CBI ਦਾ ਵੱਡਾ ਐਕਸ਼ਨ, ਜਲੰਧਰ 'ਚ ਪਾਸਪੋਰਟ ਦਫ਼ਤਰ ਦੇ 3 ਅਧਿਕਾਰੀ ਗ੍ਰਿਫ਼ਤਾਰ, 25 ਲੱਖ ਰੁਪਏ ਬਰਾਮਦ

Friday, Feb 16, 2024 - 07:16 PM (IST)

CBI ਦਾ ਵੱਡਾ ਐਕਸ਼ਨ, ਜਲੰਧਰ 'ਚ ਪਾਸਪੋਰਟ ਦਫ਼ਤਰ ਦੇ 3 ਅਧਿਕਾਰੀ ਗ੍ਰਿਫ਼ਤਾਰ, 25 ਲੱਖ ਰੁਪਏ ਬਰਾਮਦ

ਜਲੰਧਰ (ਵੈੱਬ ਡੈਸਕ, ਮ੍ਰਿਦੁਲ)- ਜਲੰਧਰ ਵਿਖੇ ਕੇਂਦਰੀ ਜਾਂਚ ਿਬਊਰੋ ਨੇ ਇਕ ਸ਼ਿਕਾਇਤ 'ਤੇ ਪਾਸਪੋਰਟ ਜਾਰੀ ਕਰਨ ਸਬੰਧੀ ਰਿਸ਼ਵਤ ਮਾਮਲੇ 'ਚ ਵੱਡੀ ਕਾਰਵਾਈ ਕੀਤੀ ਹੈ। ਸੀ. ਬੀ. ਆਈ. ਸਰਚ ਮੁਹਿੰਮ ਦੌਰਾਨ ਪਾਸਪੋਰਟ ਦਫ਼ਤਰ ਦੇ ਤਿੰਨ ਵੱਡੇ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿਚ ਖੇਤਰੀ ਪਾਸਪੋਰਟ ਅਧਿਕਾਰੀ (ਆਰ. ਪੀ. ਓ.) ਅਤੇ ਦੋ ਸਹਾਇਕ ਪਾਸਪੋਰਟ ਅਧਿਕਾਰੀ (ਸਹਾਇਕ ਪਾਸਪੋਰਟ ਅਫ਼ਸਰ) ਸ਼ਾਮਲ ਹਨ। ਇਨ੍ਹਾਂ ਦੇ ਕੋਲੋਂ ਕਰੀਬ 25 ਲੱਖ ਰੁਪਏ ਬਰਾਮਦ ਕੀਤੇ ਗਏ ਹਨ। 

ਸੀ. ਬੀ. ਆਈ. ਨੇ ਇਕ ਸ਼ਿਕਾਇਤ 'ਤੇ ਖੇਤਰੀ ਪਾਸਪੋਰਟ ਦਫ਼ਤਰ ਜਲੰਧਰ ਦੇ ਇਕ ਸਹਾਇਕ ਪਾਸਪੋਰਟ ਅਧਿਕਾਰੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਦੋਸ਼ ਲਗਾਇਆ ਗਿਆ ਸੀ ਕਿ ਸ਼ਿਕਾਇਤ ਕਰਤਾ ਨੇ ਆਪਣੀ ਪੋਤਰੀ ਅਤੇ ਪੋਤਰੇ ਸੰਬੰਧ 'ਚ ਨਵੇਂ ਪਾਸਪੋਰਟ ਲਈ ਬਿਨੇਕਾਰ ਦਿੱਤਾ ਸੀ। 

ਇਹ ਵੀ ਪੜ੍ਹੋ:  ਭਰਾ ਨਾਲ ਜਾ ਰਹੇ 14 ਸਾਲਾ ਬੱਚੇ ਦੇ ਗਲੇ 'ਚ ਫਸੀ ਚਾਈਨਾ ਡੋਰ, ਕੱਟੀਆਂ ਗਈਆਂ ਨਾੜਾਂ, ਹੋਈ ਦਰਦਨਾਕ ਮੌਤ

