ਪੰਜਾਬ ’ਚ ਹੋਵੇਗੀ ਦੇਸ਼ ਦੀ ਸਭ ਤੋਂ ਵੱਡੀ ਸਾਈਕਲ ਰੈਲੀ, ਪੜ੍ਹੋ ਵੇਰਵੇ

Sunday, May 15, 2022 - 01:38 PM (IST)

ਪੰਜਾਬ ’ਚ ਹੋਵੇਗੀ ਦੇਸ਼ ਦੀ ਸਭ ਤੋਂ ਵੱਡੀ ਸਾਈਕਲ ਰੈਲੀ, ਪੜ੍ਹੋ ਵੇਰਵੇ

ਪਟਿਆਲਾ (ਪਰਮੀਤ) : ਪੰਜਾਬ ਇਕ ਵਾਰ ਫਿਰ ਤੋਂ ਇਤਿਹਾਸ ਸਿਰਜਣ ਜਾ ਰਿਹਾ ਹੈ। ਇਸ ਵਾਰ ਪੰਜਾਬ ਵਿਚ ਦੇਸ਼ ਦੀ ਸਭ ਤੋਂ ਵੱਡੀ ਸਾਈਕਲ ਰੈਲੀ ਹੋਣ ਜਾ ਰਹੀ ਹੈ। ਇਹ ਪਹਿਲਕਦਮੀ ਸੰਗਰੂਰ ਦੇ ਐੱਸ. ਐੱਸ. ਪੀ ਮਨਦੀਪ ਸਿੰਘ ਸਿੱਧੂ ਨੇ ਕੀਤੀ ਹੈ। ਇਹ ਰੈਲੀ 22 ਮਈ ਨੂੰ ਹੋਵੇਗੀ ਜੋ ਕਿ “Youth Against Drugs” ਅਤੇ ‘ਪੜ੍ਹਦਾ ਪੰਜਾਬ’ ਦੇ ਬੈਨਰ ਅਧੀਨ ਵੱਖ-ਵੱਖ ਸਾਇਕਲਿੰਗ ਕਲੱਬਾਂ, ਵਿਦਿਆਰਥੀਆਂ ਅਤੇ ਨਾਗਰਿਕਾਂ ਦੇ ਸਹਿਯੋਗ ਨਾਲ ਅਯੋਜਿਤ ਕੀਤੀ ਜਾ ਰਹੀ ਹੈ।

ਐੱਸ. ਐੱਸ.ਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਰੈਲੀ ਦਾ ਹਿੱਸਾ ਬਣਨ ਲਈ ਇਸ ਲਿੰਕ (https://forms.gle/D4241ZKskju98FiTA) ਨੂੰ ਕਲਿੱਕ ਕਰਕੇ ਇਸ ਦਾ ਹਿੱਸਾ ਬਣਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਰੈਲੀ ਦਾ ਸਹੀ ਸਮਾਂ, ਰੂਟ ਅਤੇ ਟੀ—ਸ਼ਰਟ ਹਾਸਲ ਕਰਨ ਦਾ ਸਥਾਨ ਅਤੇ ਸਮਾਂ ਸੰਗਰੂਰ ਪੁਲਸ ਦੀ ਵੈਬਸਾਈਟ (https://sangrur.punjabpolice.gov.in/) ’ਤੇ ਅਪਲੋਡ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਾਰਨ ਕਰਕੇ ਜਿਹੜੇ ਲੋਕ ਆਪਣੇ ਆਪ ਨੂੰ ਰਜਿਸਟਰਡ ਨਹੀਂ ਕਰਵਾ ਸਕੇ ਤਾਂ ਵੀ ਉਹ ਵੀ ਸਿੱਧੇ 22.05.22 ਨੂੰ ਰੈਲੀ ਵਿੱਚ ਸ਼ਾਮਲ ਹੋ ਸਕਦੇ ਹੋ।


author

Gurminder Singh

Content Editor

Related News