ਵੱਡੀ ਖ਼ਬਰ: ਕੰਵਰ ਸੰਧੂ ਨਹੀਂ ਲੜਨਗੇ ਚੋਣਾਂ, ਕਿਹਾ- ਅਸੀਂ ਸਿਆਸਤ ਬਦਲਣ ਲਈ ਆਏ ਸੀ ਨਾ ਕਿ ਪਾਰਟੀ ਬਦਲਣ ਲਈ (ਵੀਡੀਓ)
Friday, Dec 03, 2021 - 02:06 AM (IST)
ਚੰਡੀਗੜ੍ਹ- ਆਮ ਆਦਮੀ ਪਾਰਟੀ 'ਚੋਂ ਮੁਅੱਤਲ ਚੱਲ ਰਹੇ ਅਤੇ ਹਲਕਾ ਖਰੜ ਤੋਂ ਪਾਰਟੀ ਦੇ ਵਿਧਾਇਕ ਕੰਵਰ ਸੰਧੂ ਵੱਲੋਂ ਆਪਣੇ ਫੇਸਬੁੱਕ ਪੇਜ 'ਤੇ ਇਕ ਵੀਡੀਓ ਸ਼ੇਅਰ ਕੀਤੀ ਗਈ ਹੈ। ਜਿਸ 'ਚ ਉਨ੍ਹਾਂ 'ਆਪ' ਛੱਡ ਪਾਰਟੀ ਬਦਲਣ ਅਤੇ ਅਗਲੀ ਚੋਣ ਲੜਨ ਬਾਰੇ ਕੁਝ ਅਹਿਮ ਗੱਲਾਂ ਲੋਕਾਂ ਅੱਗੇ ਰੱਖੀਆਂ ਹਨ। ਪਾਰਟੀ ਬਦਲਣ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਸਿਆਸਤ ਬਦਲਣ ਲਈ ਆਏ ਸੀ ਨਾ ਕਿ ਪਾਰਟੀ ਬਦਲਣ ਲਈ, ਉਨ੍ਹਾਂ ਕਿਹਾ ਕਿ ਜੇਕਰ ਮੈਨੂੰ ਕੋਈ ਚੰਗਾ ਬਦਲ ਨਜ਼ਰ ਆਉਂਦਾ ਤਾਂ ਮੈਂ ਸ਼ਾਇਦ ਉਸ ਨਾਲ ਜੁੜ ਜਾਂਦਾ ਪਰ ਮੈਨੂੰ ਹੁਣ ਕੋਈ ਚੰਗੇ ਬਦਲ ਦੀ ਆਸ ਨਜ਼ਰ ਨਹੀਂ ਆ ਰਹੀ।
ਇਹ ਵੀ ਪੜ੍ਹੋ- ਪਰਗਟ ਸਿੰਘ ਦੀ ਕੇਜਰੀਵਾਲ ਨੂੰ ਨਸੀਹਤ, ਕਿਹਾ- ਪਹਿਲਾਂ ਦਿੱਲੀ ਦੇ 22 ਹਜ਼ਾਰ ਗੈਸਟ ਅਧਿਆਪਕ ਕਰੋ ਪੱਕੇ
ਉਨ੍ਹਾਂ ਕਿਹਾ ਕਿ ਮੈਂ ਇਕ ਵਿਚਾਰਧਾਰਾ ਰੱਖਦਾ ਹਾਂ ਅਤੇ ਇਸੇ ਵਿਚਾਰਧਾਰਾ ਤਹਿਤ ਹੀ ਮੈਂ 'ਆਪ' ਪਾਰਟੀ ਅਪਣਾਈ ਸੀ। ਉਨ੍ਹਾਂ ਕਿਹਾ ਕਿ ਮੈਨੂੰ ਪਤਾ ਨਹੀਂ ਲਗਦਾ ਕਿ ਰਾਤੋ-ਰਾਤ ਕਿਸੇ ਵਿਅਕਤੀ ਜਾਂ ਪਾਰਟੀ ਦੀ ਵਿਚਾਰਧਾਰਾ ਕਿਵੇਂ ਬਦਲ ਜਾਂਦੀ ਹੈ, ਮੇਰੀ ਤਾਂ ਨਹੀਂ ਬਦਲ ਸਕਦੀ।
