ਬਾਈਕ ਸਵਾਰ ਨੌਜਵਾਨਾਂ ਦਾ ਸ਼ਰਮਨਾਕ ਕਾਰਾ, ਘਰ ਦੇ ਬਾਹਰ ਭਰੂਣ ਸੁੱਟ ਕੇ ਫਰਾਰ

Sunday, Nov 06, 2022 - 12:04 AM (IST)

ਬਾਈਕ ਸਵਾਰ ਨੌਜਵਾਨਾਂ ਦਾ ਸ਼ਰਮਨਾਕ ਕਾਰਾ, ਘਰ ਦੇ ਬਾਹਰ ਭਰੂਣ ਸੁੱਟ ਕੇ ਫਰਾਰ

ਲੁਧਿਆਣਾ (ਰਾਜ) : ਜੋਧੇਵਾਲ ਦੇ ਇਲਾਕੇ 'ਚ ਬਾਈਕ ’ਤੇ ਆਏ 2 ਨੌਜਵਾਨ ਇਕ ਘਰ ਦੇ ਬਾਹਰ ਲਿਫਾਫਾ ਸੁੱਟ ਕੇ ਫਰਾਰ ਹੋ ਗਏ। ਉਸ ਲਿਫਾਫੇ ’ਚੋਂ ਨਿਕਲ ਕੇ ਭਰੂਣ ਬਾਹਰ ਡਿੱਗ ਗਿਆ, ਜਿਸ ਨਾਲ ਇਲਾਕੇ ਦੇ ਲੋਕਾਂ ਵਿਚ ਦਹਿਸ਼ਤ ਫੈਲ ਗਈ। ਸੂਚਨਾ ਮਿਲਣ ’ਤੇ ਏ. ਸੀ. ਪੀ. ਮਨਿੰਦਰ ਬੇਦੀ ਅਤੇ ਐੱਸ. ਐੱਚ. ਓ. ਗੁਰਮੁੱਖ ਸਿੰਘ ਦਿਓਲ ਪੁਲਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ। ਪੁਲਸ ਨੇ ਭਰੂਣ ਕਬਜ਼ੇ ਵਿਚ ਲੈ ਲਿਆ ਹੈ।

ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਦੀ ਚਿਤਾਵਨੀ, 'ਪੰਜਾਬ 'ਚ ਫਿਰ ਬਣ ਸਕਦੇ ਹਨ 1980 ਵਰਗੇ ਹਾਲਾਤ'

ਜਾਣਕਾਰੀ ਮੁਤਾਬਕ ਬਸਤੀ ਜੋਧ ਇਲਾਕੇ ਬਸੰਤ ਵਿਹਾਰ ਦੀ ਗਲੀ ਨੰਬਰ-3 ਵਿਚ ਸ਼ਨੀਵਾਰ ਰਾਤ ਨੂੰ ਬਾਈਕ ’ਤੇ 2 ਨੌਜਵਾਨ ਗਲੀ 'ਚ ਆਏ। ਮੁਲਜ਼ਮ ਨੌਜਵਾਨਾਂ ਨੇ ਯੂ-ਟਰਨ ਲਿਆ ਅਤੇ ਇਕ ਲਿਫਾਫਾ ਘਰ ਦੇ ਬਾਹਰ ਸੁੱਟ ਦਿੱਤਾ। ਇਸ ਦੌਰਾਨ ਲਿਫਾਫੇ 'ਚੋਂ ਭਰੂਣ ਨਿਕਲ ਕੇ ਬਾਹਰ ਆ ਡਿੱਗ ਗਿਆ, ਜਿਸ ਨਾਲ ਗਲੀ 'ਚ ਖੜ੍ਹੇ ਲੋਕ ਡਰ ਗਏ। ਓਧਰ, ਇੰਸਪੈਕਟਰ ਗੁਰਮੁੱਖ ਸਿੰਘ ਦਿਓਲ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਹ ਮੌਕੇ ’ਤੇ ਪਹੁੰਚ ਗਏ। ਭਰੂਣ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਅਣਪਛਾਤੇ ਲੋਕਾਂ ’ਤੇ ਐੱਫ. ਆਈ. ਆਰ. ਦਰਜ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਖਾਲਿਸਤਾਨ ਪੱਖੀ ਚਾਵਲਾ ਨੇ ਕੀਤਾ ਦਾਅਵਾ- ਸੂਰੀ ਤੋਂ ਬਾਅਦ ਹੁਣ ਇਹ ਹਿੰਦੂ ਨੇਤਾ ਹਨ ਅਗਲਾ ਨਿਸ਼ਾਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News