ਅੰਮ੍ਰਿਤਪਾਲ ਸਬੰਧੀ ਹੁਣ ਤੱਕ ਦਾ ਵੱਡਾ ਖ਼ੁਲਾਸਾ, ਵਿਸਾਖੀ ’ਤੇ ਹੋਣਾ ਸੀ, ‘ਅਨੰਦਪੁਰ ਖ਼ਾਲਸਾ ਫ਼ੌਜ’ ਦਾ ਰਸਮੀ ਐਲਾਨ

03/22/2023 6:26:43 PM

ਸ੍ਰੀ ਅਨੰਦਪੁਰ ਸਾਹਿਬ ਮਾਰਚ (ਬਲਵੀਰ ਸੰਧੂ)- ਰੂਸ ਦੇ ਵੈਗਨਾਰ ਗਰੁੱਪ ਪ੍ਰਾਈਵੇਟ ਆਰਮੀ ਦੀ ਤਰਜ਼ ’ਤੇ ‘ਅਨੰਦਪੁਰ ਸਾਹਿਬ ਖ਼ਾਲਸਾ ਫ਼ੌਜ’ ਬਣਾਉਣ ਦਾ ਸੁਫ਼ਨਾ ਅੰਮ੍ਰਿਤਪਾਲ ਨੇ ਵੇਖਿਆ ਸੀ। ਇਸ ਕੰਮ ਲਈ ਉਸ ਨੇ ਕਰੋੜਾਂ ਰੁਪਏ ਫੰਡ ਦੇ ਤੌਰ 'ਤੇ ਬਾਹਰੋਂ ਮੰਗਵਾ ਲਏ ਸਨ। ਆਪਣੇ ‘ਅਨੰਦਪੁਰ ਸਾਹਿਬ ਖ਼ਾਲਸਾ ਫ਼ੌਜ’ ਬਣਾਉਣ ਦੇ ਪ੍ਰੋਗਰਾਮ ਨੂੰ ਉਸ ਵੱਲੋਂ ਵਿਸਾਖੀ ਮੌਕੇ ਸਾਕਾਰ ਕੀਤੇ ਜਾਣ ਦਾ ਪ੍ਰੋਗਰਾਮ ਵੱਡੀ ਪੱਧਰ ’ਤੇ ਉਲੀਕਿਆ ਗਿਆ ਸੀ। ਅੰਮ੍ਰਿਤਪਾਲ ਸਿੰਘ ਵੱਲੋਂ ਵਿਸਾਖੀ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਖ਼ਾਲਸਾ ਵਹੀਰ ਰਾਹੀਂ ਸੰਗਤਾਂ ਦਾ ਵੱਡਾ ਇਕੱਠ ਕਰਕੇ ‘ਅਨੰਦਪੁਰ ਸਾਹਿਬ ਖ਼ਾਲਸਾ ਫ਼ੌਜ’ ਦੀ ਸਥਾਪਨਾ ਦਾ ਐਲਾਨ ਕੀਤੇ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ, ਜਿਸ ਨੂੰ ਖ਼ੁਫ਼ੀਆ ਏਜੰਸੀਆਂ ਦੀ ਚੌਕਸੀ ਕਾਰਨ ਖ਼ਤਮ ਹੀ ਨਹੀਂ ਕੀਤਾ ਗਿਆ ਸਗੋਂ ਉਸ ਦੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਥਾਪੇ ਗਏ ਏਰੀਆ ਕਮਾਂਡਰਾਂ ਅਤੇ ਆਗੂਆਂ ਨੂੰ ਪੰਜਾਬ ਪੁਲਸ ਵੱਲੋਂ ਵੱਖ-ਵੱਖ ਧਰਾਵਾਂ ਹੇਠ ਪਰਚਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਜਦੋਂ ਪੱਤਰਕਾਰ ਵੱਲੋਂ ਕੌਮੀ ਤਿਉਹਾਰ ਹੋਲਾ-ਮਹੱਲਾ ’ਤੇ ਅੰਮ੍ਰਿਤਪਾਲ ਦੇ ਇਸ ਪ੍ਰੋਗਰਾਮ ਸ੍ਰੀ ਅਨੰਦਪੁਰ ਸਾਹਿਬ ਅਤੇ ਰੋਪੜ ਦੇ ਇੰਚਾਰਜ ਭਾਈ ਜਰਨੈਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਸ ਗੱਲ ਦਾ ਖ਼ੁਲਾਸਾ ਕੀਤਾ ਸੀ ਇਸ ਲਈ ਅਨੰਦਪੁਰ ਵਿਖੇ ਪ੍ਰੋਗਰਾਮ ਉਲੀਕਿਆ ਗਿਆ ਹੈ ਇਸ ਸਬੰਧੀ ਅਖ਼ਬਾਰਾਂ ’ਚ ਕੁਝ ਨਹੀਂ ਦਿੱਤਾ ਜਾਵੇਗਾ ਅਤੇ ਸਮਾਂ ਆਉਣ ’ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੰਮ੍ਰਿਤਪਾਲ ਜੀ ਇਸ ਬਾਰੇ ਜਾਣਕਾਰੀ ਦੇ ਸਕਣਗੇ, ਸਾਨੂੰ ਇਸ ਬਾਰੇ ਬੋਲਣ ਦਾ ਕੋਈ ਅਧਿਕਾਰ ਨਹੀਂ ਹੈ। ਇਸ ਪੱਤਰਕਾਰ ਨੂੰ ਵੀ ਇਹ ਬਿਆਨ ਦੇਣ ਵਾਲੇ ਭਾਈ ਜਰਨੈਲ ਸਿੰਘ ਨੂੰ ਵੀ ਰੂਪਨਗਰ ਪੁਲਸ ਵੱਲੋਂ ਹਿਰਾਸਤ ਵਿਚ ਲਿਆ ਗਿਆ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : IPS ਅਧਿਕਾਰੀ ਸਵਪਨ ਸ਼ਰਮਾ ਜਲੰਧਰ ਰੇਂਜ ਦੇ DIG ਵਜੋਂ ਨਿਯੁਕਤ

