ਪੰਜਾਬ 'ਚ ਵੱਡੀ ਵਾਰਦਾਤ! ਬਜ਼ੁਰਗ ਬੇਬੇ ਦਾ ਰਾਡ ਤੇ ਸਰੀਏ ਮਾਰ ਕੇ ਕਤਲ, ਚੀਕਾਂ ਸੁਣ ਗੁਆਂਢੀਆਂ ਨੇ...
Tuesday, Aug 18, 2026 - 10:20 AM (IST)
ਪਠਾਨਕੋਟ (ਹਰਜਿੰਦਰ ਸਿੰਘ ਗੋਰਾਇਆ) : ਪਠਾਨਕੋਟ 'ਚ ਬਦਮਾਸ਼ਾਂ ਵੱਲੋਂ ਘਰ 'ਚ ਦਾਖ਼ਲ ਹੋ ਕੇ ਬਜ਼ੁਰਗ ਔਰਤ ਦਾ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਹਮਲਾਵਰਾਂ ਨੇ ਔਰਤ ਦੇ ਸਿਰ ’ਤੇ ਲੋਹੇ ਦੀ ਭਾਰੀ ਰਾਡ ਨਾਲ ਕਈ ਵਾਰ ਕੀਤੇ, ਜਦੋਂ ਕਿ ਚਿਹਰੇ ਅਤੇ ਧੌਣ ’ਤੇ ਵੀ ਸਰੀਏ ਨਾਲ ਹਮਲਾ ਕੀਤਾ ਗਿਆ। ਗੰਭੀਰ ਸੱਟਾਂ ਕਾਰਨ ਔਰਤ ਦੀ ਮੌਤ ਹੋ ਗਈ। ਘਟਨਾ ਸਮੇਂ ਔਰਤ ਘਰ 'ਚ ਇਕੱਲੀ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : 27 ਅਗਸਤ ਨੂੰ 'ਪੰਜਾਬ' ਬੰਦ ਦਾ ਐਲਾਨ! ਸੂਬਾ ਵਾਸੀਆਂ ਨੂੰ ਝੱਲਣੀ ਪਵੇਗੀ ਪਰੇਸ਼ਾਨੀ
ਉਸਦਾ ਪਤੀ ਅਤੇ ਪੁੱਤਰ ਕਿਸੇ ਕੰਮ ਲਈ ਦੁਕਾਨ ’ਤੇ ਗਏ ਹੋਏ ਸਨ। ਇਸ ਦੌਰਾਨ ਘਰ ਵਿੱਚੋਂ ਚੀਕਾਂ ਦੀਆਂ ਆਵਾਜ਼ਾਂ ਸੁਣ ਕੇ ਗੁਆਂਢੀਆਂ ਨੇ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋ ਕੇ ਔਰਤ ਨੂੰ ਲਹੂ-ਲੁਹਾਨ ਹਾਲਤ 'ਚ ਦੇਖਿਆ। ਇਸ ਤੋਂ ਬਾਅਦ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਰਸਤੇ 'ਚ ਹੀ ਉਸਦੀ ਮੌਤ ਹੋ ਗਈ।
ਮੁੱਢਲੀ ਜਾਂਚ ਦੌਰਾਨ ਪੁਲਸ ਨੂੰ ਸ਼ੱਕ ਹੈ ਕਿ ਮੁਲਜ਼ਮ ਛੱਤ ਦੇ ਰਸਤੇ ਘਰ 'ਚ ਦਾਖ਼ਲ ਹੋਏ ਹੋ ਸਕਦੇ ਹਨ। ਵਾਰਦਾਤ ਤੋਂ ਬਾਅਦ ਘਰ 'ਚ ਲੱਗੇ ਕੈਮਰੇ ਅਤੇ ਆਲੇ-ਦੁਆਲੇ ਦੇ ਸੀ. ਸੀ. ਟੀ. ਵੀ. ਕੈਮਰੇਆਂ ਨੂੰ ਖੰਗਾਲਿਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
