ਵੋਟਾਂ ਦੀ ਗਿਣਤੀ ਨੂੰ ਲੈ ਕੇ ਇਸ ਪਿੰਡ 'ਚ ਅੱਧੀ ਰਾਤੀਂ ਪਿਆ ਪੰਗਾ, ਪੋਲਿੰਗ ਅਫ਼ਸਰਾਂ 'ਤੇ ਲੱਗੇ ਗੰਭੀਰ ਇਲਜ਼ਾਮ
Wednesday, Oct 16, 2024 - 02:49 AM (IST)
ਜਲੰਧਰ (ਮੁਨੀਸ਼)- ਬਲਾਕ ਫਿਲੌਰ ਦਾ ਪਿੰਡ ਮੁਠੱਡਾ ਕਲਾਂ, ਜੋ ਸਭ ਦੀਆਂ ਨਜ਼ਰਾਂ 'ਤੇ ਸੀ ਤੇ ਜਿਸ ਨੂੰ ਸੈਂਸਟਿਵ ਐਲਾਨਿਆ ਗਿਆ ਸੀ, ਵਿਖੇ ਬੀਤੀ ਰਾਤ ਤੋਂ ਹੀ ਮਾਹੌਲ ਕਾਫੀ ਗਰਮਾਇਆ ਹੋਇਆ ਸੀ। ਇਥੇ ਵੋਟਾਂ ਦੀ ਗਿਣਤੀ ਤੋਂ ਬਾਅਦ ਦੇਰ ਰਾਤ ਮਾਹੌਲ ਮੁੜ ਗਰਮਾ ਗਿਆ ਤੇ ਇੱਕ ਧਿਰ ਨੇ ਵੋਟਿੰਗ ਕਰਵਾਉਣ ਆਏ ਮੁਲਾਜ਼ਮਾਂ 'ਤੇ ਗੰਭੀਰ ਦੋਸ਼ ਲਗਾਏ।
ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਪਿੰਡ ਮੁਠੱਡਾ ਕਲਾਂ ਤੋਂ ਸਰਪੰਚ ਉਮੀਦਵਾਰ ਰਾਜਵਿੰਦਰ ਕੌਰ ਅਤੇ ਉਸ ਦੇ ਪਤੀ ਰਾਜਵਿੰਦਰ ਸਿੰਘ, ਜੋ ਪੰਚੀ ਦਾ ਉਮੀਦਵਾਰ ਸੀ, ਨੇ ਆਪਣੇ ਸਮਰਥਕਾਂ ਸਮੇਤ ਪੋਲਿੰਗ ਮੁਲਾਜ਼ਮਾਂ 'ਤੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਵੋਟਿੰਗ ਦੀ ਗਿਣਤੀ ਸਮੇਂ ਮੁਲਾਜ਼ਮਾ ਵੱਲੋਂ ਧੋਖਾਧੜੀ ਕੀਤੀ ਗਈ ਹੈ। ਉਨ੍ਹਾਂ ਦੇ ਜਿਹੜੇ ਵਾਰਡਾਂ ਤੋਂ ਪੰਚ ਉਮੀਦਵਾਰ ਜਿੱਤ ਦੇ ਨੇੜੇ ਸਨ, ਉਨ੍ਹਾਂ ਦੀਆਂ ਕਈ ਵੋਟਾਂ ਨੂੰ ਰੱਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ ਦਾ ਇਕ ਪਿੰਡ ਇਹ ਵੀ, ਜਿੱਥੇ ਸਰਪੰਚੀ ਦੇ ਉਮੀਦਵਾਰ ਨੂੰ ਮਿਲੀ ਸਿਰਫ਼ 1 ਵੋਟ, ਦਲਜੀਤ ਅਵਾਨ ਬਣੇ ਜੇਤੂ
ਇਸ ਤੋਂ ਇਲਾਵਾ ਜਦੋਂ ਵੋਟਾਂ ਦੀ ਗਿਣਤੀ ਹੋਣੀ ਸੀ ਉਸੇਂ ਸਮੇਂ ਸਕੂਲ ਦੀ ਲਾਈਟ ਬੰਦ ਕਰ ਦਿੱਤੀ ਗਈ, ਜਦਕਿ ਬਾਕੀ ਪੂਰੇ ਪਿੰਡ ਵਿੱਚ ਲਾਈਟ ਚਾਲੂ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਦਿਖਾਏ ਬਗੈਰ ਹੀ ਬੈਲੇਟ ਬਾਕਸਾਂ ਦੀ ਸੀਲ ਖੋਲ੍ਹ ਦਿੱਤੀ ਗਈ। ਉਨ੍ਹਾਂ ਕਿਹਾ ਕਿ ਉਹ ਮੁਲਜ਼ਮਾਂ ਦੀ ਧੱਕੇਸ਼ਾਹੀ ਦੇ ਖ਼ਿਲਾਫ਼ ਡਿਪਟੀ ਕਮਿਸ਼ਨਰ ਜਲੰਧਰ ਤੇ ਐੱਸ.ਡੀ.ਐੱਮ. ਫਿਲੌਰ ਨੂੰ ਕਰਨਗੇ। ਇਸ ਤੋਂ ਇਲਾਵਾ ਉਹ ਮਾਨਯੋਗ ਹਾਈਕੋਰਟ ਵਿੱਚ ਵੀ ਇਸ ਦੇ ਖਿਲਾਫ ਅਪੀਲ ਕਰਨਗੇ। ਇਸ ਧੱਕੇ ਖਿਲਾਫ ਰਾਜਵਿੰਦਰ ਸਿੰਘ, ਰਾਜਵਿੰਦਰ ਕੌਰ ਅਤੇ ਉਨ੍ਹਾਂ ਦੇ ਨਾਲ ਪੰਚੀ ਦੇ ਉਮੀਦਵਾਰਾਂ ਸਮੇਤ ਪਿੰਡ ਵਾਸੀਆਂ ਨੇ ਧਰਨਾ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਵੀ ਕੀਤੀ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀ ਮਜ਼ਦੂਰ ਬਣੀ ਸਰਪੰਚ, ਲੱਡੂ ਵੰਡ ਕੇ ਮਨਾਇਆ ਜਾ ਰਿਹਾ ਜਸ਼ਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e