PunjabKesari

ਇਥੇ ਇਹ ਬਿਆਨ ਦੇਣ ਵਾਲੀ ਗੱਲ ਹੈ ਕਿ ਅੰਮ੍ਰਿਤਪਾਲ ਸਿੰਘ ਦਾ ਕੋਈ ਗੁਰੂ ਜ਼ਰੂਰ ਹੋਵੇਗਾ, ਜਿਸ ਦੇ ਹੁਕਮ ’ਤੇ ਵਿਸਾਖੀ ਮੌਕੇ ਸਮਾਰੋਹ ਆਯੋਜਿਤ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ ਜਿਸ ਨੂੰ ਕੇਂਦਰੀ ਗ੍ਰਹਿ ਮੰਤਰੀ, ਪੰਜਾਬ ਦੇ ਮੁੱਖ ਮੰਤਰੀ ਅਤੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਨੇ ਅਸਫ਼ਲ ਕਰ ਦਿੱਤਾ। ਪੰਜਾਬ ਪੁਲਸ ਅਤੇ ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਬਣਾਏ ਰੱਖਿਆ ਗਿਆ ਹੈ।

ਖ਼ਾਲਿਸਤਾਨ ਸਮਰੱਥਕਾਂ ਲਈ ਵਿਸ਼ੇਸ਼ ਹੈ ਸ੍ਰੀ ਅਨੰਦਪੁਰ ਸਾਹਿਬ
ਖ਼ਾਲਸਾ ਪੰਥ ਦਾ ਜਨਮ ਸਥਾਨ ਸ੍ਰੀ ਅਨੰਦਪੁਰ ਸਾਹਿਬ ਖ਼ਾਲਿਸਤਾਨ ਸਮਰੱਥਕਾਂ ਲਈ ਵਿਸ਼ੇਸ਼ ਹੈ। ਬੱਬਰ ਖ਼ਾਲਸਾ ਇੰਟਰਨੈਸ਼ਨਲ ਦਾ ਜਗਤਾਰ ਸਿੰਘ ਹਵਾਰਾ ਨੇ ਲੁੱਕ ਕੇ ਅਨੰਦਪੁਰ ਸਾਹਿਬ ਵਿਚ ਡੇਰਾ ਲਾਇਆ ਸੀ। ਉਹ ਇਕ ਲਾਲ ਸਾਈਕਲ ’ਤੇ ਸਬਜ਼ੀਆਂ ਅਤੇ ਅਖ਼ਬਾਰ ਖ਼ਰੀਦਣ ਲਈ ਸ੍ਰੀ ਅਨੰਦਪੁਰ ਸਾਹਿਬ ਜਾਂਦਾ ਸੀ। ਖ਼ਾਲਿਸਤਾਨ ਕਮਾਂਡੋ ਫੋਰਸ ਦਾ ਮੁਖੀ ਵਾਸਨ ਸਿੰਘ ਜਫਰਵਾਲ ਪੰਜਾਬ ਪੁਲਸ ਦੇ ਸਾਬਕਾ ਆਈ. ਏ. ਐੱਸ. ਅਧਿਕਾਰੀ ਲੋਕਨਾਥ ਅੰਗਰਾ ਦੇ ਸਾਹਮਣੇ ਸਰੈਂਡਰ ਕਰਨ ਤੋਂ ਪਹਿਲਾਂ ਕੀਰਤਪੁਰ ਸਾਹਿਬ ਵਿਚ ਘੁੰਮਦਾ ਸੀ। ਇਸੇ ਤਰ੍ਹਾਂ ਅੰਮ੍ਰਿਤਪਾਲ ਸਿੰਘ ਨੇ ਵੀ ਅਫਨੀ ਸੰਭਾਵੀ ਯੋਜਨਾ ਲਈ ਸ੍ਰੀ ਅਨੰਦਪੁਰ ਸਾਹਿਬ ਨੂੰ ਹੀ ਚੁਣਿਆ। ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਖ਼ਾਲਸਾ ਪੰਥ ਦੇ ਜਨਮਸਥਾਨ ਸ੍ਰੀ ਅਨੰਦਪੁਰ ਸਾਹਿਬ ਪਹੁੰਚਣ ਤੋਂ ਬਾਅਦ ਵੱਖ-ਵੱਖ ਭਾਸ਼ਣਾਂ ਵਿਚ ਨੌਜਵਾਨਾਂ ਤੋਂ ਮਾਰਗਦਰਸ਼ਨ ਕਰਨ ਦੀ ਅਪੀਲ ਕੀਤੀ ਸੀ।

PunjabKesari

ਅੰਮ੍ਰਿਤਪਾਲ ਪਾਕਿ ਜਾਂ ਨੇਪਾਲ ਭੱਜ ਗਿਆ ਤਾਂ ਉਸ ਨੂੰ ਫੜਨਾ ਹੋ ਜਾਵੇਗਾ ਔਖਾ
ਪਾਕਿਸਤਾਨ ਨਾਲ ਭਾਰਤ ਦੀ ਕੋਈ ਹਵਾਲਗੀ ਸੰਧੀ ਨਹੀਂ, ਨੇਪਾਲ ਨਾਲ ਵੀ ਸੰਧੀ ਢਿੱਲੀ

