ਮੂਸੇਵਾਲਾ ਕਤਲਕਾਂਡ 'ਚ ਵੱਡਾ ਖੁਲਾਸਾ, ਹਮਲੇ ਦੌਰਾਨ ਸਿੱਧੂ ਦੇ ਪਿਸਤੌਲ 'ਚ ਸਨ ਸਿਰਫ਼ 2 ਹੀ ਗੋਲੀਆਂ

Wednesday, Jun 01, 2022 - 08:46 PM (IST)

ਮੂਸੇਵਾਲਾ ਕਤਲਕਾਂਡ 'ਚ ਵੱਡਾ ਖੁਲਾਸਾ, ਹਮਲੇ ਦੌਰਾਨ ਸਿੱਧੂ ਦੇ ਪਿਸਤੌਲ 'ਚ ਸਨ ਸਿਰਫ਼ 2 ਹੀ ਗੋਲੀਆਂ

ਮਾਨਸਾ-ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਲੈ ਕੇ ਇਕ ਨਵਾਂ ਖੁਲਾਸਾ ਹੋਇਆ ਹੈ, ਜਿਸ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਮੂਸੇਵਾਲਾ 'ਤੇ ਜਦ ਹਮਲਾ ਹੋਇਆ ਤਾਂ ਉਸ ਸਮੇਂ ਉਸ ਦੇ ਕੋਲ ਜੋ ਪਿਸਤੌਲ ਸੀ, ਉਸ 'ਚ ਸਿਰਫ਼ ਦੋ ਹੀ ਗੋਲੀਆਂ ਸੀ। ਇਸ ਖੁਲਾਸੇ ਤੋਂ ਬਾਅਦ ਇਸ ਮਾਮਲੇ 'ਚ ਨਵਾਂ ਮੋੜ ਆ ਗਿਆ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਕਿਸੇ ਨੇ ਸਾਜ਼ਿਸ਼ ਤਹਿਤ ਮੂਸੇਵਾਲਾ ਦੀ 45 ਬੋਰ ਦੀ ਰਿਵਾਲਵਰ 'ਚੋਂ ਬਾਕੀ ਦੀਆਂ ਗੋਲੀਆਂ ਕੱਢ ਲਈਆਂ ਸਨ।

ਇਹ ਵੀ ਪੜ੍ਹੋ : ਅਮਰੀਕੀ ਪੁਲਸ ਨੇ ਫਲੋਰੀਡਾ ਦੇ ਸਕੂਲ 'ਚ ਗੋਲੀ ਮਾਰਨ ਦੀ ਧਮਕੀ ਦੇਣ ਵਾਲੇ ਲੜਕੇ ਦੀ ਤਸਵੀਰ ਕੀਤੀ ਜਾਰੀ

ਇਸ ਸਾਜ਼ਿਸ਼ 'ਚ ਕੌਣ ਸ਼ਾਮਲ ਹੈ, ਇਸ ਦਾ ਅਜੇ ਤੱਕ ਕੋਈ ਖੁਲਾਸਾ ਨਹੀਂ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮੂਸੇਵਾਲਾ ਕੋਲ ਜੋ ਪਿਸਤੌਲ ਸੀ ਉਸ 'ਚ ਕੁੱਲ 9 ਗੋਲੀਆਂ ਲੋਡ ਕੀਤੀਆਂ ਜਾ ਸਕਦੀਆਂ ਹਨ। ਘਟਨਾ ਦੇ ਸਮੇਂ ਮੂਸੇਵਾਲਾ ਨੇ ਖੁਦ ਨੂੰ ਜਦ ਘਿਰਿਆ ਹੋਇਆ ਪਾਇਆ ਤਾਂ ਉਸ ਨੇ ਪਿਸਤੌਲ ਕੱਢ ਕੇ ਫਾਇਰਿੰਗ ਕੀਤੀ, ਜਿਸ 'ਚੋਂ ਸਿਰਫ਼ 2 ਹੀ ਗੋਲੀਆਂ ਨਿਕਲੀਆਂ।

ਇਹ ਵੀ ਪੜ੍ਹੋ :ਚੀਨ ਦੇ ਸਿਚੁਆਨ ਸੂਬੇ 'ਚ 6.1 ਤੀਬਰਤਾ ਦਾ ਆਇਆ ਭੂਚਾਲ

ਇਸ ਗੱਲ ਦਾ ਖੁਲਾਸਾ ਮੂਸੇਵਾਲਾ ਨਾਲ ਮੌਜੂਦ ਉਸ ਦੇ ਸਾਥੀ ਨੇ ਇਕ ਵਿਧਾਇਕ ਦੇ ਸਾਹਮਣੇ ਕੀਤਾ ਹੈ। ਜਿਸ ਸਮੇਂ ਹਮਲਾਵਰਾਂ ਦੀ ਗੱਡੀ ਮੂਸੇਵਾਲਾ ਦਾ ਪਿੱਛਾ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਖ਼ਤਰਾ ਉਨ੍ਹਾਂ ਦੇ ਪਿੱਛੇ ਹੈ। ਮੂਸੇਵਾਲਾ ਨੇ ਆਪਣੇ ਨਾਲ ਮੌਜੂਦ ਸਾਥੀਆਂ ਨੂੰ ਇਸ ਸਬੰਧ 'ਚ ਪਹਿਲਾਂ ਹੀ ਅਲਰਟ ਕਰ ਦਿੱਤਾ ਸੀ। ਅਜੇ ਇਹ ਚਰਚਾ ਚੱਲ ਹੀ ਰਹੀ ਸੀ ਕਿ ਹਮਲਾਵਰਾਂ ਨੇ ਮੂਸੇਵਾਲਾ ਦੀ ਥਾਰ ਦੇ ਟਾਇਰ 'ਤੇ ਗੋਲੀਆਂ ਚਲਾ ਦਿੱਤੀਆਂ।

ਇਹ ਵੀ ਪੜ੍ਹੋ : ਬ੍ਰਿਟੇਨ ਦੇ ਨਵੇਂ ਵਿਦਿਆਰਥੀ ਵੀਜ਼ਾ ਨਾਲ ਭਾਰਤੀ ਵਿਦਿਆਰਥੀਆਂ ਨੂੰ ਹੋਵੇਗਾ ਲਾਭ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


author

Karan Kumar

Content Editor

Related News