ਉਦੈਵੀਰ ਕਤਲ ਕਾਂਡ 'ਚ ਹੋਇਆ ਵੱਡਾ ਖ਼ੁਲਾਸਾ, ਸਾਹਮਣੇ ਆਇਆ ਹੈਰਾਨ ਕਰ ਦੇਣ ਵਾਲਾ ਸੱਚ

Friday, Mar 17, 2023 - 06:02 PM (IST)

ਉਦੈਵੀਰ ਕਤਲ ਕਾਂਡ 'ਚ ਹੋਇਆ ਵੱਡਾ ਖ਼ੁਲਾਸਾ, ਸਾਹਮਣੇ ਆਇਆ ਹੈਰਾਨ ਕਰ ਦੇਣ ਵਾਲਾ ਸੱਚ

ਮਾਨਸਾ (ਸੰਦੀਪ ਮਿੱਤਲ) : ਪਿੰਡ ਕੋਟਲੀ ਕਲਾਂ 'ਚ 6 ਸਾਲਾ ਉਦੈਵੀਰ ਦੇ ਕਤਲ ਮਾਮਲੇ 'ਚ ਵੱਡਾ ਖ਼ੁਲਾਸਾ ਹੋਇਆ ਹੈ। ਜਾਣਕਾਰੀ ਮੁਤਾਬਕ ਜਸਪ੍ਰੀਤ ਸਿੰਘ ਨੇ ਸੀਰੀ ਨੂੰ ਚਾਚੇ ਦੀ 12 ਸਾਲਾ ਧੀ ਨਾਲ ਅਸ਼ਲੀਲ ਹਰਕਤਾਂ ਕਰਨ ਤੋਂ ਰੋਕਣ 'ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਘਟਨਾ ਨੂੰ ਲੈ ਕੇ ਜ਼ਿਲ੍ਹਾ ਪੁਲਸ ਮੁਖੀ ਡਾ. ਨਾਨਕ ਸਿੰਘ, ਡੀ. ਐੱਸ. ਪੀ. ਸੰਜੀਵ ਗੋਇਲ, ਐੱਸ. ਐੱਚ.ਓ.  ਸਦਰ ਪ੍ਰਵੀਨ ਕੁਮਾਰ ਮੌਕੇ 'ਤੇ ਪਹੁੰਚੇ ਸਨ। ਇਸ ਸਬੰਧੀ ਗੱਲ ਕਰਦਿਆਂ ਮ੍ਰਿਤਕ ਉਦੈਵੀਰ ਦੇ ਪਿਤਾ ਜਸਪ੍ਰੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਮ੍ਰਿਤਕ ਚਾਚਾ ਸਤਨਾਮ ਸਿੰਘ ਦੇ ਘਰ ਸੇਵਕ ਸਿੰਘ ਸੀਰੀ ਵਜੋਂ ਕੰਮ ਕਰਦਾ ਹੈ। ਸੇਵਕ ਸਿੰਘ ਸਤਨਾਮ ਸਿੰਘ ਦੀ 12 ਸਾਲਾ ਧੀ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ, ਜਿਸ 'ਤੇ ਉਸ ਨੇ ਕਈ ਵਾਰ ਇਤਰਾਜ਼ ਕੀਤਾ ਅਤੇ ਸੇਵਕ ਸਿੰਘ ਨੂੰ ਰੋਕਿਆ। ਉਸ ਨੇ ਦੱਸਿਆ ਕਿ ਸੇਵਕ ਸਿੰਘ ਦਾ ਭਰਾ ਅੰਮ੍ਰਿਤ ਸਿੰਘ ਬਦਮਾਸ਼ ਕਿਸਮ ਦਾ ਵਿਅਕਤੀ ਹੈ। ਜਿਸ ਕਰਕੇ ਉਸ ਨੇ ਆਪਣੇ ਭਰਾ ਨੂੰ ਮੇਰੇ ਵੱਲੋਂ ਕੁੜੀ ਨੂੰ ਛੇੜਣ ਦਾ ਵਿਰੋਧ ਕਰਨ ਬਾਰੇ ਦੱਸਿਆ। 

ਇਹ ਵੀ ਪੜ੍ਹੋ- ਗੋਲ਼ੀ ਮਾਰ ਕੇ ਕਤਲ ਕੀਤੇ 6 ਸਾਲਾ ਉਦੈਵੀਰ ਦੀ ਮ੍ਰਿਤਕ ਦੇਹ ਪਹੁੰਚੀ ਘਰ, ਰੋ-ਰੋ ਬੇਹਾਲ ਹੋਇਆ ਪਰਿਵਾਰ

