ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸੀ ਲੀਡਰਸ਼ਿਪ 'ਚ ਸੰਕਟ ਗੰਭੀਰ, ਇਸ ਆਗੂ ਨੇ ਦਿੱਤਾ ਅਸਤੀਫ਼ਾ
Friday, Jul 04, 2025 - 11:33 AM (IST)

ਜਲੰਧਰ (ਚੋਪੜਾ)-ਜਿੱਥੇ ਪੰਜਾਬ ਕਾਂਗਰਸ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2027 ਦੀਆਂ ਤਿਆਰੀਆਂ ਵਿਚ ਰੁੱਝੀ ਹੋਈ ਹੈ, ਉੱਥੇ ਹੀ ਦੂਜੇ ਪਾਸੇ ਪਾਰਟੀ ਦੇ ਮੋਹਰੀ ਸੰਗਠਨਾਂ ਦੀ ਗੈਰ-ਸਰਗਰਮੀ ਅਤੇ ਲੀਡਰਸ਼ਿਪਹੀਣਤਾ ਹੁਣ ਸੰਗਠਨ ਲਈ ਇਕ ਗੰਭੀਰ ਚੁਣੌਤੀ ਬਣਦੀ ਜਾ ਰਹੀ ਹੈ। ਇਸ ਦੀ ਤਾਜ਼ਾ ਉਦਾਹਰਣ ਜਲੰਧਰ ਕੈਂਟ ਵਿਧਾਨ ਸਭਾ ਹਲਕੇ ਤੋਂ ਸਾਹਮਣੇ ਆਈ ਹੈ, ਜਿੱਥੇ ਯੂਥ ਕਾਂਗਰਸ ਹਲਕਾ ਮੁਖੀ ਬੌਬ ਮਲਹੋਤਰਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹਾਲਾਂਕਿ ਬੌਬ ਮਲਹੋਤਰਾ ਨੇ ਆਪਣੇ ਅਸਤੀਫ਼ੇ ਵਿਚ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ ਅਤੇ ਪੰਜਾਬ ਯੂਥ ਕਾਂਗਰਸ ਮੁਖੀ ਨੂੰ ਇਕ ਪੱਤਰ ਭੇਜ ਕੇ ਰਸਮੀ ਜਾਣਕਾਰੀ ਦਿੱਤੀ ਹੈ ਪਰ ਕਾਂਗਰਸ ਦੇ ਅੰਦਰ ਚਰਚਾਵਾਂ ਕੁਝ ਹੋਰ ਹੀ ਸੰਕੇਤ ਦੇ ਰਹੀਆਂ ਹਨ।
ਇਹ ਵੀ ਪੜ੍ਹੋ: ਵੱਡੀ ਰਾਹਤ! ਪੰਜਾਬ 'ਚ ਪ੍ਰਾਪਰਟੀ ਰਜਿਸਟ੍ਰੇਸ਼ਨ ਨੂੰ ਲੈ ਕੇ ਹੁਣ ਨਹੀਂ ਲਗਾਉਣੇ ਪੈਣਗੇ ਦਫ਼ਤਰਾਂ ਦੇ ਚੱਕਰ