ਖ਼ਾਲਿਸਤਾਨ ਸਮਰਥਕ ਅਤੇ ਕੱਟੜਪੰਥੀ ਨੇਤਾ ਅੰਮ੍ਰਿਤਪਾਲ ਸਿੰਘ ਪੰਜਾਬ ਪੁਲਸ ਲਈ ਸਿਰਦਰਦ ਬਣਿਆ ਹੋਇਆ ਹੈ। ਪੰਜਾਬ ਪੁਲਸ ਦੀਆਂ ਕਈ ਟੀਮਾਂ ਦੀ ਲਗਾਤਾਰ ਛਾਪੇਮਾਰੀ ਨਾਲ ਉਸ ਦਾ ਪਰਛਾਵਾਂ ਤੱਕ ਨਹੀਂ ਮਿਲਿਆ ਹੈ। ਅਜਿਹੇ ’ਚ ਸਵਾਲ ਉੱਠਣ ਲੱਗਾ ਹੈ ਕਿ ਕਿਤੇ ਅੰਮ੍ਰਿਤਪਾਲ ਸਿੰਘ ਨੇ ਦੇਸ਼ ਦੀ ਸਰਹੱਦ ਪਾਰ ਕਰਕੇ ਵਿਦੇਸ਼ ’ਚ ਤਾਂ ਨਹੀਂ ਸ਼ਰਣ ਲੈ ਲਈ। ਅੰਮ੍ਰਿਤਪਾਲ ਖ਼ਿਲਾਫ਼ 6 ਐੱਫ਼. ਆਈ. ਆਰ. ਦਰਜ ਹਨ ਅਤੇ ਨੈਸ਼ਨਲ ਸਕਿਓਰਿਟੀ ਐਕਟ (ਐੱਨ. ਐੱਸ. ਏ.) ਲਾ ਦਿੱਤਾ ਗਿਆ ਹੈ। ਹੁਣ ਜੇ ਉਹ ਕਿਸੇ ਦੂਜੇ ਦੇਸ਼ ’ਚ ਲੁਕ ਗਿਆ ਤਾਂ ਉਸ ਨੂੰ ਭਾਰਤ ਵਾਪਸ ਲਿਆਉਣਾ ਮੁਸ਼ਕਲ ਵੀ ਹੋ ਸਕਦਾ ਹੈ ਕਿਉਂਕਿ ਸਾਡੀ ਕਈ ਦੇਸ਼ਾਂ ਨਾਲ ਹਵਾਲਗੀ ਸੰਧੀ ਹੀ ਨਹੀਂ ਹੈ। ਵਿਦੇਸ਼ ਭੱਜਣਾ ਕਈ ਵਾਰ ਅਪਰਾਧੀਆਂ ਦਾ ਬਚ ਨਿਕਲਣ ਦਾ ਵੱਡਾ ਰਾਹ ਬਣ ਜਾਂਦਾ ਹੈ। 4 ਦਿਨਾਂ ਤੋਂ ਫਰਾਰ ਚੱਲ ਰਹੇ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਕਈ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਉਸ ਦਾ ਕੋਈ ਸੁਰਾਗ ਨਹੀਂ ਹੈ। ਉਸ ਦੇ ਪਾਕਿਸਤਾਨ ਜਾਂ ਨੇਪਾਲ ’ਚ ਦਾਖਲ ਹੋਣ ਦੀਆਂ ਵੀ ਅਟਲਕਾਂ ਲਾਈਆਂ ਜਾ ਰਹੀਆਂ ਹਨ। ਇਸੇ ਖਦਸ਼ੇ ਨਾਲ ਬਾਰਡਰ ’ਤੇ ਸਖ਼ਤ ਨਿਗਰਾਨੀ ਕੀਤੀ ਜਾ ਰਹੀ ਹੈ। ਜੇ ਉਹ ਪਾਕਿਸਤਾਨ ਪਹੁੰਚ ਗਿਆ ਤਾਂ ਮੁੜ ਉਸ ਨੂੰ ਲਿਆਉਣ ਬੇਹੱਦ ਔਖਾ ਹੋ ਸਕਦਾ ਹੈ। ਨੇਪਾਲ ’ਚ ਵੀ ਉਸ ਦੇ ਪਹੁੰਚਣ ਤੋਂ ਬਾਅਦ ਉਸ ਦਾ ਪਤਾ ਲਗਾਉਣਾ ਸੌਖਾਲਾ ਨਹੀਂ ਹੋਵੇਗਾ।

ਇਹ ਵੀ ਪੜ੍ਹੋ : ਪਿੱਲਰ 'ਤੇ ਰੈਸਟੋਰੈਂਟ, ਬਿਆਸ ਦਰਿਆ 'ਤੇ ਬਣੇਗਾ ਪੰਜਾਬ ਦਾ ਪਹਿਲਾ 800 ਮੀਟਰ ਲੰਬਾ ਕੇਬਲ ਬਰਿੱਜ

