ਰੇਲ ਯਾਤਰੀਆਂ ਲਈ ਰਾਹਤ ਭਰੀ ਖ਼ਬਰ, ਰੱਦ ਕੀਤੀਆਂ ਗਈਆਂ ਟ੍ਰੇਨਾਂ ਦੀ ਮੁੜ ਸ਼ੁਰੂ ਹੋਈ ਆਵਾਜਾਈ

Wednesday, Aug 28, 2024 - 05:12 AM (IST)

ਰੇਲ ਯਾਤਰੀਆਂ ਲਈ ਰਾਹਤ ਭਰੀ ਖ਼ਬਰ, ਰੱਦ ਕੀਤੀਆਂ ਗਈਆਂ ਟ੍ਰੇਨਾਂ ਦੀ ਮੁੜ ਸ਼ੁਰੂ ਹੋਈ ਆਵਾਜਾਈ

ਜਲੰਧਰ (ਪੁਨੀਤ)– ਸਾਹਨੇਵਾਲ ਸਟੇਸ਼ਨ ’ਤੇ ਟ੍ਰੈਫਿਕ ਬਲਾਕ ਹੋਣ ਕਾਰਨ ਸ਼ਾਨ-ਏ-ਪੰਜਾਬ, ਦਿੱਲੀ-ਪਠਾਨਕੋਟ ਸਮੇਤ ਕਈ ਟ੍ਰੇਨਾਂ ਨੂੰ ਰੱਦ ਕੀਤਾ ਗਿਆ ਸੀ ਪਰ ਹੁਣ ਵੱਖ-ਵੱਖ ਟ੍ਰੇਨਾਂ ਦੀ ਆਵਾਜਾਈ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਨਾਲ ਰੇਲ ਯਾਤਰੀਆਂ ਨੂੰ ਰਾਹਤ ਮਿਲੇਗੀ।

ਇਸੇ ਸਿਲਸਿਲੇ ਵਿਚ 22430 ਪਠਾਨਕੋਟ-ਦਿੱਲੀ ਦੀ ਆਵਾਜਾਈ 27 ਅਗਸਤ ਤੋਂ ਸ਼ੁਰੂ ਹੋਵੇਗੀ ਅਤੇ ਸ਼ਾਨ-ਏ-ਪੰਜਾਬ ਰੁਟੀਨ ਵਿਚ ਆਪਣੀਆਂ ਸੇਵਾਵਾਂ ਦੇਵੇਗੀ। ਇਸੇ ਤਰ੍ਹਾਂ 12411 ਚੰਡੀਗੜ੍ਹ-ਦਿੱਲੀ ਇੰਟਰਸਿਟੀ ਦਾ ਸਫਰ ਵੀ ਸ਼ੁਰੂ ਹੋ ਚੁੱਕਾ ਹੈ, ਜਦੋਂ ਕਿ ਦੇਰੀ ਨਾਲ ਚੱਲਣ ਵਾਲੀਆਂ ਟ੍ਰੇਨਾਂ ਨੂੰ ਆਨ-ਟਾਈਮ ਕਰਵਾ ਦਿੱਤਾ ਗਿਆ ਹੈ।

ਆਵਾਜਾਈ ਸ਼ੁਰੂ ਹੋਣ ਦੇ ਸਿਲਸਿਲੇ ਵਿਚ ਸ਼ਾਨ-ਏ-ਪੰਜਾਬ ਦਿੱਲੀ ਤੋਂ ਅੰਮ੍ਰਿਤਸਰ ਦੇ ਆਪਣੇ ਰੂਟ ’ਤੇ ਜਲੰਧਰ ਦੇ ਤੈਅ ਸਮੇਂ 12.50 ਤੋਂ 40 ਮਿੰਟ ਦੀ ਦੇਰੀ ਨਾਲ 1.30 ਵਜੇ ਸਿਟੀ ਸਟੇਸ਼ਨ ’ਤੇ ਪਹੁੰਚੀ, ਜਦਕਿ ਅੰਮ੍ਰਿਤਸਰ ਤੋਂ ਦਿੱਲੀ ਰੂਟ ’ਤੇ 12498 ਸਿਰਫ 13 ਮਿੰਟ ਦੇਰੀ ਨਾਲ ਅੱਗੇ ਰਵਾਨਾ ਹੋਈ।