ਇਹ ਮੰਨਿਆ ਜਾ ਰਿਹਾ ਹੈ ਕਿ ਇਹ ਅਸਤੀਫ਼ਾ ਪਾਰਟੀ ਸੰਗਠਨ ਵਿਚ ਪ੍ਰਚਲਿਤ ਗੈਰ-ਸਰਗਰਮੀ, ਲੀਡਰਸ਼ਿਪ ਦੀ ਉਦਾਸੀਨਤਾ ਅਤੇ ਵਰਕਰਾਂ ਦੀ ਅਣਦੇਖੀ ਵਿਰੁੱਧ ਇਕ ਚੁੱਪ ਵਿਰੋਧ ਹੈ। ਹਾਲਾਂਕਿ ਜ਼ਿਲ੍ਹਾ ਯੂਥ ਕਾਂਗਰਸ ਸ਼ਹਿਰੀ ਲੰਬੇ ਸਮੇਂ ਤੋਂ ਗੈਰ-ਸਰਗਰਮੀ ਦਾ ਸ਼ਿਕਾਰ ਹੈ ਅਤੇ ਵਿਧਾਨ ਸਭਾ, ਬਲਾਕ ਅਤੇ ਜ਼ਿਲ੍ਹਾ ਪੱਧਰ ’ਤੇ ਕੋਈ ਠੋਸ ਮੀਟਿੰਗ, ਰਾਜਨੀਤਿਕ-ਸਮਾਜਿਕ ਪ੍ਰੋਗਰਾਮ ਨਹੀਂ ਕੀਤਾ ਗਿਆ ਹੈ। ਇੰਨਾ ਹੀ ਨਹੀਂ, ਲੰਬੇ ਸਮੇਂ ਤੋਂ ਜ਼ਿਲ੍ਹਾ ਪੱਧਰ ’ਤੇ ਯੂਥ ਕਾਂਗਰਸ ਆਮ ਆਦਮੀ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਨ ਵਿਚ ਵੀ ਅਸਫ਼ਲ ਸਾਬਤ ਹੋ ਰਹੀ ਹੈ।
ਸਥਾਨਕ ਪੱਧਰ ’ਤੇ ਯੂਥ ਕਾਂਗਰਸ ਦੀ ਇਹ ਸਰਗਰਮੀ ਹੁਣ ਨੌਜਵਾਨਾਂ ਨੂੰ ਪਾਰਟੀ ਤੋਂ ਦੂਰ ਕਰ ਰਹੀ ਹੈ। ਜਿਹੜੇ ਨੌਜਵਾਨ ਪਹਿਲਾਂ ਕਾਂਗਰਸ ਦੀ ਵਿਚਾਰਧਾਰਾ ਤੋਂ ਪ੍ਰੇਰਿਤ ਹੋ ਕੇ ਰਾਜਨੀਤੀ ਵਿਚ ਸ਼ਾਮਲ ਹੋਏ ਸਨ, ਹੁਣ ਉਹ ਠੱਗਿਆ ਮਹਿਸੂਸ ਕਰ ਰਹੇ ਹਨ ਅਤੇ ਵੱਡੀ ਗਿਣਤੀ ਵਿਚ ਪਾਰਟੀ ਛੱਡ ਚੁੱਕੇ ਹਨ।
ਬੌਬ ਮਲਹੋਤਰਾ ਦਾ ਅਸਤੀਫ਼ਾ ਸਿਰਫ਼ ਕਿਸੇ ਅਹੁਦੇ ਤੋਂ ਅਸਤੀਫ਼ਾ ਨਹੀਂ ਹੈ, ਸਗੋਂ ਸੰਗਠਨ ’ਚ ਲੰਬੇ ਸਮੇਂ ਤੋਂ ਪੈਦਾ ਹੋ ਰਹੀ ਨਿਰਾਸ਼ਾ ਦਾ ਜਨਤਕ ਪ੍ਰਤੀਕ ਹੈ। ਪਾਰਟੀ ਵਰਕਰਾਂ ਦਾ ਕਹਿਣਾ ਹੈ ਕਿ ਪਹਿਲਾਂ ਕਦੇ ਨਹੀਂ ਵੇਖਿਆ ਗਿਆ ਕਿ ਜਲੰਧਰ ਵਰਗੇ ਸਿਆਸੀ ਤੌਰ ’ਤੇ ਸਰਗਰਮ ਜ਼ਿਲ੍ਹੇ ’ਚ ਯੂਥ ਕਾਂਗਰਸ ਇੰਨੀ ਗੈਰ-ਸਰਗਰਮੀ ਵਾਲੀ ਭੂਮਿਕਾ ’ਚ ਜਾਵੇ।
ਇਹ ਵੀ ਪੜ੍ਹੋ: ਭਾਰੀ ਮੀਂਹ ਨੇ ਧੋ ਦਿੱਤਾ ਅਸਮਾਨ, ਜਲੰਧਰੋਂ ਨਜ਼ਰ ਆਉਣ ਲੱਗੇ ਬਰਫੀਲੇ ਪਹਾੜ
