ਵੱਡਾ ਦਰਦਨਾਕ ਹਾਦਸਾ: ਬੱਚੀ ਦੇ ਸਿਰ ਉੱਪਰੋਂ ਲੰਘਿਆ ਟਾਇਰ, ਮਾਂ ਸਾਹਮਣੇ ਹੋਈ ਕੁੜੀ ਦੀ ਮੌਤ (ਵੀਡੀਓ)
Monday, Mar 25, 2024 - 04:13 AM (IST)
ਜਲੰਧਰ - ਜਲੰਧਰ ਤੋਂ ਅੰਮ੍ਰਿਤਸਰ ਜਾਂਦੇ ਪਰਿਵਾਰ ਨਾਲ ਐਤਵਾਰ ਬਾਅਦ ਦੁਪਹਿਰ ਇੱਕ ਵੱਡਾ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਸੜਕ ਹਾਦਸੇ ਵਿੱਚ ਆਪਣੇ ਪਿਤਾ ਨਾਲ ਸਕੂਟੀ 'ਤੇ ਸਵਾਰ 7 ਸਾਲਾਂ ਬੱਚੀ ਦੀ ਮੌਕੇ ਦੇ 'ਤੇ ਹੀ ਦਰਦਨਾਕ ਮੌਤ ਹੋ ਗਈ, ਜਦਕਿ ਇਸ ਦੇ ਨਾਲ ਹੀ ਬੱਚੀ ਦੇ ਮਾਤਾ-ਪਿਤਾ ਅਤੇ ਉਸ ਦੀ ਭੈਣ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਇਲਾਜ ਲਈ ਹਸਪਤਾਲ ਲਜਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਇਕ ਅਣਪਛਾਤੇ ਟਰਾਲੇ ਵਲੋਂ ਸਕੂਟੀ ਨੂੰ ਟੱਕਰ ਮਾਰਨ ਕਾਰਨ ਵਾਪਰਿਆ। ਸਕੂਟੀ 'ਤੇ ਸਵਾਰ ਪਰਿਵਾਰ ਜਲੰਧਰ ਤੋਂ ਅੰਮ੍ਰਿਤਸਰ ਨੂੰ ਜਾ ਰਿਹਾ ਸੀ, ਇਸੇ ਦੌਰਾਨ ਮੁੱਖ ਮਾਰਗ 'ਤੇ ਕਰਤਾਰਪੁਰ ਨੇੜੇ ਹਾਦਸਾ ਹੋ ਗਿਆ।
ਇਹ ਵੀ ਪੜ੍ਹੋ - ਲੋਕ ਸਭਾ ਚੋਣਾਂ ਲਈ ਭਾਜਪਾ ਦਾ ਮਾਸਟਰ ਸਟ੍ਰੋਕ, ਟੀਵੀ ਦੇ 'ਰਾਮ' ਨੂੰ ਮੇਰਠ ਤੋਂ ਉਤਾਰਿਆ ਮੈਦਾਨ 'ਚ
ਉਕਤ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਇਸ ਆਪਣੇ ਮਾਤਾ ਪਿਤਾ ਨਾਲ ਸਕੂਟੀ ਤੇ ਸਵਾਰ ਕਰੀਬ 7 ਸਾਲਾਂ ਬੱਚੀ ਦੇ ਸਿਰ ਉਤੋਂ ਟਰਾਲਾ ਲੰਘ ਜਾਣ ਕਾਰਨ ਉਸ ਦੀ ਖੋਪੜੀ ਦੇ ਟੁਕੜੇ ਹੋ ਗਏ ਅਤੇ ਮੌਕੇ 'ਤੇ ਹੀ ਮੌਤ ਹੋ ਗਈ। ਉਥੇ ਹੀ ਸਕੂਟੀ ਚਾਲਕ, ਇਕ ਔਰਤ ਅਤੇ ਇਕ ਹੋਰ ਬੱਚੀ ਇਸ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਏ ਹਨ। ਘਟਨਾ ਸਬੰਧੀ ਜਾਣਕਾਰੀ ਮਿਲਣ 'ਤੇ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀ ਸਬ ਇੰਸਪੈਕਟਰ ਸੁਖਪਾਲ ਸਿੰਘ ਆਪਣੀ ਟੀਮ ਸਮੇਤ ਮੌਕੇ 'ਤੇ ਪੁੱਜੇ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ - BJP ਨੇ ਜਾਰੀ ਕੀਤੀ ਲੋਕ ਸਭਾ ਉਮੀਦਵਾਰਾਂ ਦੀ 5ਵੀਂ ਸੂਚੀ, ਅਰੁਣ ਗੋਵਿਲ ਨੂੰ ਮੇਰਠ ਤੋਂ ਮਿਲੀ ਟਿਕਟ, ਦੇਖੋ ਪੂਰੀ ਲਿਸਟ
ਇਸ ਦੇ ਨਾਲ ਹੀ ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਅਣਪਛਾਤੇ ਟਰਾਲਾ ਚਾਲਕ ਦੀ ਪਛਾਣ ਕਰਨ ਲਈ ਹੋਰਨਾਂ ਟੀਮਾਂ ਨੂੰ ਸੂਚਨਾ ਦੇ ਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੌਰਾਨ ਮੌਕੇ 'ਤੇ ਹਾਜ਼ਰ ਚਸ਼ਮਦੀਦ ਸੰਦੀਪ ਕੁਮਾਰ ਨੇ ਦੱਸਿਆ ਕਿ ਉਕਤ ਸਕੂਟੀ ਚਾਲਕ ਨੂੰ ਪਿੱਛੋਂ ਆ ਰਹੇ ਟਰਾਲੇ ਵੱਲੋਂ ਸਾਈਡ ਮਾਰੀ ਗਈ, ਜਿਸ ਦੌਰਾਨ ਸਕੂਟੀ ਚਾਲਕ ਡਿੱਗ ਗਿਆ ਅਤੇ ਉਸ ਦੇ ਨਾਲ ਬੈਠੀ ਬੱਚੀ ਸੜਕ 'ਤੇ ਡਿੱਗਣ ਦੌਰਾਨ ਟਰਾਲਾ ਦਾ ਟਾਇਰ ਉਸ ਦੇ ਉਪਰੋਂ ਲੰਘ ਗਿਆ। ਫਿਲਹਾਲ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ।
ਇਹ ਵੀ ਪੜ੍ਹੋ - ਭਾਜਪਾ ਨੇ ਕੰਗਨਾ ਰਣੌਤ ਨੂੰ ਉਤਾਰਿਆ ਮੈਦਾਨ 'ਚ, ਜਾਣੋ ਲੋਕ ਸਭਾ ਚੋਣਾਂ ਲੜਨ ਬਾਰੇ ਕੀ ਕਿਹਾ (ਵੀਡੀਓ)
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e