ਵੱਡੀ ਖਬਰ : ਅਮਰੀਕਾ ''ਚ ਪੰਜਾਬੀ ਮੁੰਡੇ ਦੀ ਗੋਲੀਆ ਮਾਰ ਕੇ ਹੱਤਿਆ

Saturday, Aug 22, 2026 - 08:10 PM (IST)

ਵੱਡੀ ਖਬਰ : ਅਮਰੀਕਾ ''ਚ ਪੰਜਾਬੀ ਮੁੰਡੇ ਦੀ ਗੋਲੀਆ ਮਾਰ ਕੇ ਹੱਤਿਆ

ਬੇਗੋਵਾਲ, (ਰਜਿੰਦਰ)- ਭੁਲੱਥ ਹਲਕੇ ਦੇ ਐੱਨ.ਆਰ.ਆਈ. ਇਲਾਕੇ ਬੇਗੋਵਾਲ ਦੇ ਪਿੰਡ ਜੱਬੋਵਾਲ ਦੇ 25 ਸਾਲਾਂ ਨੌਜਵਾਨ ਗੁਰਦੀਪ ਸਿੰਘ ਦੀ ਅਮਰੀਕਾ ਦੇ ਨਿਊਯਾਰਕ ਵਿਚ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿਆਰਾ ਲਾਲ ਵਾਸੀ ਜੱਬੋਵਾਲ ਨੇ ਦੱਸਿਆ ਕਿ ਕਰੀਬ 9 ਸਾਲ ਪਹਿਲਾਂ ਚੰਗੇ ਭਵਿੱਖ ਲਈ ਉਸਨੇ ਆਪਣੇ ਪੁੱਤਰ ਗੁਰਦੀਪ ਸਿੰਘ ਨੂੰ ਅਮਰੀਕਾ ਭੇਜਿਆ ਸੀ। ਜਿਸਦੀ ਉਮਰ ਹੁਣ 25 ਸਾਲ ਹੈ। ਉਸਦਾ ਬੇਟਾ ਅਮਰੀਕਾ ਵਿਚ ਕੱਚਾ ਸੀ, ਜਿਥੇ ਪੱਕਾ ਹੋਣ ਲਈ ਉਸਦਾ ਕੇਸ ਲੱਗਾ ਹੋਇਆ ਸੀ।

ਉਨ੍ਹਾਂ ਦੱਸਿਆ ਕਿ ਗੁਰਦੀਪ ਸਿੰਘ ਅਮਰੀਕਾ ਵਿਚ ਪਹਿਲਾਂ ਸਟੋਰ ਵਿਚ ਕੰਮ ਕਰਦਾ ਸੀ ਅਤੇ ਪਿਛਲੇ ਸਮੇਂ ਤੋਂ ਰਾਤ ਸਮੇਂ ਪਿਜ਼ਾ ਡਿਲੀਵਰੀ ਦਾ ਕੰਮ ਕਰ ਰਿਹਾ ਸੀ। ਅੱਜ ਅਮਰੀਕਾ ਦੇ ਸਮੇਂ ਮੁਤਾਬਕ ਰਾਤ ਨੂੰ ਅਤੇ ਭਾਰਤੀ ਸਮੇਂ ਮੁਤਾਬਕ 22 ਅਗਸਤ ਸ਼ਨੀਵਾਰ ਨੂੰ ਦਿਨ ਦੇ 1 ਵਜੇ ਦੇ ਕਰੀਬ ਜਦੋਂ ਉਹ ਪਿਜ਼ੀ ਡਿਲੀਵਰ ਕਰਨ ਗਿਆ ਤਾਂ ਕੁਝ ਅਮਰੀਕਨ ਕਾਲੇ ਵਿਅਕਤੀਆਂ ਨੇ ਗੁਰਦੀਪ ਕੋਲੋਂ ਪਿਜ਼ਾ ਲੈ ਲਿਆ ਅਤੇ ਪੈਸੇ ਦੇਣ ਤੋਂ ਨਾਂਹ ਕਰ ਦਿੱਤੀ। ਪਰ ਜਦੋਂ ਗੁਰਦੀਪ ਪੈਸਿਆਂ ਦੀ ਮੰਗ ਕਰਨ ਲੱਗਿਆ ਤਾਂ ਅਮਰੀਕਨ ਕਾਲੇ ਵਿਅਕਤੀ ਨੇ ਗੁਰਦੀਪ ਸਿੰਘ ਨੂੰ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।  ਪਿਆਰਾ ਲਾਲ ਨੇ ਦੱਸਿਆ ਕਿ ਉਸਦੇ ਭਤੀਜੇ ਨੇ ਉਨ੍ਹਾਂ ਨੂੰ ਇਹ ਸਾਰੀ ਗੱਲਬਾਤ ਫੋਨ ਰਾਹੀਂ ਦੱਸੀ ਹੈ ਜੋ ਕਿ ਅਮਰੀਕਾ ਵਿਚ ਰਹਿ ਰਿਹਾ ਹੈ।

 ਉਨ੍ਹਾਂ ਦੱਸਿਆ ਕਿ ਭਤੀਜੇ ਅਨੁਸਾਰ ਗੁਰਦੀਪ ਸਿੰਘ ਦੀ ਛਾਤੀ 'ਚ ਗੋਲੀਆਂ ਮਾਰੀਆਂ ਗਈਆਂ ਹਨ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਿਆਰਾ ਲਾਲ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਇਸ ਵੇਲੇ ਰਾਤ ਹੈ, ਸਵੇਰ ਹੋਣ 'ਤੇ ਉਨ੍ਹਾਂ ਦੇ ਲੋਕ ਮੌਕੇ 'ਤੇ ਪਹੁੰਚਣਗੇ। ਉਨ੍ਹਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸਦੇ ਬੇਟੇ ਦੀ ਮ੍ਰਿਤਕ ਦੇਹ ਨੂੰ ਅਮਰੀਕਾ ਤੋਂ ਭਾਰਤ ਲਿਆਂਦਾ ਜਾਵੇ।  ਦੂਜੇ ਪਾਸੇ ਪਿੰਡ ਜੱਬੋਵਾਲ ਦੇ ਨੌਜਵਾਨ ਦੀ ਅਮਰੀਕਾ 'ਚ ਗੋਲੀਆਂ ਮਾਰ ਕੇ ਹੱਤਿਆ ਕਰਨ ਦੀ ਖਬਰ ਨੂੰ ਲੈ ਕੇ ਪਿੰਡ ਵਿੱਚ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shubam Kumar

Content Editor

Related News