ਪੰਜਾਬ ਰੋਡਵੇਜ਼ ਤੇ ਪਨਬਸ ਨੂੰ ਲੈ ਕੇ ਆਈ ਵੱਡੀ ਖ਼ਬਰ, ਵਿਭਾਗ ਦਾ ਨਵਾਂ ਬਿਆਨ ਆਇਆ ਸਾਹਮਣੇ

Tuesday, Aug 22, 2023 - 06:25 PM (IST)

ਪੰਜਾਬ ਰੋਡਵੇਜ਼ ਤੇ ਪਨਬਸ ਨੂੰ ਲੈ ਕੇ ਆਈ ਵੱਡੀ ਖ਼ਬਰ, ਵਿਭਾਗ ਦਾ ਨਵਾਂ ਬਿਆਨ ਆਇਆ ਸਾਹਮਣੇ

ਜਲੰਧਰ (ਨਰਿੰਦਰ ਮੋਹਨ) : ਪੰਜਾਬ ਰੋਡਵੇਜ਼ ਅਤੇ ਪਨਬਸ ਦੇ ਬੇੜੇ ਵਿਚੋਂ ਉਨ੍ਹਾਂ ਬੱਸਾਂ ਨੂੰ ਬਾਹਰ ਨਹੀਂ ਕੀਤਾ ਜਾਵੇਗਾ, ਜਿਨ੍ਹਾਂ ਨੇ 7 ਲੱਖ ਕਿਲੋਮੀਟਰ ਦਾ ਸਫਰ ਅਤੇ ਸਵਾ 5 ਸਾਲ ਪੂਰੇ ਕਰ ਲਏ ਹੋਣ। ਰੋਡਵੇਜ਼ ਦੇ ਫਲੀਟ ਵਿਚ ਸਿਰਫ 60 ਬੱਸਾਂ ਨੂੰ ਹੀ ਨਾਕਾਰਾ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ, ਜੋ ਚੱਲਣ ਯੋਗ ਨਹੀਂ ਹਨ ਅਤੇ ਉਨ੍ਹਾਂ ਨੂੰ ਵੀ ਨਵਾਂ ਫਲੀਟ ਆਉਣ ਤੋਂ ਬਾਅਦ ਹੀ ਵਿਦਾ ਕੀਤਾ ਜਾਵੇਗਾ ਜਦਕਿ ਚੱਲਣ ਯੋਗ ਬੱਸਾਂ ਨੂੰ ਫਲੀਟ ਤੋਂ ਬਾਹਰ ਨਹੀਂ ਕੀਤਾ ਜਾ ਰਿਹਾ। ਜ਼ਿਕਰਯੋਗ ਹੈ ਕਿ ਵਿਭਾਗ ਦੇ ਡਾਇਰੈਕਟਰ ਨੇ ਸੂਬੇ ਦੇ ਸਾਰੇ 18 ਬੱਸ ਡਿਪੂਆਂ ਨੂੰ ਚਿੱਠੀ ਜਾਰੀ ਕਰਕੇ ਰਿਪੋਰਟ ਮੰਗੀ ਹੈ ਕਿ ਜਿਹੜੀਆਂ ਬੱਸਾਂ ਸਵਾ 5 ਸਾਲ ਦੀ ਮਿਆਦ ਪਾਰ ਕਰ ਚੁੱਕੀਆਂ ਹਨ ਅਤੇ 7 ਲੱਖ ਕਿਲੋਮੀਟਰ ਦਾ ਸਫਰ ਤੈਅ ਕਰ ਚੁੱਕੀਆਂ ਹਨ, ਅਜਿਹੀਆਂ ਬੱਸਾਂ ਦੀ ਵੀ ਰਿਪੋਰਟ ਮੰਗੀ ਗਈ ਹੈ, ਜੋ ਕਿਸੇ ਹਾਦਸੇ ਕਾਰਨ ਚਲਾਉਣ ਯੋਗ ਨਹੀਂ ਹਨ। ਜਿਹੜੀਆਂ ਬੱਸਾਂ ਵਾਰ-ਵਾਰ ਖਰਾਬ ਹੋ ਰਹੀਆਂ ਹੋਣ ਅਤੇ ਰਸਤੇ ਵਿਚ ਜਾਮ ਲਾ ਦਿੰਦੀਆਂ ਹੋਣ, ਅਜਿਹੀਆਂ ਬੱਸਾਂ ਦਾ ਪੂਰਾ ਵੇਰਵਾ ਪਹਿਲ ਦੇ ਆਧਾਰ ’ਤੇ ਮੰਗਿਆ ਗਿਆ ਹੈ।