PunjabKesari

ਕਿਨ੍ਹਾਂ-ਕਿਨ੍ਹਾਂ ਦੇਸ਼ਾਂ ਨਾਲ ਹੈ ਸਾਡੀ ਹਵਾਲਗੀ ਸੰਧੀ
ਭਾਰਤ ਦੀ 48 ਦੇਸ਼ਾਂ ਨਾਲ ਹਵਾਲਗੀ ਸੰਧੀ ਹੈ। ਇਨ੍ਹਾਂ ’ਚ ਅਮਰੀਕਾ, ਬ੍ਰਿਟੇਨ, ਕੈਨੇਡਾ, ਫਰਾਂਸ, ਜਰਮਨੀ, ਆਸਟ੍ਰੇਲੀਆ, ਸਾਊਦੀ ਅਰਬ ਅਤੇ ਰੂਸ ਵਰਗੇ ਵੱਡੇ ਦੇਸ਼ ਵੀ ਸ਼ਾਮਲ ਹਨ। ਉੱਥੇ ਹੀ 12 ਦੇਸ਼ਾਂ ਨਾਲ ਸਾਡੀ ਹਵਾਲਗੀ ਵਿਵਸਥਾ ਹੈ। ਇਨ੍ਹਾਂ ਦੋਹਾਂ ’ਚ ਫਰਕ ਓਹੀ ਹੈ ਜੋ ਲਿਖਤੀ ਅਤੇ ਬੋਲੇ ਗਏ ਵਾਅਦੇ ’ਚ ਹੁੰਦਾ ਹੈ। ਵਿਵਸਥਾ ’ਚ ਇਹ ਵੀ ਹੋ ਸਕਦਾ ਹੈ ਕਿ ਕਿਸੇ ਕਾਨੂੰਨ ਦੀ ਆੜ ’ਚ ਅੱਗੇ ਚਲ ਕੇ ਦੇਸ਼ ਅਪਰਾਧੀ ਨੂੰ ਦੂਜੇ ਦੇਸ਼ ਨੂੰ ਨਾ ਸੌਂਪੇ।

ਇਨ੍ਹਾਂ ਦੇਸ਼ਾਂ ਦੇ ਨਾਲ ਨਹੀਂ ਹੈ ਸਮਝੌਤਾ
ਗੁਆਂਢੀ ਦੇਸ਼ਾਂ ਦੇ ਨਾਲ ਸਾਡੀ ਹਵਾਲਗੀ ਸੰਧੀ ਨਹੀਂ ਹੈ। ਇਨ੍ਹਾਂ ’ਚ ਪਾਕਿਸਤਾਨ, ਅਫ਼ਗਾਨਿਸਤਾਨ, ਬੰਗਲਾਦੇਸ਼, ਚੀਨ, ਮਾਲਦੀਵ ਅਤੇ ਮਿਆਂਮਾਰ ਸ਼ਾਮਲ ਹਨ। ਨੇਪਾਲ ਨਾਲ ਵੀ ਇਹ ਸੰਧੀ ਬਹੁਤੀ ਪ੍ਰਭਾਵਸ਼ਾਲੀ ਨਹੀਂ ਹੈ। ਅਕਤੂਬਰ 1953 ਤੋਂ ਹੀ ਕੋਇਰਾਲਾ ਸਰਕਾਰ ਦੇ ਸਮੇਂ ਭਾਰਤ ਅਤੇ ਨੇਪਾਲ ਨੇ ਹਵਾਲਗੀ ਸੰਧੀ ਕੀਤੀ ਸੀ ਪਰ ਬਾਅਦ ’ਚ ਇਸ ’ਚ ਸੋਧ ਦੀ ਲੋੜ ਮਹਿਸੂਸ ਕੀਤੀ ਗਈ। 2006 ਤੋਂ ਬਾਅਦ ਕਈ ਵਾਰ ਦੋਵੇਂ ਦੇਸ਼ ਸਮਝੌਤਾ ਕਰਨ ਦੇ ਨੇੜੇ ਪਹੁੰਚੇ ਪਰ ਕਿਸੇ ਨਾਲ ਕਿਸੇ ਕਾਰਨ ਰੁਕ ਗਏ। ਇਸ ਦੇ ਪਿੱਛੇ ਚੀਨ ਦੀ ਇੱਛਾ ਵੀ ਮੰਨੀ ਜਾਂਦੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News