ਜਲੰਧਰ 'ਚ ਵੱਡਾ ਹਾਦਸਾ! ਡਿਲੀਵਰੀ ਬੁਆਏ ਦੀ ਦਰਦਨਾਕ ਮੌਤ, ਸਿਰ ਤੋਂ ਲੰਘ ਗਿਆ ਟਰੱਕ
Saturday, Feb 14, 2026 - 04:41 PM (IST)
ਜਲੰਧਰ (ਸੋਨੂੰ, ਕੁੰਦਨ, ਪੰਕਜ)- ਜਲੰਧਰ ਦੇ ਮਕਸੂਦਾਂ ਮੰਡੀ ਨੇੜੇ ਇਕ ਸੜਕ ਹਾਦਸੇ 'ਚ ਜ਼ੈਪਟੋ ਦੇ ਇਕ ਡਿਲੀਵਰੀ ਬੁਆਏ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 18 ਸਾਲਾ ਉੱਜਵਲ ਵਜੋਂ ਹੋਈ ਹੈ, ਜੋ ਆਨਲਾਈਨ ਕਰਿਆਨੇ ਕੰਪਨੀ ਜ਼ੈਪਟੋ ਲਈ ਕੰਮ ਕਰਦਾ ਸੀ। ਰਿਪੋਰਟਾਂ ਮੁਤਾਬਕ ਉੱਜਵਲ ਆਪਣੇ ਦੋਪਹੀਆ ਵਾਹਨ 'ਤੇ ਡਿਲੀਵਰੀ ਦੇ ਕੇ ਵਾਪਸ ਆ ਰਿਹਾ ਸੀ। ਇਸੇ ਦੌਰਾਨ ਪਿੱਛੇ ਤੋਂ ਆ ਰਹੇ ਇਕ ਤੇਜ਼ ਰਫ਼ਤਾਰ ਟਰੱਕ ਨੇ ਉਸ ਦੀ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਉੱਜਵਲ ਸੜਕ 'ਤੇ ਡਿੱਗ ਪਿਆ ਅਤੇ ਟਰੱਕ ਦੇ ਪਹੀਆਂ ਹੇਠਾਂ ਆ ਗਿਆ।
ਇਹ ਵੀ ਪੜ੍ਹੋ: ਪੰਜਾਬ 'ਚ 2 ਦਿਨ ਅਹਿਮ! ਬਦਲੇਗਾ ਮੌਸਮ ਤੇ ਪਵੇਗਾ ਮੀਂਹ, ਵਿਭਾਗ ਵੱਲੋਂ 18 ਤਾਰੀਖ਼ ਤੱਕ ਹੋਈ ਵੱਡੀ ਭਵਿੱਖਬਾਣੀ

ਟਰੱਕ ਦਾ ਪਹੀਆ ਉਸ ਦੇ ਸਿਰ ਤੋਂ ਲੰਘ ਗਿਆ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ, ਟਰੱਕ ਨੂੰ ਕਬਜ਼ੇ ਵਿਚ ਲੈ ਕੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ। ਥਾਣਾ 1 ਦੇ ਏ. ਐੱਸ. ਆਈ. ਸ਼ਾਮ ਲਾਲ ਨੇ ਦੱਸਿਆ ਕਿ ਹਾਦਸੇ ਵਿੱਚ ਸ਼ਾਮਲ ਟਰੱਕ ਅਤੇ ਮੋਟਰਸਾਈਕਲ ਦੋਵਾਂ ਨੂੰ ਜ਼ਬਤ ਕਰ ਲਿਆ ਗਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਹੈ। ਉਨ੍ਹਾਂ ਨੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਹੋਲਾ-ਮਹੱਲਾ ਨੂੰ ਲੈ ਕੇ ਜਾਰੀ ਹੋਈਆਂ ਨਵੀਆਂ ਹਦਾਇਤਾਂ! ਸ਼ਰਧਾਲੂਆਂ ਲਈ ਹੋਣਗੇ ਇਹ ਖ਼ਾਸ ਪ੍ਰਬੰਧ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
