ਵੱਡੀ ਖ਼ਬਰ : ਪੰਜਾਬ ਪੁਲਸ ਨੇ ਲੁਧਿਆਣਾ ਦੇ ਮਾਲ ’ਚੋਂ 5 ਗੈਂਗਸਟਰ ਕੀਤੇ ਗ੍ਰਿਫ਼ਤਾਰ

Saturday, Apr 23, 2022 - 10:59 PM (IST)

ਵੱਡੀ ਖ਼ਬਰ : ਪੰਜਾਬ ਪੁਲਸ ਨੇ ਲੁਧਿਆਣਾ ਦੇ ਮਾਲ ’ਚੋਂ 5 ਗੈਂਗਸਟਰ ਕੀਤੇ ਗ੍ਰਿਫ਼ਤਾਰ

ਲੁਧਿਆਣਾ : ਪਿਛਲੇ ਕੁਝ ਦਿਨਾਂ ਤੋਂ ਪੰਜਾਬ ’ਚ ਵਾਰਦਾਤਾਂ ਹੋ ਰਹੀਆਂ ਹਨ। ਫ਼ਿਰੋਜ਼ਪੁਰ ਪੁਲਸ ਨੇ 5 ਗੈਂਗਸਟਰਾਂ ਨੂੰ ਅੱਜ ਲੁਧਿਆਣਾ ’ਚ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਫ਼ਿਰੋਜ਼ਪੁਰ ਪੁਲਸ ਨੇ ਟ੍ਰੈਪ ਲਾ ਕੇ ਇਨ੍ਹਾਂ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ। ਫ਼ਿਰੋਜ਼ਪੁਰ ਪੁਲਸ ਨੇ 2 ਗੱਡੀਆਂ ਦਾ ਪਿੱਛਾ ਕਰਦਿਆਂ ਇਕ ਗੱਡੀ ਨੂੰ ਲੁਧਿਆਣਾ ਦੇ ਸਭ ਤੋਂ ਵੱਡੇ ਪੈਵੇਲੀਅਨ ਮਾਲ ’ਚੋਂ ਕਾਬੂ ਕਰ ਲਿਆ। ਇਹ ਗੈਂਗਸਟਰ ਗੱਡੀ ਨੂੰ ਮਾਲ ਦੇ ਅੰਦਰ ਲੈ ਗਏ, ਜਿਥੇ ਪੁਲਸ ਨੇ ਇਨ੍ਹਾਂ ਨੂੰ ਫੜ ਲਿਆ।

ਇਹ ਵੀ ਪੜ੍ਹੋ : ਅਹਿਮ ਖ਼ਬਰ : ADGP ਟਰੈਫਿਕ ਨੇ ਜੁਗਾੜੂ ਮੋਟਰਸਾਈਕਲ ਰੇਹੜੀਆਂ ’ਤੇ ਪਾਬੰਦੀ ਵਾਲਾ ਫ਼ੈਸਲਾ ਲਿਆ ਵਾਪਸ

ਫ਼ਿਰੋਜ਼ਪੁਰ ਪੁਲਸ ਨੇ ਇਸ ਸਕਾਰਪੀਓ ਗੱਡੀ ਨੂੰ ਮਾਲ ਦੀ ਪਾਰਕਿੰਗ ਤੋਂ ਫੜਿਆ, ਜਿਸ ’ਚ 5 ਗੈਂਗਸਟਰ ਸਨ। ਇਹ ਸਾਰੇ ਗੈਂਗਸਟਰ ਨਾਮਜ਼ਦ ਹਨ, ਜਿਨ੍ਹਾਂ ਦੀ ਪੁਲਸ ਨੂੰ 6-7 ਸਾਲਾਂ ਤੋਂ ਭਾਲ ਹੈ। ਇਨ੍ਹਾਂ ਖ਼ਿਲਾਫ਼ ਕਈ ਕਤਲ ਕੇਸ ਵੀ ਚੱਲ ਰਹੇ ਹਨ। ਪੁਲਸ ਨੇ ਇਨ੍ਹਾਂ ’ਚੋਂ ਇਕ ਨੂੰ ਮਾਲ ਦੇ ਨਾਲ ਵਾਲੇ ਪੰਪ ਤੋਂ ਭੱਜਣ ਸਮੇਂ ਕਾਬੂ ਕੀਤਾ। ਪੁਲਸ ਵੱਲੋਂ ਇਨ੍ਹਾਂ ਦੀ ਗੱਡੀ ਦੀ ਜਾਂਚ ਕੀਤੀ ਜਾ ਰਹੀ ਹੈ, ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਨ੍ਹਾਂ ਕੋਲ ਹਥਿਆਰ ਸਨ ਜਾਂ ਨਹੀਂ। ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਹੌਲ ਕਾਫ਼ੀ ਤਣਾਅਪੂਰਨ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ : ਅਫ਼ਗਾਨਿਸਤਾਨ ਤੋਂ ਲਿਆਂਦੀ ਕਰੋੜਾਂ ਦੀ ਹੈਰੋਇਨ ICP ਅਟਾਰੀ ਬਾਰਡਰ ’ਤੇ ਜ਼ਬਤ


author

Manoj

Content Editor

Related News