ਖ਼ਤਰਾ : ਪੰਜਾਬ 'ਚ ਮੌਸਮ ਨੂੰ ਲੈ ਕੇ ਵਿਭਾਗ ਦੀ ਵੱਡੀ ਚਿਤਾਵਨੀ, ਬਿਨਾਂ ਜ਼ਰੂਰੀ ਕੰਮ ਦੇ ਨਾ ਨਿਕਲੋ ਘਰੋਂ ਬਾਹਰ

Thursday, Dec 28, 2023 - 10:11 AM (IST)

ਜਲੰਧਰ (ਪੁਨੀਤ) : ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਪੰਜਾਬ ਸਮੇਤ ਕਈ ਸੂਬਿਆਂ ਲਈ ਸੰਘਣੀ ਧੁੰਦ ਦੀ ਚਿਤਾਵਨੀ ਜਾਰੀ ਕਰਦਿਆਂ ਸਾਵਧਾਨੀ ਅਪਣਾਉਣ ਲਈ ਕਿਹਾ ਗਿਆ ਹੈ। ਲੋਕਾਂ ਨੂੰ ਬਿਨਾਂ ਕਿਸੇ ਜ਼ਰੂਰੀ ਕੰਮ ਦੇ ਘਰਾਂ ਅੰਦਰ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ। ਇਸ ਚਿਤਾਵਨੀ ਮੁਤਾਬਕ ਹਰਿਆਣਾ, ਪੰਜਾਬ ’ਚ ਇਸ ਸਮੇਂ ਸੰਘਣੀ ਧੁੰਦ ਪੈ ਰਹੀ ਹੈ, ਜਦੋਂ ਕਿ ਆਉਣ ਵਾਲੇ ਦਿਨਾਂ ’ਚ ਇਸ ਤੋਂ ਵੀ ਸੰਘਣੀ ਧੁੰਦ ਛਾਈ ਰਹੇਗੀ।

ਇਹ ਵੀ ਪੜ੍ਹੋ : ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸਜਾਇਆ ਜਾ ਰਿਹਾ ਵਿਸ਼ਾਲ ਨਗਰ ਕੀਰਤਨ, ਵੱਡੀ ਗਿਣਤੀ 'ਚ ਪੁੱਜੀ ਸੰਗਤ (ਤਸਵੀਰਾਂ)

ਰਾਡਾਰ ਸਮੇਤ ਪੈਮਾਨਾ ਉਪਕਰਨਾਂ ਰਾਹੀਂ ਰਿਕਾਰਡ ਕੀਤੇ ਗਏ ਅੰਕੜਿਆਂ ਮੁਤਾਬਕ ਹਰਿਆਣਾ ਤੇ ਪਟਿਆਲਾ ਵਰਗੇ ਸ਼ਹਿਰਾਂ ’ਚ ਸਿਰਫ 10 ਮੀਟਰ ਦੀ ਵਿਜ਼ੀਬਿਲਿਟੀ ਰਿਕਾਰਡ ਕੀਤੀ ਗਈ, ਜਦੋਂ ਕਿ ਅੰਮ੍ਰਿਤਸਰ ਦੇ ਬਾਹਰੀ ਇਲਾਕਿਆਂ ’ਚ ਧੁੰਦ ਕਾਰਨ ਕੁੱਝ ਮੀਟਰ ਦੀ ਦੂਰੀ ’ਤੇ ਵੀ ਦਿਸਣਾ ਬੰਦ ਹੋ ਗਿਆ। ਅਲਰਟ ਮੁਤਾਬਕ ਪੰਜਾਬ ਦੇ ਕੁੱਝ ਇਕ ਜ਼ਿਲਿਆਂ ’ਚ ਯੈਲੋ ਅਲਰਟ, ਜਦੋਂ ਕਿ ਕੁੱਝ ਇਕ ’ਚ ਓਰੇਂਜ ਅਲਰਟ ਚੱਲ ਰਿਹਾ ਹੈ। ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਵਰਗੇ ਜ਼ਿਲ੍ਹੇ ਰੈੱਡ ਅਲਰਟ ਜ਼ੋਨ ’ਚ ਹਨ, ਜਦੋਂ ਕਿ ਹੁਸ਼ਿਆਰਪੁਰ, ਪਠਾਨਕੋਟ ਵਰਗੇ ਜ਼ਿਲ੍ਹੇ ਯੈਲੋ ਅਲਰਟ ਦੀ ਸ਼੍ਰੇਣੀ ’ਚ ਰੱਖੇ ਗਏ ਹਨ। ਇਸੇ ਤਰ੍ਹਾਂ ਫਤਹਿਗੜ੍ਹ ਸਾਹਿਬ ਅਤੇ ਗੁਰਦਾਸਪੁਰ ਨੂੰ ਓਰੇਂਜ ਅਲਰਟ ਜ਼ੋਨ ’ਚ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : SYL ਮੁੱਦੇ 'ਤੇ ਅੱਜ ਹੋਵੇਗੀ ਪੰਜਾਬ-ਹਰਿਆਣਾ ਦੇ ਮੁੱਖ ਮੰਤਰੀਆਂ ਵਿਚਾਲੇ ਮੀਟਿੰਗ
ਅਗਲੇ 4-5 ਦਿਨ ਖ਼ੁਸ਼ਕ ਰਹੇਗਾ ਮੌਸਮ
ਅਗਲੇ 4-5 ਦਿਨ ਮੌਸਮ ਖੁਸ਼ਕ (ਡਰਾਈ) ਰਹੇਗਾ, ਜਦੋਂ ਕਿ ਤਾਪਮਾਨ ’ਚ ਸੁਧਾਰ ਹੋਣ ਦੀ ਹਾਲੇ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ। ਠੰਡ ਆਪਣਾ ਰੰਗ ਦਿਖਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ’ਚ ਪਹਾੜਾਂ ’ਚ ਬਰਫ਼ਬਾਰੀ ਹੋਣ ਦੀ ਸੰਭਾਵਨਾ ਜਤਾਈ ਗਈ ਹੈ, ਜਿਸ ਕਾਰਨ ਮੈਦਾਨੀ ਇਲਾਕਿਆਂ ’ਚ ਤਾਪਮਾਨ ਡਿੱਗਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਮੀਂਹ ਆਉਣ ਦੀ ਭਵਿੱਖਬਾਣੀ ਕਾਰਨ 4-5 ਦਿਨ ਤੱਕ ਡਰਾਈ ਮੌਸਮ ਦਾ ਸਾਹਮਣਾ ਕਰਨਾ ਪਵੇਗਾ।
ਅੰਮ੍ਰਿਤਸਰ ਹਵਾਈ ਅੱਡੇ ਤੋਂ ਕਈ ਉਡਾਣਾਂ ਰੱਦ
ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਕਾਰਨ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕਈ ਉਡਾਣਾਂ ਦੇ ਰੱਦ ਅਤੇ ਦੇਰੀ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਅਹਿਮਦਾਬਾਦ, ਮੁੰਬਈ, ਪੁਣੇ ਅਤੇ ਦਿੱਲੀ ਨੂੰ ਹਵਾਈ ਅੱਡੇ ਤੋਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ, ਇਸੇ ਤਰ੍ਹਾਂ ਕੁਆਲਾਲੰਪੁਰ ਜਾਣ ਵਾਲੀ ਫਲਾਈਟ ਵੀ ਕਈ ਘੰਟੇ ਲੇਟ ਰਵਾਨਾ ਹੋਈ ਹੈ।

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


 


Babita

Content Editor

Related News