ਅੰਮ੍ਰਿਤਸਰ 'ਚ ਪੈਟਰੋਲ ਪੰਪ ਦੇ ਮਾਲਿਕ ਨਾਲ ਲੁੱਟ ਦੀ ਵੱਡੀ ਵਾਰਦਾਤ (ਵੀਡੀਓ)

Monday, Jun 19, 2017 - 03:57 PM (IST)

ਅੰਮ੍ਰਿਤਸਰ — ਇਥੇ ਪੈਟਰੋਲ ਪੰਪ ਦੇ ਮਾਲਿਕ ਨਾਲ ਲੁੱਟ ਦੀ ਇਕ ਵੱਡੀ ਵਾਰਦਾਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਜੇ. ਪੀ. ਖੰਨਾ ਇਸ ਵਾਰ ਲੁੱਟ ਦਾ ਸ਼ਿਕਾਰ ਹੋਏ ਹਨ, ਜਦ ਉਹ ਆਪਣੇ ਪੈਟਰੋਲ ਪੰਪ ਤੋਂ ਆਪਣੇ ਘਰ ਗਏ। ਘਰ ਦੇ ਬਾਹਰ ਗੱਡੀ ਕੋਲ ਉਹ ਆਪਣੇ ਪੁੱਤਰ ਨਾਲ ਖੜ੍ਹੇ ਸਨ ਤਾਂ ਹਥਿਆਰਾਂ ਨਾਲ ਲੈਸ ਦੋ ਲੁਟੇਰੇ ਉਨ੍ਹਾਂ ਕੋਲ ਆਏ ਤੇ ਉਨ੍ਹਾਂ ਨੇ ਖੰਨਾ 'ਤੇ ਗੋਲੀ ਚਲਾ ਦਿੱਤੀ, ਜੋ ਕਿ ਉਸ ਦੀ ਕਾਰ ਨੂੰ ਲੱਗੀ। ਲੁਟੇਰਿਆਂ ਨੇ ਉਸ ਨੂੰ ਧੱਕਾ ਦੇ ਦਿੱਤਾ ਤੇ ਕਾਰ 'ਚ ਪਏ ਬੈਗ ਨੂੰ ਚੁੱਕ ਕੇ ਲੈ ਗਏ। ਜਾਣਕਾਰੀ ਮੁਤਾਬਕ ਉਸ ਬੈਗ 'ਚ 1 ਲੱਖ 50 ਹਜ਼ਾਰ ਰੁਪਏ ਦੀ ਰਕਮ ਸੀ, ਜਿਸ ਨੂੰ ਲੈ ਕੇ ਲੁਟੇਰੇ ਫਰਾਰ ਹੋ ਗਏ। 
ਖੰਨਾ ਵਲੋਂ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਤੇ ਸ਼ਿਕਾਇਤਕਰਤਾ ਨੇ ਇਹ ਅਪੀਲ ਕੀਤੀ ਹੈ ਕਿ ਪੁਲਸ ਆਮ ਜਨਤਾ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ। ਇਸ ਦੇ ਨਾਲ ਹੀ ਉਨ੍ਹਾਂ ਸਰਕਾਰ ਅੱਗੇ ਵੀ ਅਪੀਲ ਕੀਤੀ ਕਿ ਨਸ਼ੇ ਨੂੰ ਰੋਕਣ ਦੇ ਦਾਅਵੇ ਕਰਨ ਵਾਲੀ ਸਰਕਾਰ ਨੂੰ ਲੁੱਟ ਦੀ ਵਾਰਦਾਤਾਂ ਨੂੰ ਖਤਮ ਕਰਨ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਮਾਮਲੇ ਦੀ ਜਾਂਚ 'ਚ ਜੁੱਟ ਗਈ ਹੈ। ਪੁਲਸ ਦਾ ਕਹਿਣ ਹੈ ਕਿ ਇਸ ਮਾਮਲੇ 'ਚ ਕੁਝ ਸੁਰਾਗ ਉਨ੍ਹਾਂ ਦੇ ਹੱਥ ਲੱਗੇ ਹਨ ਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਤੇ ਇਸ ਮਸਲੇ ਨੂੰ ਹੱਲ ਕੀਤਾ ਜਾਵੇਗਾ।  
 


Related News