ਇਹ ਵੀ ਪੜ੍ਹੋ- ਰੱਖੜੀ ਵਾਲੇ ਦਿਨ ਨੌਜਵਾਨ ਨੇ ਭੈਣ-ਭਰਾ ਦੇ ਰਿਸ਼ਤੇ ਨੂੰ ਕੀਤਾ ਦਾਗ਼ਦਾਰ, ਮਾਂ ਕਹਿੰਦੀ- 'ਕੋਈ ਗੱਲ ਨਹੀਂ...'

ਦਿੱਲੀ ਤੋਂ ਆਉਂਦੇ ਸਮੇਂ 12029 ਸਵਰਨ ਸ਼ਤਾਬਦੀ 12.06 ਤੋਂ ਅੱਧਾ ਘੰਟਾ ਲੇਟ ਰਹੀ, ਜਦਕਿ 12030 ਅੰਮ੍ਰਿਤਸਰ ਤੋਂ ਦਿੱਲੀ ਜਾਂਦੇ ਸਮੇਂ ਜਲੰਧਰ ਆਨ ਟਾਈਮ ਰਿਕਾਰਡ ਹੋਈ। 22401 ਊਧਮਪੁਰ ਐਕਸਪ੍ਰੈੱਸ ਜਲੰਧਰ ਦੇ ਆਪਣੇ ਤੈਅ ਸਮੇਂ 3.30 ਤੋਂ ਸਾਢੇ 4 ਘੰਟੇ ਦੀ ਦੇਰੀ ਨਾਲ 7.53 ’ਤੇ ਪੁੱਜੀ, ਜਦੋਂ ਕਿ 12903 ਗੋਲਡਨ ਟੈਂਪਲ ਮੇਲ 4 ਘੰਟੇ ਦੇਰੀ ਨਾਲ ਸਪਾਟ ਹੋਈ। ਮਾਲਵਾ ਐਕਸਪ੍ਰੈੱਸ 12919 ਸਾਢੇ 10 ਦੇ ਤੈਅ ਸਮੇਂ ਤੋਂ 2 ਘੰਟੇ ਦੀ ਦੇਰੀ ਨਾਲ 12.41 ’ਤੇ ਪੁੱਜੀ।

12238 ਬੇਗਮਪੁਰਾ ਐਕਸਪ੍ਰੈੱਸ ਆਪਣੇ ਤੈਅ ਸਮੇਂ 5.25 ਤੋਂ ਡੇਢ ਘੰਟੇ ਦੀ ਦੇਰੀ ਨਾਲ 7 ਵਜੇ ਪੁੱਜੀ। 22941 ਊਧਮਪੁਰ ਵੀਕਲੀ ਸੁਪਰ ਫਾਸਟ ਐਕਸਪ੍ਰੈੱਸ 5.08 ਦੇ ਆਪਣੇ ਤੈਅ ਸਮੇਂ ਤੋਂ 2 ਘੰਟੇ ਦੀ ਦੇਰੀ ਨਾਲ 7.15 ਵਜੇ ਦੇ ਲੱਗਭਗ ਕੈਂਟ ਸਟੇਸ਼ਨ ’ਤੇ ਪੁੱਜੀ। ਲੇਟ ਰਹਿਣ ਵਾਲੀਆਂ ਹੋਰ ਟ੍ਰੇਨਾਂ ਵਿਚ ਆਮਰਪਾਲੀ 15707 ਕਟਿਹਾਰ-ਅੰਮ੍ਰਿਤਸਰ 10.30 ਦੇ ਤੈਅ ਸਮੇਂ ਤੋਂ 40 ਮਿੰਟ ਦੀ ਦੇਰੀ ਨਾਲ ਲੱਗਭਗ ਸਵਾ 11 ਵਜੇ ਸਿਟੀ ਸਟੇਸ਼ਨ ’ਤੇ ਪੁੱਜੀ।

