ਸ੍ਰੀ ਮੁਕਤਸਰ ਸਾਹਿਬ ’ਚ ਅਕਾਲੀ-ਕਾਂਗਰਸ ਨੂੰ ਵੱਡਾ ਝਟਕਾ ‘ਆਪ’ ਉਮੀਦਵਾਰ ਕਾਕਾ ਬਰਾੜ ਅੱਗੇ

Thursday, Mar 10, 2022 - 11:26 AM (IST)

ਸ੍ਰੀ ਮੁਕਤਸਰ ਸਾਹਿਬ ’ਚ ਅਕਾਲੀ-ਕਾਂਗਰਸ ਨੂੰ ਵੱਡਾ ਝਟਕਾ ‘ਆਪ’ ਉਮੀਦਵਾਰ ਕਾਕਾ ਬਰਾੜ ਅੱਗੇ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਵਿਧਾਨ ਸਭਾ ਹਲਕਾ ਨੰਬਰ 86 ਯਾਨੀਕਿ ਮੁਕਤਸਰ। ਇਹ ਵਿਧਾਨ ਸਭਾ ਸੀਟ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਅਧੀਨ ਆਉਂਦੀ ਹੈ। ਪਿਛਲੀਆਂ ਪੰਜ ਚੋਣਾਂ ਦਾ ਇਤਿਹਾਸ ਵੇਖਿਆ ਜਾਵੇ ਤਾਂ ਇਥੇ ਕਦੇ ਵਾਰ ਲਗਾਤਾਰ ਦੋ ਵਾਰ ਇਕ ਪਾਰਟੀ ਜਿੱਤ ਨਹੀਂ ਸਕੀ।ਦੋ ਵਾਰ ਕਾਂਗਰਸ, ਦੋ ਵਾਰ ਅਕਾਲੀ ਦਲ ਅਤੇ ਇਕ ਵਾਰ ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ।

ਵਿਧਾਨ ਸਭਾ ਚੋਣ ਨਤੀਜੇ : Live Update

ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਵੇਂ ਗੇੜ ਦੀ ਗਿਣਤੀ ਪੂਰੀ ਹੋ ਚੁੱਕੀ ਹੈ ਜਗਦੀਪ ਸਿੰਘ ਕਾਕਾ ਬਰਾੜ ਆਪ 21206 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਕੰਵਰਜੀਤ ਸਿੰਘ ਰੋਜੀ ਬਰਕੰਦੀ ਅਕਾਲੀ ਦਲ 17522ਕਰਨ ਕੌਰ ਬਰਾੜ ਕਾਂਗਰਸ 5615

ਸ੍ਰੀ ਮੁਕਤਸਰ ਸਾਹਿਬ ਵਿਖੇ ਚੌਥੇ ਗੇੜ ਦੀ ਗਿਣਤੀ ਪੂਰੀ ਹੋ ਚੁੱਕੀ ਹੈ। ਇਸ ਹਲਕੇ ’ਚ ‘ਆਪ’ ਵਲੋਂ ਜਗਦੀਪ ਸਿੰਘ ਕਾਕਾ ਬਰਾੜ ਨੂੰ 17146 ਵੋਟਾਂ ਨੇ ਅੱਗੇ ਚੱਲ ਰਹੇ ਹਨ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਵਲੋਂ 14538 ਵੋਟਾਂ ਨਾਲ ਰੋਜੀ ਬਰਕੰਦੀ ਦੂਜੇ ਨੰਬਰ ਅਤੇ ਕਾਂਗਰਸ ਪਾਰਟੀ ਵਲੋਂ ਕਰਨ ਕੌਰ ਬਰਾੜ 4234 ਵੋਟਾਂ ਨਾਲ ਤੀਜੇ ਨੰਬਰ ’ਤੇ ਟਿਕੀ ਹੋਈ ਹੈ।

ਇਹ ਵੀ ਪੜ੍ਹੋ : ਜਲੰਧਰ ਕੈਂਟ ਹਲਕੇ ’ਚ 6ਵੇਂ ਗੇੜੇ ਦੀ ਗਿਣਤੀ ਤੋਂ ਬਾਅਦ ਵੀ ‘ਆਪ’ ਦੇ ਸੁਰਿੰਦਰ ਸਿੰਘ ਸੋਢੀ ਅੱਗੇ, ਪ੍ਰਗਟ ਸਿੰਘ ਪਿੱਛੇ


author

Anuradha

Content Editor

Related News