ਬੀਬੀ ਰਾਜਿੰਦਰ ਕੌਰ ਭੱਠਲ ਨੇ ਵੀ ਲਹਿਰਾਗਾਗਾ ਨੂੰ ਜ਼ਿਲ੍ਹਾ ਬਣਾਉਣ ਦੀ ਕੀਤੀ ਮੰਗ

Friday, Sep 10, 2021 - 06:22 PM (IST)

ਬੀਬੀ ਰਾਜਿੰਦਰ ਕੌਰ ਭੱਠਲ ਨੇ ਵੀ ਲਹਿਰਾਗਾਗਾ ਨੂੰ ਜ਼ਿਲ੍ਹਾ ਬਣਾਉਣ ਦੀ ਕੀਤੀ ਮੰਗ

ਸੰਗਰੂਰ (ਬੇਦੀ): ਬੀਬੀ ਰਾਜਿੰਦਰ ਕੌਰ ਭੱਠਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਉਨ੍ਹਾਂ ਵੱਲੋਂ ਚੋਣਾਂ  ਦੌਰਾਨ ਲਹਿਰਾਗਾਗਾ ਨੂੰ ਜ਼ਿਲ੍ਹਾ ਬਣਾਉਣ ਦਾ ਕੀਤਾ ਵਾਅਦਾ ਯਾਦ ਕਰਵਾਇਆ ਅਤੇ ਜਲਦ ਲਹਿਰਾਗਾਗਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਕੀਤੀ। ਬੀਬੀ ਭੱਠਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਹ ਮੰਗ ਬਟਾਲਾ ਜਾਂ ਫਗਵਾੜਾ ਨੂੰ ਜ਼ਿਲ੍ਹਾ ਬਣਾਏ ਜਾਣ ਤੋਂ ਬਾਅਦ ਨਹੀਂ ਬਲਕਿ ਮੁੱਖ ਮੰਤਰੀ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਲਹਿਰਾਗਾਗਾ ਦੀ ਰੈਲੀ ਵਿੱਚ ਲਹਿਰਾਗਾਗਾ ਦੇ ਵਾਸੀਆਂ ਨੂੰ ਕੀਤੇ ਵਾਅਦੇ ਕਾਰਨ ਕੀਤੀ ਜਾ ਰਹੀ ਹੈ।

PunjabKesari

ਇਹ ਵੀ ਪੜ੍ਹੋ : ਮਾਂ ਦੀ ਮੌਤ ਦਾ ਗਮ ਨਾ ਸਹਾਰ ਸਕਿਆ ਪੁੱਤ, ਅਗਲੇ ਦਿਨ ਹੀ ਲਾਇਆ ਮੌਤ ਨੂੰ ਗਲ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਵਲੋਂ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ ਗਿਆ ਸੀ।ਸੋਮ ਪ੍ਰਕਾਸ਼ ਦਾ ਕਹਿਣਾ ਹੈ ਕਿ ਫਗਵਾੜਾ ਉਦਯੋਗਿਕ ਸ਼ਹਿਰ ਅਤੇ ਫਗਵਾੜਾ ਵਾਸੀਆਂ ਨੂੰ 40 ਕਿਲੋਮੀਟਰ ਸਫ਼ਰ ਤਹਿਤ ਕਰਕੇ ਕਪੂਰਥਲਾ ਜਾਣਾ ਪੈਂਦਾ ਹੈ। ਇਸ ਨਾਲ ਉਨ੍ਹਾਂ ਨੂੰ ਬੇਹੱਦ ਪਰੇਸ਼ਾਨੀ ਆਉਂਦੀ ਹੈ।  

ਇਹ ਵੀ ਪੜ੍ਹੋ : ਵਿਆਹ ਦੀਆਂ ਖ਼ੁਸ਼ੀਆਂ ’ਚ ਪਏ ਵੈਣ, ਭੈਣ ਦੀ ਡੋਲੀ ਉੱਠਣ ਤੋਂ ਪਹਿਲਾਂ ਉੱਠੀ ਭਰਾ ਦੀ ਅਰਥੀ


author

Shyna

Content Editor

Related News