ਇਹ ਵੀ ਪੜ੍ਹੋ- ਨਹੀਂ ਰਿਲੀਜ਼ ਹੋਵੇਗੀ ਕੰਗਨਾ ਦੀ Emergency ! ਸਿੱਖ ਜਥੇਬੰਦੀਆਂ ਨੇ ਕਰ'ਤਾ ਵੱਡਾ ਐਲਾਨ

ਵੈਸ਼ਨੋ ਦੇਵੀ ਸਮੇਤ ਵੱਖ-ਵੱਖ ਟ੍ਰੇਨਾਂ ਦੇ ਸ਼ਾਰਟ ਟਰਮੀਨੇਟ ਅਤੇ ਦੇਰੀ ਦਾ ਸਿਲਸਿਲਾ ਖ਼ਤਮ
ਰੇਲਵੇ ਵੱਲੋਂ ਫਿਰੋਜ਼ਪੁਰ-ਚੰਡੀਗੜ੍ਹ 14630, ਜਲੰਧਰ-ਦਰਭੰਗਾ 22551, ਅੰਮ੍ਰਿਤਸਰ ਤੋਂ ਸਹਰਸਾ 15531 ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ ਸੀ ਅਤੇ ਦੂਜੇ ਰੂਟ 14629, 22552, 15532 ਨੂੰ ਸ਼ਾਰਟ ਆਰਗੇਨਾਈਜ਼ਡ ਕੀਤਾ ਗਿਆ ਸੀ। ਇਸੇ ਤਰ੍ਹਾਂ ਨਾਲ ਟ੍ਰੇਨਾਂ ਦੀ ਦੇਰੀ ਦੇ ਸਿਲਸਿਲੇ ਵਿਚ ਮਾਤਾ ਵੈਸ਼ਨੋ ਦੇਵੀ ਡਾ. ਅੰਬੇਡਕਰ ਨਗਰ 12920, ਅੰਮ੍ਰਿਤਸਰ-ਜਯਨਗਰ 14674, ਅੰਮ੍ਰਿਤਸਰ-ਟਾਟਾ ਨਗਰ 18104, 12920, 22424, 12380, 12920, 22424, 12380, 12920, 14650, 12476, 12925 ਆਦਿ ਟ੍ਰੇਨਾਂ ਨੂੰ ਦੇਰੀ ਨਾਲ ਚਲਾਇਆ ਜਾ ਰਿਹਾ ਸੀ ਪਰ ਹੁਣ ਉਕਤ ਟ੍ਰੇਨਾਂ ਦੀ ਦੇਰੀ ਦਾ ਸਿਲਸਿਲਾ ਵੀ ਖ਼ਤਮ ਕਰ ਦਿੱਤਾ ਗਿਆ ਹੈ, ਜੋ ਕਿ ਯਾਤਰੀਆਂ ਲਈ ਰਾਹਤ ਦਾ ਕੰਮ ਕਰੇਗਾ। ਉਥੇ ਹੀ, ਹੋਰਨਾਂ ਕਾਰਨ ਕਰ ਕੇ ਟ੍ਰੇਨਾਂ ਲੇਟ ਹੋ ਸਕਦੀਆਂ ਹਨ, ਇਸ ਲਈ ਯਾਤਰੀਆਂ ਨੂੰ ਆਪਣੀ ਟ੍ਰੇਨ ਬਾਰੇ ਪੂਰੀ ਜਾਣਕਾਰੀ ਲੈ ਕੇ ਹੀ ਸਫਰ ’ਤੇ ਨਿਕਲਣਾ ਚਾਹੀਦਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News