ਪੰਜਾਬ ''ਚ ਵੱਡੀ ਘਟਨਾ, ਗੈਂਗਸਟਰ ਵੱਲੋਂ ਪੁਲਸ ਪਾਰਟੀ ''ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
Wednesday, Dec 04, 2024 - 06:55 PM (IST)
ਫਿਲੌਰ (ਭਾਖੜੀ)-ਪੁਲਸ ਨੂੰ ਗ੍ਰਿਫ਼ਤਾਰ ਕਰਨ ਦੀ ਚੁਣੌਤੀ ਦੇਣ ਵਾਲੇ ਗੈਂਗਸਟਰ ਵਿਜੇ ਮਸੀਹ ਨੂੰ ਜਦੋਂ ਸਥਾਨਕ ਪੁਲਸ ਪਾਰਟੀ ਗ੍ਰਿਫ਼ਤਾਰ ਕਰਨ ਪੁੱਜੀ ਤਾਂ ਗੈਂਗਸਟਰ ਨੇ ਆਪਣੇ ਸਾਥੀਆਂ ਅਤੇ ਰਿਸ਼ਤੇਦਾਰਾਂ ਨਾਲ ਮਿਲ ਕੇ ਪੁਲਸ ਪਾਰਟੀ ’ਤੇ ਤੇਜ਼ਧਾਰ ਹਥਿਆਰਾਂ ਅਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ’ਚ ਇਕ ਥਾਣੇਦਾਰ ਸਮੇਤ 3 ਪੁਲਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਏ। ਗੈਂਗਸਟਰ ਵਿਜੇ ਮਸੀਹ ਪੁਲਸ ਤੋਂ ਬਚਣ ਲਈ ਛੱਤ ਤੋਂ ਛਾਲ ਮਾਰ ਕੇ ਭੱਜਣ ਲੱਗਾ ਤਾਂ ਸਿੱਧਾ ਥੱਲ੍ਹੇ ਆ ਕੇ ਡਿੱਗ ਗਿਆ, ਜਿਸ ਕਾਰਨ ਉਸ ਦੇ ਪੈਰ ਅਤੇ ਬਾਂਹ ਦੀ ਹੱਡੀ ਟੁੱਟ ਗਈ। ਗੈਂਗਸਟਰ ਅਤੇ 3 ਪੁਲਸ ਮੁਲਾਜ਼ਮਾਂ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ।
ਇਹ ਵੀ ਪੜ੍ਹੋ- ਡੇਰਾ ਬਿਆਸ ਦੀ ਸੰਗਤ ਲਈ ਅਹਿਮ ਖ਼ਬਰ, ਬਦਲਿਆ ਸਤਿਸੰਗ ਦਾ ਸਮਾਂ, ਜਾਣੋ ਨਵੀਂ Timing
ਪ੍ਰੈੱਸ ਕਾਨਫ਼ਰੰਸ ਦੌਰਾਨ ਐੱਸ. ਐੱਸ. ਪੀ. ਜਲੰਧਰ ਦਿਹਾਤੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਸੋਮਵਾਰ ਦੀ ਰਾਤ 10 ਵਜੇ ਫਿਲੌਰ ਪੁਲਸ ਨੂੰ ਸੂਹੀਏ ਨੇ ਸੂਚਨਾ ਦਿੱਤੀ ਕਿ ਖ਼ਤਰਨਾਕ ਗੈਂਗਸਟਰ ਵਿਜੇ ਮਸੀਹ ਜੋ ਨਸ਼ਾ ਅਤੇ ਹਥਿਆਰਾਂ ਦੀ ਸਮੱਗਲਿੰਗ ਵੀ ਕਰਦਾ ਹੈ, ਆਪਣੇ ਘਰ ਬੈਠਾ ਹੋਇਆ ਹੈ। ਇਸ ’ਤੇ ਡੀ. ਐੱਸ. ਪੀ. ਸਬ-ਡਿਵੀਜ਼ਨ ਫਿਲੌਰ ਸਰਵਨ ਸਿੰਘ ਬੱਲ ਦੀ ਨਿਗਰਾਨੀ ’ਚ ਥਾਣਾ ਮੁਖੀ ਇੰਸ. ਸੰਜੀਵ ਕਪੂਰ ਪੁਲਸ ਪਾਰਟੀ ਨਾਲ ਉਸ ਨੂੰ ਗ੍ਰਿਫਤਾਰ ਕਰਨ ਉਸ ਦੇ ਘਰ ਦੇ ਬਾਹਰ ਪੁੱਜ ਗਏ। ਪੁਲਸ ਨੇ ਜਿਉਂ ਹੀ ਉਸ ਦੇ ਘਰ ਨੂੰ ਚਾਰੇ ਪਾਸਿਓਂ ਘੇਰਿਆ ਤਾਂ ਪੁਲਸ ਨੂੰ ਵੇਖ ਕੇ ਵਿਜੇ ਮਸੀਹ ਨੇ ਆਪਣੇ ਸਾਥੀਆਂ ਅਤੇ ਰਿਸ਼ਤੇਦਾਰਾਂ ਨਾਲ ਮਿਲ ਕੇ ਪੁਲਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਔਰਤਾਂ ਨੇ ਵੀ ਪੁਲਸ ’ਤੇ ਇੱਟਾਂ-ਪੱਥਰ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਇਸ ਘਟਨਾ ’ਚ ਥਾਣੇਦਾਰ ਧਰਮਿੰਦਰ, ਸੀਨੀਅਰ ਕਾਂਸਟੇਬਲ ਕੇਵਲ, ਸਿਪਾਹੀ ਅਲੀ ਅਤੇ ਮਨਪ੍ਰੀਤ ਬੁਰੀ ਤਰ੍ਹਾਂ ਜ਼ਖਮੀ ਹੋ ਗਏ।
