ਦੀਵਾਲੀ ਮੌਕੇ ਸਿੰਘੂ ਬਾਰਡਰ ''ਤੇ ਵਾਪਰਿਆ ਵੱਡਾ ਹਾਦਸਾ, ਲੱਗੀ ਭਿਆਨਕ ਅੱਗ (ਵੀਡੀਓ)

Thursday, Nov 04, 2021 - 09:32 PM (IST)

ਦੀਵਾਲੀ ਮੌਕੇ ਸਿੰਘੂ ਬਾਰਡਰ ''ਤੇ ਵਾਪਰਿਆ ਵੱਡਾ ਹਾਦਸਾ, ਲੱਗੀ ਭਿਆਨਕ ਅੱਗ (ਵੀਡੀਓ)

ਚੰਡੀਗੜ੍ਹ,ਨਵੀਂ ਦਿੱਲੀ- ਦੀਵਾਲੀ ਦੇ ਤਿਉਹਾਰ ਨੂੰ ਖੁਸ਼ੀਆਂ ਦੇ ਤਿਉਹਾਰ ਦੇ ਰੂਪ 'ਚ ਮਨਾਇਆ ਜਾਂਦਾ ਹੈ ਪਰ ਦੀਵਾਲੀ ਦਾ ਇਹ ਤਿਉਹਾਰ ਕਿਸਾਨਾਂ ਲਈ ਕੋਈ ਖਾਸ ਖੁਸ਼ੀ ਲੈ ਕੇ ਆਇਆ ਨਹੀਂ ਜਾਪਦਾ। ਜਿਥੇ ਸਾਰੇ ਦੇਸ਼ 'ਚ ਦੀਵਾਲੀ ਦਾ ਇਹ ਤਿਉਹਾਰ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਉਥੇ ਹੀ ਤਕਰੀਬਨ ਇਕ ਸਾਲ ਤੋਂ ਕੇਂਦਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨ ਦਿੱਲੀ ਦੇ ਬਾਰਡਰਾਂ 'ਤੇ ਧਰਨਾ ਲਾਈ ਬੈਠੇ ਹਨ। ਇਸ ਦੇ ਨਾਲ ਹੀ ਸਿੰਘੂ ਬਾਰਡਰ ਤੋਂ ਇਕ ਹੋਰ ਮੰਦਭਾਗੀ ਖ਼ਬਰ ਦੇਖਣ ਨੂੰ ਮਿਲੀ ਹੈ ਜਿਥੇ ਦੇਰ ਸ਼ਾਮ ਦੀਵਾਲੀ ਮੌਕੇ ਕਿਸਾਨਾਂ ਦੇ ਟੈਂਟਾਂ ਨੂੰ ਅੱਗ ਲੱਗ ਗਈ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ  ਅੱਗ ਕਾਰਨ ਕਿੰਨਾ ਨੁਕਸਾਨ ਹੋਇਆ ਹੈ ਇਸ ਦੇ ਬਾਰੇ 'ਚ ਵੀ ਅਜੇ ਕੋਈ ਜਾਣਕਾਰੀ ਹਾਸਲ ਨਹੀਂ ਹੋਈ ਹੈ। 

ਦੱਸ ਦੇਈਏ ਕਿ ਮੌਕੇ 'ਤੇ ਫਾਇਰਬ੍ਰਿਗੇਡ ਦੀਆਂ ਗੱਡੀਆਂ ਪੁੱਜ ਗਈਆਂ ਹਨ ਅਤੇ ਅੱਗ 'ਤੇ ਵੀ ਕਾਬੂ ਪਾ ਲਿਆ ਗਿਆ ਹੈ ਪਰ ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਅੱਧਾ ਘੰਟਾ ਬੀਤ ਜਾਣ ਤੋਂ ਬਾਅਦ ਵੀ ਫਾਇਰਬ੍ਰਿਗੇਡ ਦੀ ਮਦਦ ਉਨ੍ਹਾਂ ਨੂੰ ਨਹੀਂ ਮਿਲੀ ਅਤੇ ਜਿਸ ਤੋਂ ਬਾਅਦ ਉਨ੍ਹਾਂ ਸਖ਼ਤ ਮੁਸ਼ਕਤ ਕਰਦਿਆਂ ਖੁਦ ਇਸ ਅੱਗ 'ਤੇ ਕਾਬੂ ਪਾਇਆ । 


author

Bharat Thapa

Content Editor

Related News