ਯੂਥ ਕਾਂਗਰਸ ਦੇ ਸੂਤਰਾਂ ਦੀ ਮੰਨੀਏ ਤਾਂ ਯੂਥ ਕਾਂਗਰਸ ਦੇ ਵਰਕਰਾਂ ਨੇ ਕਈ ਵਾਰ ਜ਼ਿਲ੍ਹਾ ਪ੍ਰਧਾਨ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਜ਼ਿਲ੍ਹਾ ਪ੍ਰਧਾਨ ਦੀ ਦੁਚਿੱਤੀ ਅਤੇ ਮਾੜੀ ਕਾਰਜਸ਼ੈਲੀ ਵਿਚ ਕੋਈ ਬਦਲਾਅ ਨਹੀਂ ਆਇਆ, ਜਿਸ ਦਾ ਨਤੀਜਾ ਇਹ ਹੋਇਆ ਕਿ ਹਲਕਾ ਪੱਧਰ ਤੋਂ ਜ਼ਿਲ੍ਹਾ ਪੱਧਰ ਤੱਕ ਅਹੁੱਦੇਦਾਰਾਂ ਅਤੇ ਵਰਕਰਾਂ ਦਾ ਜਾਣਾ ਲਗਭਗ ਖ਼ਤਮ ਹੋ ਗਿਆ।
ਜ਼ਿਕਰਯੋਗ ਹੈ ਕਿ ਜਲੰਧਰ ਦੀ ਰਾਜਨੀਤੀ ਵਿਚ ਯੂਥ ਕਾਂਗਰਸ ਦੀ ਭੂਮਿਕਾ ਪਿਛਲੇ ਕਈ ਦਹਾਕਿਆਂ ਤੋਂ ਮਹੱਤਵਪੂਰਨ ਰਹੀ ਹੈ। ਚਾਹੇ ਚੋਣ ਮਾਹੌਲ ਬਣਾਉਣਾ ਹੋਵੇ ਜਾਂ ਸੜਕਾਂ ’ਤੇ ਵਿਰੋਧ-ਪ੍ਰਦਰਸ਼ਨ ਕਰਨਾ, ਯੂਥ ਕਾਂਗਰਸ ਹਮੇਸ਼ਾ ਪਾਰਟੀ ਲਈ ਫਰੰਟ ਫੁੱਟ ’ਤੇ ਖੜ੍ਹੀ ਰਹੀ ਹੈ ਪਰ ਮੌਜੂਦਾ ਸਥਿਤੀ ਇਹ ਹੈ ਕਿ ਜ਼ਿਲ੍ਹਾ ਯੂਥ ਕਾਂਗਰਸ ਸ਼ਹਿਰੀ ਪ੍ਰਧਾਨ ਲੱਕੀ ਸੰਧੂ ਜ਼ਿਲ੍ਹਾ ਪੱਧਰ ’ਤੇ ਕੋਈ ਵੀ ਪ੍ਰੋਗਰਾਮ ਆਯੋਜਿਤ ਕਰਨ ਦੇ ਯੋਗ ਨਹੀਂ ਹਨ। ਨੌਜਵਾਨ ਆਗੂਆਂ ਦਾ ਮੰਨਣਾ ਹੈ ਕਿ ਜੇਕਰ ਪਾਰਟੀ ਨੇ ਪੰਜਾਬ ’ਚ ਮੁੜ ਮਜ਼ਬੂਤ ਬਦਲ ਬਣਨਾ ਹੈ ਤਾਂ ਫਰੰਟ ਲਾਈਨ ਸੰਗਠਨਾਂ ਨੂੰ ਮਜ਼ਬੂਤ ਅਤੇ ਵਿਚਾਰਧਾਰਾ ਆਧਾਰਤ ਲੀਡਰਸ਼ਿਪ ਦੇਣੀ ਪਵੇਗੀ। ਇੰਨਾ ਹੀ ਨਹੀਂ, ਸਮੇਂ ਦੀ ਲੋੜ ਹੈ ਕਿ ਗੈਰ-ਸਰਗਰਮ ਅਹੁਦੇਦਾਰਾਂ ਨੂੰ ਪਾਸੇ ਕਰਕੇ ਲੀਡਰਸ਼ਿਪ ਨਵੇਂ ਚਿਹਰਿਆਂ ਨੂੰ ਸੌਂਪੀ ਜਾਵੇ।
ਇਹ ਵੀ ਪੜ੍ਹੋ: Punjab: ਵਿਆਹੁਤਾ ਦੀ ਸ਼ੱਕੀ ਹਾਲਾਤ 'ਚ ਮੌਤ, ਸਿਵਲ ਹਸਪਤਾਲ 'ਚ ਲਾਸ਼ ਨੂੰ ਲੈ ਕੇ ਮਚਿਆ ਬਵਾਲ
