ਅੰਮ੍ਰਿਤਸਰ ’ਚ ਵਾਪਰੀ ਮੰਦਭਾਗੀ ਘਟਨਾ, ਸ੍ਰੀ ਦਰਬਾਰ ਸਾਹਿਬ ਦਾ ਮਾਡਲ ਸੜਕ ’ਤੇ ਸੁੱਟ ਕੇ ਕੀਤੀ ਬੇਅਦਬੀ

Friday, Oct 21, 2022 - 07:34 PM (IST)

ਅੰਮ੍ਰਿਤਸਰ ’ਚ ਵਾਪਰੀ ਮੰਦਭਾਗੀ ਘਟਨਾ, ਸ੍ਰੀ ਦਰਬਾਰ ਸਾਹਿਬ ਦਾ ਮਾਡਲ ਸੜਕ ’ਤੇ ਸੁੱਟ ਕੇ ਕੀਤੀ ਬੇਅਦਬੀ

ਅੰਮ੍ਰਿਤਸਰ (ਗੁਰਿੰਦਰ ਸਾਗਰ) : ਪੰਜਾਬ ’ਚ ਬੇਅਦਬੀਆਂ ਦਾ ਦੌਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਆਏ ਦਿਨ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੇ ਨਾਲ ਬੇਅਦਬੀ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸਨ ਪਰ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਇਕ ਦੁਕਾਨ  ਉੱਪਰ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਦੀ ਬੇਅਦਬੀ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਦਰਬਾਰ ਸਾਹਿਬ ਦੇ ਨਜ਼ਦੀਕ ਇਕ ਦੁਕਾਨ ਦੇ ਉੱਪਰ ਕਿਸੇ ਗਾਹਕ ਵੱਲੋਂ ਦਰਬਾਰ ਸਾਹਿਬ ਦੇ ਮਾਡਲ ਨੂੰ ਹੇਠਾਂ ਸੁੱਟ ਕੇ ਉਸ ਨੂੰ ਲੱਤ ਮਾਰੀ ਗਈ, ਜਿਸ ਦੀ ਇਕ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਤਿਕਾਰ ਕਮੇਟੀ ਦੇ ਬਲਬੀਰ ਸਿੰਘ ਮੁੱਛਲ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਇਹ ਪਤਾ ਲੱਗਾ ਸੀ ਕਿ ਇਕ ਦੁਕਾਨਦਾਰ ਕਸ਼ਮੀਰ ਸਿੰਘ, ਜੋ ਸ੍ਰੀ ਹਰਿਮੰਦਰ ਸਾਹਿਬ ਦੇ ਨਜ਼ਦੀਕ ਪਲਾਜ਼ਾ ’ਚ ਆਪਣੀ ਦੁਕਾਨ ਕਰਦਾ ਹੈ, ਉਸ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ ਦੀ ਬੇਅਦਬੀ ਕੀਤੀ ਹੈ, ਜਿਸ ਉੱਤੇ ਮੂਲ ਮੰਤਰ ਵੀ ਲਿਖਿਆ ਹੋਇਆ ਸੀ। ਜਾਣਕਾਰੀ ਦਿੰਦੇ ਹੋਏ ਮੁੱਛਲ ਨੇ ਦੱਸਿਆ ਕਿ ਇਕ ਵਪਾਰੀ, ਜਿਸ ਨੂੰ ਕਸ਼ਮੀਰ ਸਿੰਘ ਨੇ ਉਹ ਮਾਡਲ ਵੇਚਿਆ ਸੀ।

ਇਹ ਖ਼ਬਰ ਵੀ ਪੜ੍ਹੋ - ਪਾਸਟਰ ਅੰਕੁਰ ਨਰੂਲਾ ਦਾ ਅੰਮ੍ਰਿਤਪਾਲ ਸਿੰਘ ਨੂੰ ਜਵਾਬ, ਤੁਸੀਂ ਆਪ ਕਰ ਰਹੇ ਹੋ ਆਪਣੇ ਧਰਮ ਦੀ ਬੇਅਦਬੀ

ਉਹ ਕਸ਼ਮੀਰ ਸਿੰਘ ਕੋਲੋਂ ਉਸ ਮਾਡਲ ਦੇ ਪੈਸੇ ਲੈਣ ਲਈ ਆਇਆ ਸੀ, ਇਸੇ ਗੁੱਸੇ ’ਚ ਹੀ ਕਸ਼ਮੀਰ ਸਿੰਘ ਦੀ ਉਸ ਨਾਲ ਬਹਿਸ ਹੋ ਗਈ ਅਤੇ ਕਸ਼ਮੀਰ ਸਿੰਘ ਨੇ ਉਹ ਮਾਡਲ ਜ਼ਮੀਨ ’ਤੇ ਸੁੱਟ ਦਿੱਤਾ। ਹਾਲਾਂਕਿ ਸੁੱਟਣ ਤੋਂ ਬਾਅਦ ਸੀ.ਸੀ.ਟੀ.ਵੀ. ’ਚ ਉਹ ਮਾਡਲ ਚੁੱਕਦਾ ਇਕ ਵਿਅਕਤੀ ਦਿਖਾਈ ਦੇ ਰਿਹਾ ਹੈ ਅਤੇ ਉਸ ਤੋਂ ਬਾਅਦ ਫੇਰ ਅਜਿਹਾ ਜਾਪਦਾ ਹੈ, ਜਿਵੇਂ ਦੁਬਾਰਾ ਮਾਡਲ ਜ਼ਮੀਨ ’ਤੇ ਸੁੱਟ ਦਿੱਤਾ ਗਿਆ ਹੋਵੇ ਅਤੇ ਤਿੰਨ-ਚਾਰ ਲੋਕ ਉੱਥੇ ਖੜ੍ਹੇ ਹਨ, ਜਿਨ੍ਹਾਂ ਦੇ ਪੈਰ ਉਸ ਨੂੰ ਵੱਜ ਰਹੇ ਹਨ। ਇਸ ਸਾਰੀ ਘਟਨਾ ਦੀ ਜਾਣਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਅੱਜ ਜ਼ਾਂਤੀ ਤੌਰ ’ਤੇ ਮਿਲ ਕੇ ਦਿੱਤੀ ਗਈ ਹੈ, ਜਿਸ ’ਚ ਬਲਬੀਰ ਸਿੰਘ ਮੁੱਛਲ, ਸੁਖਦੇਵ ਸਿੰਘ ਹਰੀਆਂ ਅਤੇ ਤਰਸੇਮ ਸਿੰਘ ਗੁਰਦਾਸਪੁਰ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਮੁੱਢਲੀ ਡਿਊਟੀ ਬਣਦੀ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਾਇਮ ਰੱਖਣ ਲਈ ਵੱਧ ਤੋਂ ਵੱਧ ਉਪਰਾਲੇ ਕਰਨ ਪਰ ਅਫ਼ਸੋਸ  ਦੀ ਗੱਲ ਇਹ ਹੈ ਕਿ ਹਰ ਵਾਰ ਸਤਿਕਾਰ ਕਮੇਟੀ ਜਾਂ ਹੋਰ ਸਿੱਖ ਜਥੇਬੰਦੀਆਂ ਨੂੰ ਹੀ ਅੱਗੇ ਆ ਕੇ ਅਜਿਹੀਆਂ ਕਾਰਵਾਈਆਂ ਕਰਵਾਉਣੀਆਂ ਪੈਂਦੀਆਂ ਹਨ, ਜੋ ਬਹੁਤ ਹੀ ਮੰਦਭਾਗਾ ਹੈ। 


author

Manoj

Content Editor

Related News