ਕਿਸਾਨ ਆਗੂ ਡੱਲੇਵਾਲ ਦਾ ਵੱਡਾ ਬਿਆਨ, ਕਿਹਾ- ਸਾਡੇ ਕਿਸਾਨਾਂ ਨੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਕੀਤਾ

Tuesday, Mar 19, 2024 - 06:32 PM (IST)

ਕਿਸਾਨ ਆਗੂ ਡੱਲੇਵਾਲ ਦਾ ਵੱਡਾ ਬਿਆਨ, ਕਿਹਾ- ਸਾਡੇ ਕਿਸਾਨਾਂ ਨੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਕੀਤਾ

ਚੰਡੀਗੜ੍ਹ- ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਅੱਜ ਪ੍ਰੈੱਸ ਕਾਨਫਰੰਸ ਸਦੀ, ਜਿਸ 'ਚ ਉਨ੍ਹਾਂ ਨੇ ਪਹਿਲੇ ਕਿਸਾਨ ਅੰਦੋਲਨ ਦੀ ਗੱਲ ਕਰਦਿਆਂ ਕਿਹਾ ਕਿ ਇਹ ਗੱਲ ਜ਼ਰੂਰ ਕਰਾਂਗੇ ਕਿ ਸਾਡਾ ਇਤਿਹਾਸ ਹੈ ਕਿ 13 ਮਹੀਨੇ ਤੱਕ ਦਿੱਲੀ ਦੇ ਬਾਰਡਰ 'ਤੇ ਰਹੇ ਹਾਂ। ਉਨ੍ਹਾਂ ਕਿਹਾ ਜਦੋਂ ਅਸੀਂ ਉੱਥੋਂ ਉੱਠ ਕੇ ਵਾਪਸ ਜਾ ਰਹੇ ਸੀ ਤਾਂ ਲੋਕ ਸਾਨੂੰ ਗਲੇ ਮਿਲ ਕੇ ਰੋ ਰਹੇ ਸਨ। ਡੱਲੇਵਾਲ ਨੇ ਕਿਹਾ ਉੱਥੇ ਦੇ ਲੋਕਾਂ ਨਾਲ ਇੰਨਾ ਪਿਆਰ ਸੀ ਕਿ ਹੁਣ ਦੇ ਸਮੇਂ 'ਚ ਉਹ ਰਿਸ਼ਤੇਦਾਰਾਂ ਤੋਂ ਵੱਧ ਕੇ ਮਿਲ ਰਹੇ ਹਨ।

ਇਹ ਵੀ ਪੜ੍ਹੋ : ਚੋਣ ਜਿੱਤਣ ਵਾਲੇ ਨਾਲੋਂ ਜ਼ਿਆਦਾ ਹਾਰਨ ਵਾਲੇ ਲਈ ਫ਼ਾਇਦੇਮੰਦ ਰਹਿੰਦੀ ਹੈ ਅੰਮ੍ਰਿਤਸਰ ਸੀਟ, ਪੜ੍ਹੋ 25 ਸਾਲਾਂ ਦਾ ਇਤਿਹਾਸ

ਇਸ ਦੌਰਾਨ ਉਨ੍ਹਾਂ ਕਿਹਾ ਜੋ ਅੰਦੋਲਨ ਹੁਣ ਸ਼ੁਰੂ ਕੀਤਾ ਗਿਆ ਹੈ ਸਾਡੇ ਲੋਕਾਂ 'ਤੇ ਦੂਜੇ ਪਾਸਿਓਂ ਹਮਲੇ ਕੀਤੇ ਗਏ ਪਰ ਕਿਸਾਨਾਂ ਅਤੇ ਨੌਜਵਾਨਾਂ ਨੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਕੀਤਾ ਹੈ। ਉਨ੍ਹਾਂ ਕਿਹਾ ਪੰਜਾਬ ਅਤੇ ਹਰਿਆਣਾ ਕੁਰਬਾਨੀਆਂ ਦਿੱਤੀਆਂ, ਜੇਲ੍ਹ ਦੀ ਸਜ਼ਾ ਪੁਗਦੀ ਅਤੇ ਫ਼ਾਂਸੀ ਦੇ ਰੱਸੇ ਚੁੰਮੇ ਹਨ ਤਾਂ ਇਨ੍ਹਾਂ ਨਾਲ ਹੀ ਦੇਸ਼ ਦੀ ਅਖੰਡਤਾ ਦੀ ਗੱਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, 15-20 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਨੌਜਵਾਨ ਦਾ ਕਤਲ

ਕਿਸਾਨ ਆਗੂ ਨੇ ਕਿਹਾ ਹੁਣ ਦਿੱਲੀ ਤੋਂ ਬਿਆਨ ਆਇਆ ਹੈ ਕਿ ਸਿੱਖ ਰੈਜੀਮੈਂਟ ਅਤੇ ਜਾਟ ਰੈਜੀਮੈਂਟ ਨੂੰ ਅੱਗੇ ਲਿਆਉਣ ਦੀ ਜ਼ਰੂਰ ਹੈ ਤਾਂ ਹੁਣ ਇਨ੍ਹਾਂ ਨੂੰ ਸਿੱਖ ਅਤੇ ਜਾਟ ਯਾਦ ਆਉਂਦੇ ਹਨ। ਉਨ੍ਹਾਂ ਕਿਹਾ ਸਿੱਖਾਂ, ਜਾਟ ਅਤੇ ਸਾਡੇ ਬੱਚਿਆਂ ਨੇ ਇਨ੍ਹਾਂ ਦੇ ਜ਼ੁਲਮਾਂ ਦਾ ਮਿਲਕੇ ਮੁਕਾਬਲਾ ਕੀਤਾ ਅਤੇ ਦੇਸ਼ ਦੀ ਏਕਤਾ ਨੂੰ ਕਾਇਮ ਰੱਖਿਆ ਹੈ। ਉਨ੍ਹਾਂ ਕਿਹਾ ਜੇਕਰ ਹੋਰ ਵੀ ਧਿਆਨ ਨਾਲ ਦੇਖਿਆ ਜਾਵੇ ਤਾਂ ਫੌਜ 'ਚ ਜੋ ਜਵਾਨ ਭਰਤੀ ਹਨ ਉਹ ਕਿਸਾਨਾਂ ਤੇ ਮਜ਼ਦੂਰਾਂ ਦੇ  ਬੱਚੇ ਹੀ ਜਾਂਦੇ ਹਨ ਅਤੇ ਆਏ ਦਿਨ ਸਰਹੱਦਾਂ ਤੋਂ ਤਿਰੰਗੇ 'ਚ ਲਿਪਟ ਕੇ ਵਾਪਸ ਆਉਂਦੇ ਹਨ। ਜੋ ਇਹ ਤਿਰੰਗਾ ਉਨ੍ਹਾਂ ਨੇ ਕਦੇ ਆਪਣੇ ਦਫ਼ਤਰ ਨਹੀਂ ਫੈਰਾਇਆ ਹੋਵੇਗਾ।

ਇਹ ਵੀ ਪੜ੍ਹੋ : ਫਰੀਦਕੋਟ 'ਚ ਵਾਪਰੀ ਵੱਡੀ ਘਟਨਾ, ਮਾਮੂਲੀ ਕਲੇਸ਼ ਨੇ ਲਈ ਪਤੀ-ਪਤਨੀ ਦੀ ਜਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News