ਇਹ ਵੀ ਪੜ੍ਹੋ- ਜਥੇਦਾਰ ਹਰਪ੍ਰੀਤ ਸਿੰਘ ਦਾ ਭਾਜਪਾ 'ਤੇ ਹਮਲਾ, ਕਿਹਾ- ਮੁਗਲਾਂ ਵਾਂਗ ਸਿਰਸਾ ਨੂੰ ਦਿੱਤੇ 2 ਬਦਲ
ਉਨ੍ਹਾਂ ਕਿਹਾ ਕਿ ਮੈਂ ਕਿਸੇ ਵੀ ਰਿਵਾਅਤੀ ਪਾਰਟੀ 'ਚ ਸ਼ਾਮਲ ਨਹੀਂ ਹੋ ਰਿਹਾ ਅਤੇ ਮੇਰਾ ਹੁਣ 2022 ਵਿਧਾਨ ਸਭਾ ਚੋਣਾਂ ਲੜਨ ਦਾ ਵੀ ਕੋਈ ਇਰਾਦਾ ਨਹੀਂ ਹੈ, ਹਾਂ ਕੋਈ ਚੰਗਾ ਬਦਲ ਜੇਕਰ ਨਜ਼ਰ ਆਉਂਦਾ ਤਾਂ ਮੈਂ ਸ਼ਾਇਦ ਉਸ ਨਾਲ ਜੁੜ ਜਾਂਦਾ ਪਰ ਮੈਨੂੰ ਹੁਣ ਕਿਸੇ ਚੰਗੇ ਬਦਲ ਦੀ ਆਸ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਮੇਰੇ ਇਸ ਫੈਸਲੇ ਨਾਲ ਮੇਰੇ ਸੁਭਚਿੰਤਕਾਂ ਅਤੇ ਚਾਹਵਾਨਾਂ ਨੂੰ ਨਾਰਾਜ਼ਗੀ ਜ਼ਰੂਰ ਹੋਵੇਗੀ, ਇਸ ਲਈ ਮੈਂ ਉਨ੍ਹਾਂ ਤੋਂ ਮੁਆਫੀ ਮੰਗਦਾ ਹਾਂ। ਉਨ੍ਹਾਂ ਕਿਹਾ ਕਿ ਮੇਰਾ ਖਿਆਲ ਹੈ ਕਿ ਹਲਾਤਾਂ ਨਾਲ ਸਮਝੌਤਾ ਕਰਨ ਨਾਲ ਇਕ ਪਾਸੇ ਹੋ ਕੇ ਜ਼ਿੰਦਗੀ ਜਿਉਣਾ ਕੀਤੇ ਜ਼ਿਆਦਾ ਬਿਹਤਰ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਲਈ ਮੈਂ ਚਿੰਤਤ ਹਾਂ ਅਤੇ ਹਮੇਸ਼ਾ ਰਹਾਂਗਾ, ਮੈਂ ਆਸ ਕਰਦਾ ਹਾਂ ਕਿ ਜਿਵੇਂ ਰੋਜ ਨਵੀਂ ਸਵੇਰ ਹੁੰਦੀ ਹੈ ਉਸੇ ਤਰ੍ਹਾਂ ਸਿਆਸਤ 'ਚ ਵੀ ਨਵੀਂ ਸਵੇਰ ਜ਼ਰੂਰ ਹੋਵੇਗੀ।
ਨੋਟ-‘ਆਪ’ ਦੇ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਸਿੱਧੂ ਦੇ ਬਿਆਨ ਬਾਰੇ ਕੀ ਹੈ ਤੁਹਾਡੀ ਰਾਏ?