ਅਕਾਲੀਆਂ ਦੀ ਪੋਲ ਖੋਲ ਰੈਲੀ, ਨਿਸ਼ਾਨੇ ''ਤੇ ਰਹੇ ਕੈਪਟਨ, ਸਿੱਧੂ ਤੇ ਜਾਖੜ

Sunday, Sep 16, 2018 - 06:47 PM (IST)

ਅਕਾਲੀਆਂ ਦੀ ਪੋਲ ਖੋਲ ਰੈਲੀ, ਨਿਸ਼ਾਨੇ ''ਤੇ ਰਹੇ ਕੈਪਟਨ, ਸਿੱਧੂ ਤੇ ਜਾਖੜ

ਫਰੀਦਕੋਟ : ਐਤਵਾਰ ਨੂੰ ਫਰੀਦਕੋਟ ਵਿਖੇ ਪੋਲ ਖੋਲ ਰੈਲੀ ਵਿਚ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ 'ਤੇ ਜੰਮ ਕੇ ਨਿਸ਼ਾਨੇ ਸਾਧੇ। ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨੇ ਕਿਹਾ ਕਿ ਸੁਨੀਲ ਜਾਖੜ ਦੇ ਚੈਲੇਂਜ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਕਬੂਲ ਕਰਦੇ ਹੋਏ ਮੂੰਹ ਤੋੜ ਜਵਾਬ ਦਿੱਤਾ ਹੈ। ਮਜੀਠੀਆ ਨੇ ਕਿਹਾ ਕਿ ਜਾਖੜ ਸਾਬ੍ਹ ਕਹਿੰਦੇ ਸਨ ਕਿ ਅਕਾਲੀਆਂ ਨੂੰ ਲੋਕਾਂ ਨੇ ਪਿੰਡਾਂ 'ਚ ਹੀ ਵੜਨ ਨਹੀਂ ਦੇਣਾ ਪਰ ਅਬੋਹਰ ਅਤੇ ਫਰੀਦਕੋਟ ਰੈਲੀ 'ਚ ਹੋਏ ਇਕੱਠ ਨੇ ਜਾਖੜ ਨੂੰ ਠੋਕਵਾਂ ਜਵਾਬ ਦਿੱਤਾ ਹੈ। ਮਜੀਠੀਆ ਨੇ ਕਿਹਾ ਕਿ ਬਲਜੀਤ ਸਿੰਘ ਦਾਦੂਵਾਲ ਕਾਂਗਰਸ ਦੀ ਸ਼ਹਿ 'ਤੇ ਕੰਮ ਕਰ ਰਿਹਾ ਹੈ। ਦਾਦੂਵਾਲ ਅਤੇ ਮੰਡ ਪੰਥ ਦੇ ਖਿਲਾਫ ਪ੍ਰਚਾਰ ਕਰ ਰਹੇ ਹਨ। 

PunjabKesari
ਅੱਗੇ ਬੋਲਦੇ ਹੋਏ ਮਜੀਠੀਆ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਪਹਿਲਾਂ ਕਹਿੰਦਾ ਸੀ ਕਿ ਕਾਂਗਰਸ ਮੁੰਨੀ ਤੋਂ ਵੱਧ ਬਦਨਾਮ ਹੈ ਜਦਕਿ ਹੁਣ ਕਾਂਗਰਸ ਦੇ ਗੁਣ ਗਾਉਂਦਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਇਕ ਮੌਕਾਪ੍ਰਸਤ ਅਤੇ ਦਲਬਦਲੂ ਆਦਮੀ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਕੈਪਟਨ ਨੇ ਸ਼ੁਰੂ ਤੋਂ ਹੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ ਪਰ ਸੱਚ ਦੀ ਤਾਕਤ ਅਕਾਲੀ ਦਲ ਦੇ ਨਾਲ ਹੀ ਅਤੇ ਜਿੱਤ ਹਮੇਸ਼ਾ ਅਕਾਲੀ ਦਲ ਦੀ ਹੋਈ ਹੈ।

PunjabKesari

ਵਲਟੋਹਾ ਨੇ ਕਿਹਾ ਕਿ ਇਕ ਵਾਰ ਫਿਰ ਕਾਂਗਰਸ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਲਗਾਉਣ ਲਈ ਸਾਜ਼ਿਸ਼ਾਂ ਰਚ ਰਹੀ ਹੈ ਅਤੇ ਐੱਸ. ਜੀ. ਪੀ. ਸੀ. ਨੂੰ ਕਮਜ਼ੋਰ ਕਰਨਾ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਬੋਲਦੇ ਹੋਏ ਕਿਹਾ ਕਿ ਨਵਜੋਤ ਸਿੱਧੂ ਨੂੰ ਸੱਪ ਰੂਪੀ ਆਦਮੀ ਦੱਸਿਆ। ਸਿਰਸਾ ਨੇ ਕਿਹਾ ਕਿ ਸਿੱਧੂ ਅਜਿਹਾ ਵਿਅਕਤੀ ਹੈ ਜਿਸ ਨੇ ਇਸ ਨੂੰ ਗਲੇ ਲਗਾਇਆ ਇਸ ਨੇ ਉਸ ਨੂੰ ਹੀ ਡੱਸਿਆ ਹੈ। ਇਸ ਦੌਰਾਨ ਭਾਜਪਾ ਆਗੂ ਰਾਜਿੰਦਰ ਭੰਡਾਰੀ, ਬੀਬੀ ਜਾਗੀਰ ਅਤੇ ਹੋਰ ਆਗੂਆਂ ਨੇ ਵੀ ਕਾਂਗਰਸ 'ਤੇ ਜੰਮ ਕੇ ਨਿਸ਼ਾਨੇ ਸਾਦੇ। 


Related News