ਜ਼ਿਲ੍ਹਾ ਕਾਂਗਰਸ ਦੇ ਇਕ ਸੀਨੀਅਰ ਆਗੂ ਨੇ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ ਕਿ ਪਾਰਟੀ ਦਾ ਸਭ ਤੋਂ ਮਹੱਤਵਪੂਰਨ ਫਰੰਟ ਲਾਈਨ ਸੰਗਠਨ ਅੱਜ ਹਾਸ਼ੀਏ ’ਤੇ ਧੱਕ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਹੁਣ ਆਤਮ-ਨਿਰੀਖਣ ਦੀ ਲੋੜ ਹੈ। ਇਹ ਸਮਾਂ ਸੰਗਠਨ ਦੇ ਅੰਦਰੂਨੀ ਕਲੇਸ਼ਾਂ ’ਚ ਉਲਝਣ ਦਾ ਨਹੀਂ ਸਗੋਂ ਜ਼ਮੀਨ ’ਤੇ ਉਤਰ ਕੇ ਵਰਕਰਾਂ ਨੂੰ ਇਕਜੁੱਟ ਕਰਨ ਦਾ ਹੈ। ਇਕ ਸੀਨੀਅਰ ਕਾਂਗਰਸੀ ਆਗੂ ਦਾ ਕਹਿਣਾ ਹੈ ਕਿ ਹਾਈਕਮਾਨ ਨੂੰ ਜ਼ਮੀਨੀ ਫੀਡਬੈਕ ਦੇ ਆਧਾਰ ’ਤੇ ਜਲਦੀ ਫ਼ੈਸਲੇ ਲੈਣੇ ਪੈਣਗੇ, ਨਹੀਂ ਤਾਂ ਫਰੰਟ ਲਾਈਨ ਸੰਗਠਨਾਂ ਦੀ ਸਥਿਤੀ ਹੋਰ ਵਿਗੜ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਇਹ ਪਾਰਟੀ ਹਾਈਕਮਾਨ ’ਤੇ ਨਿਰਭਰ ਕਰਦਾ ਹੈ ਕਿ ਉਹ ਇਸ ਸੰਕਟ ਨੂੰ ਗੰਭੀਰਤਾ ਨਾਲ ਲਵੇ ਅਤੇ ਫੈਸਲਾਕੁੰਨ ਕਦਮ ਚੁੱਕੇ। ਨਹੀਂ ਤਾਂ ਯੂਥ ਕਾਂਗਰਸ ਵਰਗੇ ਸੰਗਠਨ ਦਾ ਵਜੂਦ ਕਾਗਜ਼ਾਂ ਤੱਕ ਸੀਮਤ ਰਹੇਗਾ ਅਤੇ ਪਾਰਟੀ ਦਾ ਭਵਿੱਖ ਵੀ ਧੁੰਦਲਾ ਹੋ ਸਕਦਾ ਹੈ।
ਆਮ ਆਦਮੀ ਪਾਰਟੀ ’ਚ ਸੰਭਾਵਿਤ ਪਲਾਇਨ ਦੀ ਚਰਚਾ
ਯੂਥ ਕਾਂਗਰਸ ਦੀ ਇਸ ਗੈਰ-ਸਰਗਰਮੀ ਦੇ ਵਿਚਕਾਰ ਹੁਣ ਇਹ ਚਰਚਾ ਵੱਧ ਰਹੀ ਹੈ ਕਿ ਬਾਕੀ ਰਹਿੰਦੇ ਕੁਝ ਅਹੁਦੇਦਾਰ ਆਮ ਆਦਮੀ ਪਾਰਟੀ ਦੇ ਸੰਪਰਕ ਵਿਚ ਹਨ। ਸੂਤਰਾਂ ਦੀ ਮੰਨੀਏ ਤਾਂ ਜ਼ਿਲ੍ਹੇ ਦੇ ਇਕ-ਦੋ ਯੂਥ ਅਹੁਦੇਦਾਰ ਜਲਦੀ ਹੀ ਅਸਤੀਫ਼ਾ ਦੇ ਕੇ ‘ਆਪ’ ’ਚ ਸ਼ਾਮਲ ਹੋ ਸਕਦੇ ਹਨ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਕਾਂਗਰਸ ਲੀਡਰਸ਼ਿਪ ਨੇ ਸਮੇਂ ਸਿਰ ਯੂਥ ਕਾਂਗਰਸ ਵਿਚ ਨਵੀਂ ਜਾਨ ਨਾ ਭਰੀ, ਤਾਂ ਪਾਰਟੀ 2027 ਦੀਆਂ ਚੋਣਾਂ ’ਚ ਨੌਜਵਾਨਾਂ ਦਾ ਸਮਰਥਨ ਗੁਆ ਸਕਦੀ ਹੈ। ਅਜਿਹੀ ਸਥਿਤੀ ਵਿਚ ਕਾਂਗਰਸ ਲਈ ਇਹ ਸੰਕਟ ਸਿਰਫ਼ ਸੰਗਠਨ ਦਾ ਨਹੀਂ ਹੈ ਸਗੋਂ ਭਵਿੱਖ ਦੀ ਚੋਣ-ਰਣਨੀਤੀ ਦਾ ਵੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ! ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਨਹਿਰ 'ਚ ਡਿੱਗਿਆ
ਕੀ ਯੂਥ ਕਾਂਗਰਸ ਨੂੰ ਬਚਾਉਣ ਦਾ ਇਕੋ-ਇਕ ਹੱਲ ਲੀਡਰਸ਼ਿਪ ਵਿਚ ਤਬਦੀਲੀ ਹੈ?
ਬਹੁਤ ਸਾਰੇ ਯੂਥ ਵਰਕਰਾਂ ਦਾ ਕਹਿਣਾ ਹੈ ਕਿ ਜੇਕਰ ਜ਼ਿਲਾ ਯੂਥ ਕਾਂਗਰਸ ਵਿਚ ਨਵੇਂ ਤੇ ਸਰਗਰਮ ਚਿਹਰੇ ਲਿਆਂਦੇ ਜਾਣ, ਜਿਨ੍ਹਾਂ ਕੋਲ ਸੰਗਠਨਾਤਮਕ ਸਮਝ ਹੋਵੇ ਅਤੇ ਵਰਕਰਾਂ ਨਾਲ ਸੰਚਾਰ ਬਣਾਈ ਰੱਖਣ ਦੀ ਯੋਗਤਾ ਹੋਵੇ ਤਾਂ ਸਥਿਤੀ ਵਿਚ ਸੁਧਾਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿਚ ਬਹੁਤ ਸਾਰੇ ਨੌਜਵਾਨ ਆਗੂ ਹਨ, ਜੋ ਕੰਮ ਕਰਨ ਲਈ ਤਿਆਰ ਹਨ ਪਰ ਉਨ੍ਹਾਂ ਨੂੰ ਜ਼ਿੰਮੇਵਾਰੀ ਨਹੀਂ ਦਿੱਤੀ ਜਾ ਰਹੀ। ਇਸ ਨਾਲ ਨੌਜਵਾਨਾਂ ’ਚ ਅਸੰਤੁਸ਼ਟੀ ਦੀ ਭਾਵਨਾ ਫੈਲ ਰਹੀ ਹੈ, ਜਿਸ ਨੂੰ ਜੇਕਰ ਸਮੇਂ ਸਿਰ ਕਾਬੂ ਨਾ ਕੀਤਾ ਗਿਆ ਤਾਂ ਆਉਣ ਵਾਲੀਆਂ ਚੋਣਾਂ ਵਿਚ ਪਾਰਟੀ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ।
ਇਹ ਵੀ ਪੜ੍ਹੋ: ਦੋਆਬਾ ਵਾਸੀਆਂ ਲਈ ਦਿੱਲੀ ਦਾ ਸਫ਼ਰ ਹੋਵੇਗਾ ਸੌਖਾਲਾ, ਆਦਮਪੁਰ ਤੋਂ ਸਿੱਧੀ ਫਲਾਈਟ ਜਲਦੀ ਹੋਵੇਗੀ ਸ਼ੁਰੂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e