ਪੰਜਾਬ ਦੇ ਅਧਿਆਪਕਾਂ ਲਈ ਆਈ ਵੱਡੀ ਖ਼ਬਰ, ਚਾਹਵਾਨ ਅੱਜ ਤੋਂ ਕਰ ਸਕਦੇ ਨੇ Apply

Thursday, Jul 25, 2024 - 03:26 PM (IST)

ਮੋਹਾਲੀ (ਨਿਆਮੀਆਂ) : ਪੰਜਾਬ ਦੇ ਸਕੂਲਾਂ 'ਚ ਪੜ੍ਹਾਉਣ ਵਾਲੇ ਅਧਿਆਪਕਾਂ ਲਈ ਜ਼ਰੂਰੀ ਖ਼ਬਰ ਹੈ। ਦਰਅਸਲ ਦਫ਼ਤਰ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ (ਸੈਕੰਡਰੀ) ਵੱਲੋਂ ਅੱਜ ਇੱਕ ਪੱਤਰ ਜਾਰੀ ਕਰਕੇ ਅਧਿਆਪਕਾਂ ਦੀਆਂ ਬਦਲੀਆਂ ਲਈ ਈ-ਪੰਜਾਬ ਪੋਰਟਲ ਖੋਲ੍ਹਣ ਦੀ ਗੱਲ ਆਖੀ ਗਈ ਹੈ। ਸਿੱਖਿਆ ਵਿਭਾਗ ਦੇ ਡਾਇਰੈਕਟਰ ਵੱਲੋਂ ਜਾਰੀ ਇਸ ਪੱਤਰ 'ਚ ਕਿਹਾ ਗਿਆ ਹੈ ਕਿ ਜਿਹੜੇ ਅਧਿਆਪਕ ਆਪਣੀਆਂ ਬਦਲੀਆਂ ਕਰਵਾਉਣੀਆਂ ਚਾਹੁੰਦੇ ਹਨ, ਉਹ ਬਦਲੀ ਨੀਤੀ ਦੇ ਅਨੁਸਾਰ ਅੱਜ 25 ਜੁਲਾਈ ਤੋਂ ਲੈ ਕੇ 5 ਅਗਸਤ ਤੱਕ ਇਸ ਪੋਰਟਲ 'ਚ ਅਪਲਾਈ ਕਰ ਸਕਣਗੇ।

ਇਹ ਵੀ ਪੜ੍ਹੋ : ਮੋਹਾਲੀ ਜ਼ਿਲ੍ਹੇ 'ਚ ਫੈਲਿਆ ਡਾਇਰੀਆ, ਹੁਣ ਤੱਕ 34 ਮਾਮਲੇ ਆਏ ਸਾਹਮਣੇ, ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ

ਉਨ੍ਹਾਂ ਦੱਸਿਆ ਕਿ 5 ਅਗਸਤ ਤੱਕ ਇਹ ਪੋਰਟਲ ਖੁੱਲ੍ਹਾ ਰਹੇਗਾ। ਇਸ ਤੋਂ ਬਾਅਦ ਕਿਸੇ ਨੂੰ ਵੀ ਬਦਲੀ ਲਈ ਦਰਖ਼ਾਸਤ ਦੇਣ ਦੀ ਮਨਜ਼ੂਰੀ ਨਹੀਂ ਹੋਵੇਗੀ। ਪੱਤਰ 'ਚ ਕਿਹਾ ਗਿਆ ਹੈ ਕਿ ਕੰਪਿਊਟਰ ਅਧਿਆਪਕ ਅਤੇ ਨਾਨ ਟੀਚਿੰਗ ਸਟਾਫ਼ ਵੱਲੋਂ ਵੱਖ-ਵੱਖ ਜ਼ੋਨਾਂ 'ਚ ਕੀਤੀ ਗਈ ਸੇਵਾ ਅਤੇ ਸਿੱਖਿਆ ਵਿਭਾਗ ਅਧੀਨ ਕੀਤੀ ਗਈ ਕੁੱਲ ਸੇਵਾ ਇਨ੍ਹਾਂ ਦੇ 'ਚ ਦਰਖ਼ਾਸਤ ਕਰਨ ਸਮੇਂ ਕੋਈ ਅੰਤਰ ਨਹੀਂ ਹੋਣਾ ਚਾਹੀਦਾ।

ਇਹ ਵੀ ਪੜ੍ਹੋ : ਚੰਡੀਗੜ੍ਹ ਵਾਸੀਆਂ ਲਈ ਜ਼ਰੂਰੀ ਖ਼ਬਰ, ਲਗਾਤਾਰ ਫੈਲ ਰਹੀ ਇਹ ਬੀਮਾਰੀ, ਖ਼ੁਦ ਦਾ ਰੱਖੋ ਧਿਆਨ

ਜੇਕਰ ਕਿਸੇ ਤਰ੍ਹਾਂ ਦਾ ਅੰਤਰ ਪਾਇਆ ਜਾਂਦਾ ਹੈ ਤਾਂ ਅਜਿਹੀਆਂ ਅਰਜ਼ੀਆਂ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਪੱਤਰ 'ਚ ਇਹ ਵੀ ਕਿਹਾ ਗਿਆ ਹੈ ਕਿ 5 ਅਗਸਤ ਤੱਕ ਦਰਖ਼ਾਸਤ ਕਰਤਾ ਆਪਣੀ ਅਰਜ਼ੀ 'ਚ ਜਿੰਨੀ ਵਾਰ ਮਰਜ਼ੀ ਤਬਦੀਲੀ ਕਰ ਸਕੇਗਾ ਪਰ 5 ਅਗਸਤ ਤੋਂ ਬਾਅਦ ਕਿਸੇ ਤਰ੍ਹਾਂ ਦੀ ਕੋਈ ਤਬਦੀਲੀ ਨਹੀਂ ਹੋ ਸਕੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Babita

Content Editor

Related News