ਬਿਜਲੀ ਚੋਰਾਂ ਖ਼ਿਲਾਫ਼ ਵੱਡਾ ਐਕਸ਼ਨ! 313 ਖਪਤਕਾਰਾਂ ਖ਼ਿਲਾਫ਼ ਮੁਕੱਦਮੇ ਦਰਜ, ਹੋ ਸਕਦੀ ਹੈ ਜੇਲ੍ਹ

05/23/2024 11:43:27 AM

ਲੁਧਿਆਣਾ (ਖੁਰਾਣਾ)- ਐਂਟੀ ਪਾਵਰ ਥੈਫਟ (ਬਿਜਲੀ ਚੋਰੀ ਵਿਰੋਧੀ) ਪੁਲਸ ਦਸਤੇ ਦੇ ਜਵਾਨਾਂ ਵੱਲੋਂ ਬੀਤੇ 1 ਸਾਲ ਦੌਰਾਨ ਲੁਧਿਆਣਾ ਜ਼ਿਲੇ ’ਚ ਬਿਜਲੀ ਚੋਰੀ ਕਰਨ ਵਾਲੇ 313 ਮੁਲਜ਼ਮਾਂ ਖਿਲਾਫ ਮੁਕੱਦਮੇ ਦਰਜ ਕੀਤੇ ਗਏ ਹਨ। ਜਾਣਕਾਰੀ ਦਿੰਦਿਆਂ ਪੁਲਸ ਥਾਣਾ ਐਂਟੀ ਪਾਵਰ ਥੈਫਟ ਦੇ ਐੱਸ. ਐੱਚ. ਓ. ਇੰਸਪੈਕਟਰ ਨਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਬਿਜਲੀ ਚੋਰੀ ਦੇ ਦੋਸ਼ੀਆਂ ਨੂੰ 2 ਕਰੋੜ 25 ਲੱਖ 78 ਹਜ਼ਾਰ 850 ਰੁਪਏ ਦਾ ਭਾਰੀ ਜੁਰਮਾਨਾ ਠੋਕਣ ਸਮੇਤ ਕੰਪਾਊਂਡਿੰਗ ਫੀਸ ਵਜੋਂ 3,59,99,648 ਰੁ. ਵੱਖਰੇ ਤੌਰ ’ਤੇ ਵਸੂਲ ਕੇ ਸਰਕਾਰੀ ਖਜ਼ਾਨੇ ’ਚ ਜਮ੍ਹਾ ਕਰਵਾਏ ਗਏ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸ਼ਰਮਨਾਕ ਘਟਨਾ! ਦੁਕਾਨ ਤੋਂ ਬਰਫ਼ ਲੈਣ ਆਈ ਮਾਸੂਮ ਬੱਚੀ ਨਾਲ ਦੁਕਾਨਦਾਰ ਨੇ ਕੀਤੀ ਹੈਵਾਨੀਅਤ

ਬਿਜਲੀ ਚੋਰੀ ਵਿਰੋਧੀ ਪੁਲਸ ਥਾਣੇ ’ਚ ਇੰਸਪੈਕਟਰ ਨਰਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ ਇਹ ਮਾਮਲੇ 1 ਸਾਲ ਦੇ ਵਕਫੇ (ਮਈ 2023 ਤੋਂ ਲੈ ਕੇ 2024) ਦਰਮਿਆਨ ਕੀਤੀਆਂ ਵੱਖ-ਵੱਖ ਕਾਰਵਾਈਆਂ ਦੌਰਾਨ ਇਲੈਕਟ੍ਰੀਸਿਟੀ ਐਕਟ-2003 ਤਹਿਤ ਦਰਜ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਰਦੀਆਂ ਦੇ ਮੁਕਾਬਲੇ ਗਰਮੀਆਂ ਦੇ ਦਿਨਾਂ ’ਚ ਬਿਜਲੀ ਚੋਰੀ ਕਰਨ ਦੇ ਮਾਮਲੇ ਅਚਾਨਕ ਵਧ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਦੀ ਟੀਮ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਬਿਜਲੀ ਚੋਰੀ ਵਿਰੋਧੀ ਚੈਕਿੰਗ ਮੁਹਿੰਮ ਜੰਗੀ ਪੱਧਰ ’ਤੇ ਚਲਾਉਂਦੇ ਹੋਏ ਸ਼ਹਿਰਾਂ ਅਤੇ ਪਿੰਡਾਂ ਆਦਿ ’ਚ ਚੈਕਿੰਗ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ।