ਇਹ ਵੀ ਪੜ੍ਹੋ : ਤੜਕੇ 4 ਵਜੇ ਵੱਡੀ ਗਿਣਤੀ ਪੁਲਸ ਨੇ ਮਲੋਟ ਤੇ ਗਿੱਦੜਬਾਹਾ ਦੇ ਪਿੰਡਾਂ ਨੂੰ ਪਾਇਆ ਘੇਰਾ, ਜਾਣੋ ਕੀ ਹੈ ਪੂਰਾ ਮਾਮਲਾ

ਰੋਡਵੇਜ਼ ਦੇ ਕਾਰਜਕਾਰੀ ਡਾਇਰੈਕਟਰ (ਟੈਕਨੀਕਲ) ਪਰਮਵੀਰ ਸਿੰਘ ਨੇ ਦੱਸਿਆ ਕਿ ਇਸ ਰਿਪੋਰਟ ਦੇ ਮੰਗਣ ਦਾ ਮਕਸਦ ਰੋਡਵੇਜ਼ ਦੀਆਂ ਬੱਸਾਂ ਦਾ ਅੰਦਰੂਨੀ ਅਨੁਮਾਨ ਲਾਉਣਾ ਸੀ, ਜਦਕਿ 5 ਸਾਲ ਦੀ ਮਿਆਦ ਪਾਰ ਕਰ ਚੁੱਕੀਆਂ ਅਤੇ 7 ਲੱਖ ਕਿਲੋਮੀਟਰ ਦਾ ਸਫਰ ਤੈਅ ਕਰ ਚੁੱਕੀਆਂ ਬੱਸਾਂ ਨੂੰ ਫਲੀਟ ਤੋਂ ਬਾਹਰ ਨਹੀਂ ਕੀਤਾ ਜਾ ਰਿਹਾ। ਅਜਿਹੀਆਂ ਬੱਸਾਂ ਦੀ ਗਿਣਤੀ ਲਗਭਗ 800 ਹੈ।

ਇਹ ਵੀ ਪੜ੍ਹੋ : ਪੰਜਾਬ ਵਿਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦਾ ਪਿੰਡਾਂ ਲਈ ਵੱਡਾ ਐਲਾਨ

ਉਨ੍ਹਾਂ ਕਿਹਾ ਕਿ ਸਿਰਫ ਉਨ੍ਹਾਂ ਬੱਸਾਂ ਨੂੰ ਹੀ ਬੇੜੇ ਵਿਚੋਂ ਬਾਹਰ ਕੀਤਾ ਜਾਂਦਾ ਹੈ, ਜੋ 15 ਸਾਲ ਦੀ ਉਮਰ ਪੂਰੀ ਕਰ ਚੁੱਕੀਆਂ ਹੋਣ ਅਤੇ 9 ਲੱਖ ਕਿਲੋਮੀਟਰ ਚੱਲ ਚੁੱਕੀਆਂ ਹੋਣ। ਅਜਿਹੀਆਂ ਬੱਸਾਂ ਵਿਚ ਸਿਰਫ ਲਗਭਗ 60 ਬੱਸਾਂ ਹੀ ਹਨ। ਇਸ ਤੋਂ ਪਹਿਲਾਂ ਹੋਰ 60 ਬੱਸਾਂ ਤੋਂ ਇਲਾਵਾ ਵੀ 355 ਬੱਸਾਂ ਨੂੰ ਕੰਡਮ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਛੇਤੀ ਹੀ ਨਿਲਾਮ ਕਰਨ ਲਈ ਟੈਂਡਰ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪਨਬਸ ਦੇ ਬੇੜੇ ਵਿਚ ਅਜੇ 1637 ਬੱਸਾਂ ਅਤੇ ਰੋਡਵੇਜ਼ ਦੇ ਬੇੜੇ ਵਿਚ 115 ਬੱਸਾਂ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਸਰਕਾਰ ਵਲੋਂ ਇਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News