ਵੀਰਵਾਰ ਦੀ ਰਾਤ ਜਦੋਂ ਰੋਜ਼ਾਨਾ ਦੀ ਤਰ੍ਹਾਂ ਉਹ ਆਪਣੇ ਚਾਚੇ ਘਰ ਖੇਡਣ ਗਏ ਬੱਚਿਆਂ ਨੂੰ ਵਾਪਸ ਲੈ ਕੇ ਆ ਰਿਹਾ ਸੀ ਤਾਂ ਮੋਟਰਸਾਈਕਲ ਦੇ ਪਿੱਛੇ ਬੈਠੇ ਅੰਮ੍ਰਿਤ ਸਿੰਘ ਨੇ ਉਨ੍ਹਾਂ 'ਤੇ ਫਾਇਰਿੰਗ ਕਰ ਦਿੱਤੀ, ਜਿਸ ਨੂੰ ਚੰਨੀ ਸਿੰਘ ਚਲਾ ਰਿਹਾ ਸੀ। ਉਸ ਨੇ ਦੱਸਿਆ ਕਿ ਇਸ ਫਾਇਰਿੰਗ ਉਦੈਵੀਰ ਦੇ ਸਿਰ ਵਿਚ ਗੋਲੀਆਂ ਲੱਗ ਗਈਆਂ ਤੇ ਉਸ ਦੀ ਮੌਤ ਹੋ ਗਈ ਜਦਕਿ ਨਵਸੀਰਤ ਕੌਰ ਨੂੰ ਗੰਭੀਰ ਹਾਲਤ ਵਿਚ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ ਹੈ। ਸਦਰ ਮਾਨਸਾ ਪੁਲਸ ਨੇ ਜਸਪ੍ਰੀਤ ਦੇ ਬਿਆਨਾਂ 'ਤੇ ਦੋ ਸਕੇ ਭਰਾਵਾਂ ਸੇਵਕ ਸਿੰਘ ਅਤੇ ਅੰਮ੍ਰਿਤ ਸਿੰਘ ਪੁੱਤ ਬਲਵੀਰ ਸਿੰਘ, ਚੰਨੀ ਸਿੰਘ ਪੁੱਤਰ ਜੰਟਾ ਸਿੰਘ ਵਾਸੀਆਨ ਕੋਟਲੀ ਕਲਾਂ ਤੋਂ ਇਲਾਵਾ ਇਕ ਅਣਪਛਾਤੇ ਵਿਅਕਤੀ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ। ਦੇਰ ਸ਼ਾਮ ਪੋਸਟ ਮਾਰਟਮ ਉਪਰੰਤ ਪੁਲਸ ਨੇ ਉਦੈਵੀਰ ਸਿੰਘ ਦੀ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ ਹੈ। ਇਸ ਘਟਨਾ ਨੂੰ ਲੈ ਕੇ ਪਿੰਡ ਕੋਟਲੀ ਕਲਾਂ ਵਿਖੇ ਮਾਤਮ ਛਾਇਆ ਹੋਇਆ ਹੈ।

ਇਹ ਵੀ ਪੜ੍ਹੋ- ਮਾਨਸਾ ’ਚ 6 ਸਾਲਾ ਮਾਸੂਮ ਉਦੈਵੀਰ ਦੇ ਕਤਲ ਕਾਂਡ ’ਚ ਨਵਾਂ ਮੋੜ, ਸਾਹਮਣੇ ਆਈ ਵੀਡੀਓ

ਜ਼ਿਕਰਯੋਗ ਹੈ ਕਿ ਮਾਨਸਾ ਦੇ ਪਿੰਡ ਕੋਟਲੀ ਕਲਾਂ ਵਿਖੇ 6 ਸਾਲਾ ਮਾਸੂਮ ਮੁੰਡੇ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਇਹ ਘਟਨਾ ਵੀਰਵਾਰ ਰਾਤ ਕਰੀਬ 9 ਵਜੇ ਦੀ ਹੈ। ਸਦਰ ਮਾਨਸਾ ਪੁਲਸ ਨੇ ਦੋ ਭਰਾਵਾਂ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਕੋਈ ਗ੍ਰਿਫਤਾਰੀ ਨਹੀਂ ਹੋਈ। ਪਿੰਡ ਕੋਟਲੀ ਕਲਾ ਦੇ ਕਿਸਾਨ ਜਸਪ੍ਰੀਤ ਸਿੰਘ ਰਾਤ ਵੇਲੇ ਆਪਣੇ ਚਾਚਾ ਦੇ ਘਰ ਖੇਡਣ ਗਏ ਆਪਣੇ ਦੋ ਬੱਚਿਆਂ ਨੂੰ ਲੈ ਕੇ ਘਰ ਆ ਰਿਹਾ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ 2 ਵਿਅਕਤੀ ਹਥਿਆਰ ਲੈ ਕੇ ਆਏ ਤੇ ਉਨ੍ਹਾਂ ਜਸਪ੍ਰੀਤ ਸਿੰਘ ’ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਜਿਸ ਵਿਚ ਹਰਉਦੈਵੀਰ ਸਿੰਘ (6 ਸਾਲ) ਦੀ ਮੌਤ ਹੋ ਗਈ ਜਦਕਿ 10 ਸਾਲਾ ਨਵਸੀਰਤ ਕੌਰ ਨੂੰ ਗੋਲ਼ੀ ਦੇ ਛੱਰੇ ਲੱਗੇ। ਹਰਉਦੈਵੀਰ ਨੂੰ ਸਿਵਲ ਹਸਪਤਾਲ ਮਾਨਸਾ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਤੇ ਨਵਸੀਰਤ ਕੌਰ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News