ਇੱਥੇ ਦੱਸਣਾ ਉਚਿਤ ਹੋਵੇਗਾ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਵਲੋਂ ਮਨਪ੍ਰੀਤ ਇਆਲੀ ਨੇ ਚੋਣ ਲੜੀ ਸੀ, ਹਾਲਾਂਕਿ ਇਸ ਵਾਰ ਵੀ ਉਹ ਬਿੱਟੂ ਖਿਲਾਫ ਮੈਦਾਨ 'ਚ ਉਤਰਨ ਲਈ ਖੁਦ ਨੂੰ ਤਿਆਰ ਦੱਸ ਰਹੇ ਹਨ ਪਰ ਫੈਸਲਾ ਹਾਈਕਮਾਨ 'ਤੇ ਛੱਡ ਦਿੱਤਾ ਹੈ। ਉਧਰ 10 ਸਾਲ ਤੋਂ ਕਾਂਗਰਸ ਦੇ ਖਾਤੇ 'ਚ ਚੱਲ ਰਹੀ ਸੀਟ 'ਤੇ ਅਕਾਲੀ ਦਲ ਦੇ ਅੰਦਰ ਉਮੀਦਵਾਰ ਬਣਾਉਣ ਲਈ ਸੁਖਬੀਰ ਬਾਦਲ ਵਲੋਂ ਲੁਧਿਆਣਾ ਤੋਂ ਐੱਮ. ਪੀ. ਰਹਿ ਚੁੱਕੇ ਸ਼ਰਨਜੀਤ ਸਿੰਘ ਢਿੱਲੋਂ, ਸਾਬਕਾ ਮੰਤਰੀ ਮਹੇਸ਼ੰਿਦਰ ਸਿੰਘ ਗਰੇਵਾਲ, ਹੀਰਾ ਸਿੰਘ ਗਾਬੜੀਆ ਅਤੇ ਜ਼ਿਲਾ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਦੇ ਨਵਾਂ 'ਤੇ ਵੀ ਵਿਚਾਰ ਹੋ ਰਿਹਾ ਹੈ।


Babita

Content Editor

Related News