ਬੀਬੀ ਜਗੀਰ ਕੌਰ ਨੇ ਦੋਹਤੀ ਗੁਰਬਾਣੀ ਸਿੰਘ ਕੋਲੋਂ ਬੂਟਾ ਲਗਵਾ ਕੇ ਸ਼ੁੁਰੂ ਕਰਵਾਈ ਮੁਹਿੰਮ

07/16/2020 6:02:45 PM

ਬੇਗੋਵਾਲ(ਰਜਿੰਦਰ) - ਇਸਤਰੀ ਅਕਾਲੀ ਦਲ ਵਲੋਂ ਅਜ ਸੂਬੇ ਭਰ ਵਿਚ 'ਨਿੰਮ' ਦੇ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਜਿਸ ਦੇ ਸ਼ੁਰੂਆਤੀ ਪੜਾਅ ਵਿਚ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਬੇਗੋਵਾਲ ਵਿਖੇ ਆਪਣੀ ਦੋਹਤੀ ਗੁਰਬਾਣੀ ਸਿੰਘ ਨੇ ਇਸ ਮੁਹਿੰਮ ਤਹਿਤ ਪਹਿਲਾ ਪੌਦਾ ਲਗਵਾ ਕੇ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕਰਵਾਈ। ਇਸ ਮੌਕੇ ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਬੇਗੋਵਾਲ ਅਤੇ ਸੰਤ ਪ੍ਰੇਮ ਸਿੰਘ ਕਰਮਸਰ ਖਾਲਸਾ ਕਾਲਜ ਬੇਗੋਵਾਲ ਵਿਖੇ ਨਿੰਮ ਦੇ ਪੌਦੇ ਲਗਾਏ ਗਏ। ਇਸ ਮੌਕੇ ਨਗਰ ਪੰਚਾਇਤ ਪ੍ਰਧਾਨ ਦੇ ਪ੍ਰਧਾਨ ਰਜਿੰਦਰ ਸਿੰਘ ਲਾਡੀ, ਖਾਲਸਾ ਕਾਲਜ ਦੇ ਪ੍ਰਧਾਨ ਹਰਜੀਤ ਸਿੰਘ ਯੂ ਐਸ ਏ, ਪ੍ਰਿੰਸੀਪਲ ਡਾ ਜੁਗਰਾਜ ਸਿੰਘ, ਕੌਂਸਲਰ ਦਲਜੀਤ ਕੌਰ, ਪ੍ਰੋ ਬਲਵਿੰਦਰ ਸਿੰਘ ਮੋਮੀ, ਪ੍ਰੋ ਮੰਗਤ ਰਾਮ, ਅਮਰੀਕ ਸਿੰਘ ਆਦਿ ਹਾਜ਼ਰ ਸਨ।

ਇਸ ਮੌਕੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਨੇ ਸੂਬੇ ਵਿਚ ਜੰਗਲਾਤ ਦੇ ਘਟ ਰਹੇ ਰਕਬੇ ਦੇ ਕ੍ਰਮ ਨੂੰ ਬਦਲਣ ਲਈ ਇਸਤਰੀ ਅਕਾਲੀ ਦਲ ਵਲੋਂ ਸੂਬੇ ਭਰ ਵਿਚ ਨਿੰਮ ਦੇ ਬੂਟੇ ਲਗਾਉਣ ਦਾ ਦ੍ਰਿੜ ਸੰਕਲਪ ਕੀਤਾ ਗਿਆ ਹੈ। ਇਹ ਮੁਹਿੰਮ ਅਜ 16 ਤੋਂ ਸ਼ੁਰੂ ਹੋ ਕੇ 21 ਜੁਲਾਈ ਤੱਕ ਚੱਲੇਗੀ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੌਰਾਨ ਇਸਤਰੀ ਅਕਾਲੀ ਦਲ ਦਾ ਹਰੇਕ ਮੈਂਬਰ ਇਕ ਇਕ ਪਾਰਕ, ਸਕੂਲ, ਘਰ ਜਾਂ ਹੋਰ ਆਲੇ ਦੁਆਲੇ ਦੀ ਕਿਸੇ ਵੀ ਥਾਂ 'ਤੇ ਨਿੰਮ ਦੇ 5 ਬੂਟੇ ਲਗਾਏਗਾ ਤਾਂ ਕਿ ਵਾਤਾਵਰਣ ਵਿਚ ਸੁਧਾਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸਤਰੀ ਅਕਾਲੀ ਦਲ ਦੀ ਪੰਜਾਬ ਵਿਚ ਹਰੇਕ ਸਰਕਲ, ਸ਼ਹਿਰ ਤੇ ਪਿੰਡ ਦੀ ਇਕਾਈ ਬੂਟੇ ਲਗਾਉਣ ਵਿਚ ਜੁੱਟ ਗਈ ਹੈ। ਇਸ ਤੋਂ ਇਲਾਵਾ ਦਿੱਲੀ ਤੇ ਹਰਿਆਣਾ ਦੀਆਂ ਬੀਬੀਆਂ ਵਲੋਂ ਵੀ ਬੂਟੇ ਲਗਾਏ ਜਾ ਰਹੇ ਹਨ। ਉਨ੍ਹਾਂ ਹੋਰ ਕਿਹਾ ਕਿ ਇਸ ਮੁਹਿੰਮ ਤਹਿਤ ਅਸੀਂ ਪੰਜਾਬ ਦੇ ਹਰੇਕ ਪਿੰਡ ਵਿਚ ਪਹੁੰਚ ਕਰਾਂਗੇ। ਜਿਥੇ ਬੂਟੇ ਲਾਏ ਜਾਣਗੇ, ਉਹ ਸੰਭਾਲੇ ਵੀ ਜਾਣਗੇ।


Harinder Kaur

Content Editor

Related News