ਪੰਜਾਬ ’ਚ ਵੱਡੀ ਵਾਰਦਾਤ 1 ਦਰਜਨ ਲੁਟੇਰਿਆਂ ਨੇ ਮਾਰਿਆ ਡਾਕਾ, ਰਾਈਫਲ, ਮਾਊਜ਼ਰ ਤੇ 20 ਤੋਲੇ ਸੋਨਾ ਲੁੱਟਿਆ

Friday, Mar 08, 2024 - 06:39 PM (IST)

ਪੰਜਾਬ ’ਚ ਵੱਡੀ ਵਾਰਦਾਤ 1 ਦਰਜਨ ਲੁਟੇਰਿਆਂ ਨੇ ਮਾਰਿਆ ਡਾਕਾ, ਰਾਈਫਲ, ਮਾਊਜ਼ਰ ਤੇ 20 ਤੋਲੇ ਸੋਨਾ ਲੁੱਟਿਆ

ਤਰਨਤਾਰਨ (ਰਮਨ) : ਜ਼ਿਲ੍ਹੇ ਅਧੀਨ ਆਉਂਦੇ ਪਿੰਡ ਕੱਦ ਗਿੱਲ ਵਿਖੇ ਬੀਤੀ ਰਾਤ ਇਕ ਦਰਜਨ ਦੇ ਕਰੀਬ ਲੁਟੇਰਿਆਂ ਵੱਲੋਂ ਇਕ ਕੋਠੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਘਰ ਵਿਚ ਦਾਖਲ ਹੋ ਬਜ਼ੁਰਗ ਜੋੜੇ ਨੂੰ ਬੰਧਕ ਬਣਾ ਡਾਕਾ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਦੌਰਾਨ ਲੁਟੇਰੇ 12 ਬੋਰ ਰਾਈਫਲ, 45 ਬੋਰ ਮਾਊਜ਼ਰ, 20 ਤੋਲੇ ਸੋਨੇ ਦੀਆਂ 20 ਚੂੜੀਆਂ, 2 ਲੱਖ ਰੁਪਏ ਨਕਦੀ, 1 ਮੋਬਾਈਲ ਫੋਨ ਅਤੇ ਡੀ.ਵੀ.ਆਰ ਨਾਲ ਲੈ ਗਏ ਹਨ। ਇਸ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਨੂੰ ਲੈ ਕੇ ਅਹਿਮ ਖ਼ਬਰ, ਵੱਡਾ ਫ਼ੈਸਲਾ ਲੈਣ ਦੀ ਤਿਆਰੀ ਸਰਕਾਰ

ਜਾਣਕਾਰੀ ਦਿੰਦੇ ਹੋਏ ਜਰਨੈਲ ਸਿੰਘ ਪੁੱਤਰ ਧਰਮ ਸਿੰਘ ਅਤੇ ਉਸਦੀ ਪਤਨੀ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਵਿਦੇਸ਼ ਰਹਿੰਦੇ ਹਨ ਅਤੇ ਰਾਤ ਕਰੀਬ 1 ਵਜੇ ਘਰ ਵਿਚ 10 ਤੋਂ 12 ਵਿਅਕਤੀ ਵੱਖ-ਵੱਖ ਹਥਿਆਰਾਂ ਨਾਲ ਲੈਸ ਹੋ ਘਰ ਵਿਚ ਦਾਖਲ ਹੋ ਗਏ ਜਿਨ੍ਹਾਂ ਨੇ ਉਨ੍ਹਾਂ ਨੂੰ ਬੰਧਕ ਬਣਾ ਲਿਆ ਅਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਲੱਗ ਪਏ। ਇਸ ਦੌਰਾਨ ਕਰੀਬ ਡੇਢ ਘੰਟਾ ਘਰ ਵਿਚ ਬੰਧਕ ਬਣਾਏ ਜਾਣ ਦੌਰਾਨ ਲੁਟੇਰੇ ਆਪਣੇ ਨਾਲ 12 ਬੋਰ ਰਾਈਫਲ, 45 ਬੋਰ ਮਾਊਜ਼ਰ, 20 ਤੋਲੇ ਸੋਨੇ ਦੀਆਂ 20 ਚੂੜੀਆਂ, 2 ਲੱਖ ਰੁਪਏ ਨਕਦੀ,1 ਮੋਬਾਈਲ ਫੋਨ ਅਤੇ ਡੀ.ਵੀ.ਆਰ ਨਾਲ ਲੈ ਗਏ ਹਨ।

ਇਹ ਵੀ ਪੜ੍ਹੋ : ਡੇਰੇ ’ਚ ਲੱਗੇ ਸਪੀਕਰਾਂ ਦੀ ਉੱਚੀ ਆਵਾਜ਼ ਤੋਂ ਅੱਕੇ ਨੌਜਵਾਨ ਨੇ ਉਹ ਕੀਤਾ ਜੋ ਸੁਫ਼ਨੇ ’ਚ ਵੀ ਨਾ ਸੋਚਿਆ ਸੀ

ਲੁਟੇਰਿਆਂ ਵੱਲੋਂ ਬਜ਼ੁਰਗ ਜੋੜੇ ਨੂੰ ਕਾਫੀ ਤਸ਼ੱਦਦ ਢਾਹੁੰਦੇ ਹੋਏ ਜਾਨੋਂ ਮਾਰਨ ਤੱਕ ਦੀ ਕੋਸ਼ਿਸ਼ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਪੀ ਇਨਵੈਸਟੀਗੇਸ਼ਨ ਅਜੇ ਰਾਜ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਪੁਲਸ ਵੱਲੋਂ ਆਸ ਪਾਸ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਘਾਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਆਰੰਭ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਕਿਸਾਨ ਸ਼ੁਭਕਰਨ ਦੀ ਪੋਸਟ ਮਾਰਟਮ ਰਿਪੋਰਟ ’ਚ ਹੈਰਾਨ ਕਰ ਦੇਣ ਵਾਲਾ ਖ਼ੁਲਾਸਾ 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News