ਐੱਸ. ਐੱਸ. ਪੀ. ਖੱਖ ਨੇ ਕਿਹਾ ਕਿ ਪੁਲਸ ਪਾਰਟੀ ’ਤੇ ਹਮਲਾ ਹੋਣ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਬੱਲ ਨੇ ਥਾਣਾ ਗੋਰਾਇਆਂ ਅਤੇ ਦੋ ਚੌਕੀਆਂ ਲਸਾੜਾ ਅਤੇ ਅੱਪਰਾ ਦੀਆਂ ਪੁਲਸ ਪਾਰਟੀਆਂ ਨੂੰ ਤੁਰੰਤ ਉਥੇ ਮੌਕੇ ’ਤੇ ਪੁੱਜਣ ਦੇ ਨਿਰਦੇਸ਼ ਦਿੱਤੇ। ਜਦ ਗੈਂਗਸਟਰ ਵਿਜੇ ਮਸੀਹ ਨੇ ਦੇਖਿਆ ਕਿ ਹੋਰ ਪੁਲਸ ਫੋਰਸ ਵੀ ਉਥੇ ਪੁੱਜ ਗਈ ਤਾਂ ਉਹ ਛੱਤ ਤੋਂ ਛਾਲ ਮਾਰ ਕੇ ਭੱਜਣ ਲੱਗਾ ਤਾਂ ਸਿੱਧਾ ਥੱਲੇ ਡਿੱਗ ਗਿਆ, ਜਿਸ ਕਾਰਨ ਵਿਜੇ ਦੇ ਪੈਰ ਅਤੇ ਬਾਂਹ ਦੀ ਹੱਡੀ ਟੁੱਟ ਗਈ। ਦੋ ਘੰਟੇ ਚੱਲੇ ਇਸ ਆਪ੍ਰੇਸ਼ਨ ਤੋਂ ਬਾਅਦ ਪੁਲਸ ਨੇ ਗੈਂਗਸਟਰ ਵਿਜੇ ਮਸੀਹ, ਉਸ ਦੀ ਪਤਨੀ ਤਾਨੀਆ, ਮਾਤਾ ਪਾਸ਼ੋ ਮਸੀਹ, ਭੈਣ ਸੋਨੀਆ ਦੇ ਨਾਲ ਕੰਬੋ ਪਤਨੀ ਕਾਲਾ ਮਸੀਹ, ਕਵਿਤਾ ਪਤਨੀ ਸ਼ੀਵਾ, ਹੀਨਾ ਪਤਨੀ ਸਾਬਾ, ਮੀਰਾ ਪਤਨੀ ਰਵੀ, ਵਰਖਾ ਪਤਨੀ ਸੰਨੀ, ਸੰਨੀ ਪੁੱਤਰ ਭੋਲਾ, ਸਾਬ੍ਹਾ ਪੁੱਤਰ ਚਮਨ ਲਾਲ ਨੂੰ ਵੀ ਗ੍ਰਿਫਤਾਰ ਕਰ ਕੇ ਥਾਣੇ ਲੈ ਆਈ, ਜਿਨ੍ਹਾਂ ’ਤੇ ਪੁਲਸ ਪਾਰਟੀ ਨੇ ਜਾਨਲੇਵਾ ਹਮਲਾ ਕਰਨ ਦਾ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ- ਸੁਖਬੀਰ ਬਾਦਲ 'ਤੇ ਹਮਲਾ ਕਰਨ ਵਾਲੇ ਚੌੜਾ ਦੀ ਪਤਨੀ ਆਈ ਮੀਡੀਆ ਸਾਹਮਣੇ, ਕਰ 'ਤੇ ਵੱਡੇ ਖ਼ੁਲਾਸੇ
ਵਿਜੇ ਮਸੀਹ ਵੱਲੋਂ ਸਮੱਗਲਿੰਗ ਕਰਕੇ ਬਣਾਈ ਗਈ ਨਾਜਾਇਜ਼ ਜਾਇਦਾਦ ਵੀ ਹੋਵੇਗੀ ਸੀਲ
ਐੱਸ. ਐੱਸ. ਪੀ. ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਗੈਂਗਸਟਰ ਵਿਜੇ ਮਸੀਹ ਨੇ ਨਸ਼ਾ ਅਤੇ ਹਥਿਆਰਾਂ ਦੀ ਸਮੱਗਲਿੰਗ ਕਰਕੇ ਜੋ ਵੀ ਜਾਇਦਾਦਾਂ ਬਣਾਈਆਂ ਹਨ, ਉਨ੍ਹਾਂ ਦੀਆਂ ਹੁਣ ਪੁਲਸ ਜਾਣਕਾਰੀਆਂ ਹਾਸਲ ਕਰ ਰਹੀ ਹੈ। ਸਾਰੀਆਂ ਜਾਇਦਾਦਾਂ ਸੀਲ ਕੀਤੀਆਂ ਜਾਣਗੀਆਂ।
ਇਹ ਵੀ ਪੜ੍ਹੋ- ਸੁਖਬੀਰ ਬਾਦਲ 'ਤੇ ਹੋਏ ਹਮਲੇ ਬਾਰੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦਾ ਵੱਡਾ ਖ਼ੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8