ਜਦੋਂ ਸ਼ਿਕਾਇਤ ਕਰਤਾ ਉਕਤ ਦੋਵੇਂ ਪਾਸਪੋਰਟਾਂ ਦੀ ਸਥਿਤੀ ਦੀ ਜਾਂਚ ਲਈ ਦੋਸ਼ੀ ਏ. ਪੀ. ਓ. (ਸਹਾਇਕ ਪਾਸਪੋਰਟ ਅਫ਼ਸਰ)  ਨੂੰ ਮਿਲਿਆ ਤਾਂ ਮੁਲਜ਼ਮ ਨੇ ਪਾਸਪੋਰਟ ਜਾਰੀ ਕਰਨ ਲਈ ਕਥਿਤ ਤੌਰ 'ਤੇ 25 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ। ਅੱਗੇ ਦੋਸ਼ ਲਾਇਆ ਕਿ ਮੁਲਜ਼ਮ ਨੇ ਸ਼ਿਕਾਇਤ ਕਰਤਾ ਨੂੰ ਸੂਚਿਤ ਕੀਤਾ ਕਿ ਰਿਸ਼ਵਤ ਦੀ ਰਕਮ ਆਰ. ਪੀ. ਓ. ਅਤੇ ਇਕ ਹੋਰ ਏ. ਪੀ. ਓ. ਦੇ ਹੁਕਮਾਂ 'ਤੇ ਸਵੀਕਾਰ ਕੀਤੀ ਜਾਂਦੀ ਹੈ ਅਤੇ ਇਸ ਨੂੰ ਉਨ੍ਹਾਂ ਵਿਚਾਲੇ ਸਾਂਝਾ ਕੀਤਾ ਜਾਂਦਾ ਹੈ। ਸੀ. ਬੀ. ਆਈ. ਨੇ ਜਾਲ ਵਿਛਾ ਕੇ ਦੋਸ਼ੀ ਏ. ਪੀ. ਓ. ਨੂੰ 25 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਦੇ ਅਤੇ ਸਵੀਕਾਰ ਕਰਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਇਸ ਦੇ ਬਾਅਦ ਖੇਤਰੀ ਪਾਸਪੋਰਟ ਦਫ਼ਤਰ ਜਲੰਧਰ ਦੇ ਆਰ. ਪੀ. ਓ. ਅਤੇ ਇਕ ਹੋਰ ਏ. ਪੀ. ਓ. ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਵਿਅਕਤੀਆਂ ਦੀ ਰਿਹਾਇਸ਼ ਅਤੇ ਦਫ਼ਤਰ ਕੰਪਲੈਕਸ ਵਿਚ ਤਲਾਸ਼ੀ ਲਈ ਜਾ ਰਹੀ ਹੈ। ਹੁਣ ਤੱਕ ਲਗਭਗ 25 ਲੱਖ ਰੁਪਏ ਕੈਸ਼ ਅਤੇ ਇਤਰਾਜ਼ਯੋਗ ਦਸਤਾਵੇਜ਼ ਜ਼ਬਤ ਕੀਤੇ ਗਏ ਹਨ। ਬਾਕੀ ਮਾਮਲੇ ਦੀ ਜਾਂਚ ਜਾਰੀ ਹੈ। 

ਇਹ ਵੀ ਪੜ੍ਹੋ:  ਜਲੰਧਰ 'ਚ ਵੱਡੀ ਵਾਰਦਾਤ: ਤੇਜ਼ਧਾਰ ਹਥਿਆਰ ਵਿਖਾ ਲੁਟੇਰਿਆਂ ਨੇ ਕਾਰੋਬਾਰੀ ਤੋਂ ਲੁੱਟੀ ਲੱਖਾਂ ਦੀ ਨਕਦੀ

ਇਹ ਹੋਈ ਗ੍ਰਿਫ਼ਤਾਰ ਅਧਿਕਾਰੀਆਂ ਦੀ ਪਛਾਣ
ਗ੍ਰਿਫ਼ਤਾਰ ਕੀਤੇ ਗਏ ਅਧਿਕਾਰੀਆਂ ਦੀ ਪਛਾਣ ਹਰੀ ਓਮ ਸਹਾਇਕ ਪਾਸਪੋਰਟ ਅਫ਼ਸਰ, ਆਰ. ਪੀ. ਓ ਜਲੰਧਰ (ਐੱਫ਼. ਆਈ. ਆਰ. ਨਾਮਜ਼ਦ ਮੁਲਜ਼ਮ), ਅਨੂਪ ਸਿੰਘ, ਖੇਤਰੀ ਪਾਸਪੋਰਟ ਅਫ਼ਸਰ, ਜਲੰਧਰ, ਸੰਜੇ ਸ਼੍ਰੀਵਾਸਤਵ, ਸਹਾਇਕ ਪਾਸਪੋਰਟ ਅਫ਼ਸਰ, ਆਰ. ਪੀ. ਓ, ਜਲੰਧਰ ਵਜੋਂ ਹੋਈ ਹੈ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News