ਨਰਿੰਦਰ ਸਿੰਘ ਨੇ ਦੱਸਿਆ ਕਿ ਮਾਣਯੋਗ ਅਦਾਲਤ ਦੇ ਕੇਸ ਚੱਲਣ ਦੌਰਾਨ ਅਦਾਲਤ ਵੱਲੋਂ ਬਿਜਲੀ ਚੋਰੀ ਕਰਨ ਦੇ ਮਾਮਲੇ ’ਚ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਨੂੰ 3 ਤੋਂ 5 ਸਾਲ ਤੱਕ ਦੀ ਸਜ਼ਾ ਕਰਨ ਦੀ ਵਿਵਸਥਾ ਸ਼ਾਮਲ ਹੈ, ਜਿਸ ਵਿਚ ਸੈਸ਼ਨ ਕੋਰਟ ’ਚ ਕੇਸ ਦੇ ਟ੍ਰਾਇਲ ਦੌਰਾਨ ਗੈਰ-ਜ਼ਮਾਨਤੀ ਵਾਰੰਟ ਜਾਰੀ ਹੋਣ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ। ਉਨ੍ਹਾਂ ਨੇ ਪੁੱਛਣ ’ਤੇ ਦੱਸਿਆ ਕਿ ਮੁਲਜ਼ਮ ਨੂੰ ਸਜ਼ਾ ਅਤੇ ਜੁਰਮਾਨਾ ਇਕੱਠੇ ਹੋਣਾ ਮਾਣਯੋਗ ਅਦਾਲਤ ਵੱਲੋਂ ਕੀਤੀ ਜਾ ਰਹੀ ਕਾਰਵਾਈ ’ਤੇ ਨਿਰਭਰ ਕਰਦਾ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ Russian ਕੁੜੀ ਨਾਲ ਹੋ ਗਿਆ ਵੱਡਾ ਕਾਂਡ, ਜਾਣੋ ਪੂਰਾ ਮਾਮਲਾ (ਵੀਡੀਓ)

ਉਨ੍ਹਾਂ ਦੱਸਿਆ ਕਿ ਬਿਜਲੀ ਚੋਰੀ ਮਾਮਲੇ ’ਚ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਤੋਂ ਕੰਪ੍ਰੋਮਾਈਜ਼ ਫੀਸ ਲੋਡ ਦੇ ਹਿਸਾਬ ਨਾਲ ਬਿਜਲੀ ਦੇ ਪ੍ਰਤੀ ਯੂਨਿਟ ਜੁਰਮਾਨੇ ਵਜੋਂ ਵਸੂਲੀ ਜਾਂਦੀ ਹੈ, ਜੋ ਕਿ ਬਿਜਲੀ ਦੇ ਰਿਹਾਇਸ਼ੀ ਮੀਟਰ ’ਤੇ 1 ਕਿਲੋਵਾਟ ਦੇ ਪਿੱਛੇ 3000 ਰੁ., ਜਦੋਂਕਿ ਕਮਰਸ਼ੀਅਲ ਮੀਟਰ ’ਚ 5000 ਰੁ. ਪ੍ਰਤੀ ਕਿਲੋਵਾਟ ਜੁਰਮਾਨੇ ਦੇ ਹਿਸਾਬ ਨਾਲ ਨਿਰਧਾਰਿਤ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਨੇ ਬਿਜਲੀ ਚੋਰੀ ਵਿਰੋਧੀ ਪੁਲਸ ਟੀਮ ਵੱਲੋਂ ਪਿਛਲੇ ਕਰੀਬ 2 ਮਹੀਨਿਆਂ ਦੌਰਾਨ ਕੀਤੀਆਂ ਕਾਰਵਾਈਆਂ ਸਬੰਧੀ ਅੰਕੜੇ ਪੇਸ਼ ਕਰਦੇ ਹੋਏ ਦੱਸਿਆ ਕਿ ਮੁਲਜ਼ਮਾਂ ਖਿਲਾਫ ਕਾਰਵਾਈ ਕਰਦੇ ਹੋਏ ਉਨ੍ਹਾਂ ਦੀ ਟੀਮ ਵੱਲੋਂ 7,1,73,609 ਰੁ. ਦਾ ਜੁਰਮਾਨਾ ਵਸੂਲ ਕੇ ਉਕਤ ਸਾਰੀ ਰਕਮ ਪਾਵਰਕਾਮ ਵਿਭਾਗ ਦੇ ਸਰਕਾਰੀ ਖਜ਼ਾਨੇ ’ਚ ਜਮ੍ਹਾ ਕਰਵਾਈ ਗਈ ਹੈ, ਜਿਸ ਵਿਚ ਕੰਪਾਊਂਡਿੰਗ ਫੀਸ ਵਜੋਂ 12,97,112 ਰੁਪਏ ਵਾਧੂ ਵਸੂਲੇ ਗਏ ਹਨ।

ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ ਦੇ ਹੋਟਲ 'ਚ ਚੱਲ ਰਿਹਾ ਸੀ ਗੈਰ-ਕਾਨੂੰਨੀ ਕੰਮ! ਪੁਲਸ ਦੇ ਛਾਪੇ ਨਾਲ ਪੈ ਗਈਆਂ ਭਾਜੜਾਂ

ਇੰਸ. ਨਰਿੰਦਰ ਸਿੰਘ ਨੇ ਬਿਜਲੀ ਚੋਰੀ ਕਰਨ ਵਾਲੇ ਖਪਤਕਾਰਾਂ ਨੂੰ ਸਖ਼ਤ ਸ਼ਬਦਾਂ ਵਿਚ ਚਿਤਾਵਨੀ ਦਿੱਤੀ ਕਿ ਖਪਤਕਾਰ ਬਿਜਲੀ ਚੋਰੀ ਕਰਨ ਵਰਗੀਆਂ ਗੈਰ-ਕਾਨੂੰਨੀ ਹਰਕਤਾਂ ਤੋਂ ਬਾਜ਼ ਆਉਣ, ਨਹੀਂ ਤਾਂ ਚੈਕਿੰਗ ਦੌਰਾਨ ਦੋਸ਼ੀ ਪਾਏ ਜਾਣ ਵਾਲੇ ਮੁਲਜ਼ਮਾਂ ਨੂੰ ਕਿਸੇ ਵੀ ਸੂਰਤ ’ਚ ਬਖਸ਼ਿਆ ਨਹੀਂ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News